ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹ ॥
ਮਃ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
(ਰਾਗੁ ਗਉੜੀ ਕੀ ਵਾਰ, ਪੰਨਾ ੩੦੫)
Mission Statement:
- ਦਸ ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਨਾ।
- ਆਦਰਸਕ ਸੱਚੇ ਸੁੱਚੇ ਗੁਰਮਤਿ ਜੀਵਨ ਨੂੰ ਅਪਨਾਉਣਾ।
- ਸਿੱਖ ਧਰਮ, ਗੁਰਮਤਿ ਅਤੇ ਗੁਰਮਤਿ ਰਹਿਤ-ਰਹਿਣੀ ਨਾਲ ਪਿਆਰ ਉਪਜਾਉਣ ਲਈ ਜਤਨ ਕਰਨੇ।
- ਸਿੱਖ ਇਤਿਹਾਸਕ ਘਟਨਾਵਾਂ ਨੂੰ ਪੇਸ਼ ਕਰਦੇ ਰਹਿਣਾ।
- ਨੌਜੁਆਨਾਂ ਨੂੰ ਕੁਸੰਗਤ ਤੋਂ ਬਚਣ ਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ।
- ਭੈੜੀਆਂ ਵਾਦੀਆਂ ਅਤੇ ਨਸ਼ਿਆਂ ਆਦਿ ਤੋਂ ਰੋਕਣ ਲਈ ਜਤਨ।
- ਕੇਸ ਦਾੜ੍ਹੀ ਨੂੰ ਸੁਰਜੀਤ ਰੱਖਣ ਲਈ ਪ੍ਰਭਾਵਸ਼ਾਲੀ ਵਿਚਾਰਾਂ ਦਾ ਪ੍ਰਚਾਰ।
- ਸਾਦਾ ਜੀਵਨ ਤੇ ਸਾਦਾ ਲਿਬਾਸ ਆਦਿ ਰੱਖਣ ਲਈ ਪ੍ਰੇਰਨਾ।
- ਸੇਵਾ ਤੇ ਸਿਮਰਨ ਅਪਨਾਉਣ ਲਈ ਪ੍ਰੇਰਨਾ।
- ਦੰਭੀਆਂ-ਪਖੰਡੀਆਂ ਤੇ ਪਰਚੰਡੀਆਂ ਦੇ ਪਾਜ ਨੂੰ ਉਘੇੜਨਾ।