Posts

View Posts From Facebook

ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਬਖ਼ਸ਼ਿਆ ਹੋਇਆ ਨਾਮ ਹੀ ਫਲੀਭੂਤ ਹੋਣਾ ਹੈ।(ਲਿਖਤ: ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ)…ਸੱਚ ਮੁੱਚ ਗੁਰੂ ਦਰਸਾਇਆ, ਗੁਰੂ ਦ੍ਰਿੜ੍ਹਾਇਆ, ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਬਖ਼ਸ਼ਿਆ ਹੋਇਆ ਨਾਮ ਹੀ ਫਲੀਭੂਤ ਹੋਣਾ ਹੈ, ਐਵੇਂ ਆਪ-ਹੁਦਰੇ ਹੀ ਬਿਨਾਂ ਗੁਰਦੀਖਿਆ ਮਿਲੀ ਤੇ ਨਾਮ ਕਦੇ ਭੀ ਕਿਸੇ ਨੂੰ ਪ੍ਰਾਪਤ ਨਹੀਂ ਹੋਣਾ। ਮੋਖ-ਮੁਕਤਿ ਮਈ ਕਲਿਆਨ-ਕਾਰਕ ਵਾਹਿਗੁਰੂ ਨਾਮ ਤਿਸੇ ਵਡਭਾਗੇ ਗੁਰਮੁਖ ਜਨ ਦੇ ਹਿਰਦੇ ਵਿਚ ਪ੍ਰਕਾਸ਼ਤ ਹੋਣਾ ਹੈ ਜਿਸ ਨੂੰ ਧੁਰ ਦਰਗਾਹੋਂ ਨਾਮ-ਵਡਿਆਈ ਦੀ ਸੱਚੀ ਮਹਿਮਾ ਗੁਰੂ ਦਵਾਰਿਉਂ ਦੀਖਿਅਤ ਹੋ ਚੁਕੀ ਹੋਵੇ। ਕਿਸੇ ਭੀ ਇੱਕ ਇਕੱਲੇ ਪੁਰਸ਼ ਨੂੰ ਨਾਮ ਦੇਣ ਦਾ ਹੁਕਮ ਨਹੀਂ, ਨਾਮ ਦ੍ਰਿੜ੍ਹ ਹੁੰਦਾ ਹੈ ਤਾਂ ਕੇਵਲ ਗੁਰੂ ਮਈ ਪੰਜਾਂ ਪਿਆਰਿਆਂ ਦੀ ਦੀਖਸ਼ਤ ਮਹਿਮਾ ਦੁਆਰਾ ਹੀ ਹੁੰਦਾ ਹੈ। ਇਸ ਗੱਲ ਦੀ ਪ੍ਰੋੜ੍ਹਤਾ ਇਸ ਦਾਸਰੇ ਨੂੰ ਗਹਿ ਕਰਕੇ ਓਦੋਂ ਪ੍ਰਾਪਤ ਹੋਈ (ਜਿਸ ਨੂੰ ਕਿ ਦਾਸ ਗੁਰੂ ਦੀ ਅਪਾਰ ਕਿਰਪਾ ਕਰਕੇ ਸਮਝਦਾ ਹੈ) ਕਿ ਇਕ ਵਾਰ ਅਸੀਂ ਕਸ਼ਮੀਰ ਤੋਂ ਕਾਰ ਵਿਚ ਆ ਰਹੇ ਸੀ ਅਤੇ ਸੱਚੀ ਕਾਰੇ ਲੱਗਣ ਲਈ ਕਿਤੇ ਵੱਲ ਜਾ ਰਹੇ ਸਾਂ, ਕਿ ਰਾਹ ਵਿਚ ਸਾਡੀ ਕਾਰ ਨੂੰ ਸਰਦਾਰ ਬਹਾਦਰ ਘੇਰ ਕੇ ਖੜ੍ਹ ਗਿਆ ਤੇ ਅੜ ਗਿਆ ਏਸ ਗੱਲ ਤੇ ਕਿ ਮੈਂ ਕਾਰ ਤਦ ਲੰਘਣ ਦੇਣੀ ਹੈ ਕਿ ਜਦ ਮੈਨੂੰ ਆਪਣੀ ਜ਼ਬਾਨੀ ਤੁਸੀਂ ਇਹ ਗੱਲ ਦ੍ਰਿੜ੍ਹਾ ਦੇਵੋਂਗੇ ਕਿ ਉਹ ਕਿਹੜਾ ਨਾਮ ਹੈ ਜਿਸ ਦੇ ਜਪਣ ਦਾ ਹੁਕਮ ਹੈ। ਮੈਂ ਉਸ ਪ੍ਰੇਮੀ ਨੂੰ ਕਿਹਾ ਕਿ-ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥੨॥(੪)ਮ: ੧, ਆਸਾ ਦੀ ਵਾਰ, ਪੰਨਾ ੪੬੫ਨਾਮ ਦੀ ਬੜੀ ਕਰੜੀ ਕਾਰ ਹੈ ਅਤੇ ਸਾਰ ਭਗਤੀ ਇਹੋ ਹੀ ਹੈ। ਇਸ ਨੂੰ ਨਿਰੀ ਗੱਲਾਂ ਵਾਲੀ ਬਜ਼ਾਰੀ ਖੇਡ ਬਣਾਉਣੀ ਠੀਕ ਨਹੀਂ। ਨਾ ਹੀ ਇਕੱਲੇ ਸਿੱਖ ਨੂੰ ਨਾਮ ਦੱਸਣਾ ਯੋਗ ਹੈ। ਇਹ ਤਾਂ ਨਾਮ ਦੀ ਮਹਿਮਾ ਗੁਰੂ ਜਾਂ ਗੁਰੂ ਸਰੂਪ ਪੰਜਾਂ ਪਿਆਰਿਆਂ ਦੀ ਦ੍ਰਿੜ੍ਹਾਈ ਹੋਈ ਹੀ ਫਲੀਭੂਤ ਹੁੰਦੀ ਹੈ, ਐਵੇਂ ਨਹੀਂ ਹੁੰਦੀ। ਤੁਸੀਂ ਜਾਵੋ ਸਾਡਾ ਖਹਿੜਾ ਛਡੋ। ਅਸੀਂ ਨਾਮ ਤੁਹਾਨੂੰ ਨਹੀਂ ਦੱਸਣਾ, ਨਾ ਹੀ ਦੱਸਣ ਦਾ ਹੁਕਮ ਹੈ ਕਿ ਇਕ ਇਕੱਲੇ ਗੁਰਸਿਖ ਨੂੰ। ਉਹ ਸਰਦਾਰ ਬਹਾਦਰ ਅਜੀਬ ਰਟ ਵਿਚ ਇਉਂ ਰਟਣ ਲਗ ਪਿਆ ਕਿ ਤੁਸੀਂ ਤਾਂ ਮੈਨੂੰ ਟਾਲਦੇ ਹੋ। ਚੰਗਾ ਟਾਲ ਛੱਡੋ, ਪਰ ਮੈਂ ਤੁਹਾਨੂੰ ਇਹ ਗੱਲ ਦਸ ਦੇਵਾਂ ਕਿ ਇਕ ਦਿਨ ਪੰਥ ਦੇ ਪ੍ਰਸਿੱਧ ਮੁਖੀਏ ਨਾਲ ਮੈਂ ਸੁਤੇ-ਸੁਭਾਵ ਹੀ ਸੈਰ ਕਰਦਾ ਫਿਰਦਾ ਸੀ ਕਿ ਉਹਨਾਂ ਨੇ ਮੇਰੇ ਪੁੱਛਣ ਤੇ ਫ਼ੋਰਨ ਹੀ ਨਾਮ ਦੱਸ ਦਿਤਾ। ਮੈਂ ਸਰਦਾਰ ਬਹਾਦਰ ਨੂੰ ਤੁਰਤ ਫੁਰਤ ਹੀ ਉਤਰ ਦਿੱਤਾ ਕਿ ਏਸ ਗੱਲ ਦਾ ਪੱਕਾ ਸਬੂਤ ਹੈ ਕਿ ਇਕੱਲੇ ਸਿਖ ਦਾ ਦੱਸਿਆ ਅਤੇ ਦਿਤਾ ਨਾਮ (ਚਾਹੇ ਕਿਤਨਾ ਹੀ ਪ੍ਰਸਿਧ ਹੋਵੇ) ਕਦੇ ਭੀ ਦ੍ਰਿੜ੍ਹ ਨਹੀ ਹੋ ਸਕਦਾ। ਜੇਕਰ ਆਪ ਨੂੰ ਦ੍ਰਿੜ੍ਹ ਹੋ ਗਿਆ ਹੁੰਦਾ ਤਾਂ ਅੱਜ ਮੇਰੇ ਪਾਸੋਂ ਆ ਕੇ ਨਾਮ ਨਾ ਪੁਛਦੇ। ਆਪ ਦੇ ਕਥਨ ਨੇ ਸਾਫ਼ ਸਿਧ ਕਰ ਦਿੱਤਾ ਕਿ ਨਾਮ ਜਦੋਂ ਭੀ ਦ੍ਰਿੜ੍ਹ ਹੁੰਦਾ ਹੈ ਤਾਂ ਗੁਰੂ ਅਥਵਾ ਗੁਰੁ ਰੂਪ ਪੰਜਾਂ ਪਿਆਰਿਆਂ ਦੀ ਦੀਖਿਆ ਦੁਆਰਾ ਹੁੰਦਾ ਹੈ, ਇਕ ਇਕੱਲੇ ਦਾ ਦਸਿਆ ਨਾਮ ਕਦੇ ਦ੍ਰਿੜ੍ਹ ਨਹੀ ਹੁੰਦਾ। ਸਰਦਾਰ ਬਹਾਦਰ ਬੜਾ ਹੀ ਛਿੱਥਾ ਪਿਆ। ਤੇ ਉਸ ਨੂੰ ਇਕੱਲਾ ਦੱਸਣ ਵਾਲਾ ਗੁਰਮੁਖ ਜਨ ਬਹੁਤ ਹੀ ਛਿੱਥਾ ਪਿਆ ਹੋਣਾ ਹੈ। ਤਾਂ ਤੇ ਸਪੱਸ਼ਟ ਸਿਧ ਹੋਇਆ ਕਿ ਉਹੀ ਨਾਮ ਦ੍ਰਿੜ੍ਹ ਤੇ ਫਲੀਭੂਤ ਹੋ ਸਕਦਾ ਹੈ ਜਿਸਨੂੰ ਗੁਰੂ ਦਵਾਰਾ ਜਾਂ ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਦੀਖਸ਼ਾਇਆ ਜਾਵੇ। ਤਾਂ ਤੇ ਨਾਮ ਦੀ ਮਹਿਮਾ ਅਤਿਅੰਤ ਅਕੱਥਨੀਯ ਹੈ।ਗੁਰਮਤਿ ਸਿਧਾਂਤ-ਇਹ ਸਿੱਧ ਹੋਇਆ ਕਿ ਗੁਰਮਤਿ ਨਾਮ ਦੀ ਮਹਿਮਾ ਮਈ ਗੁਰੂ-ਦੀਖਿਆ ਧੁਰੋਂ ਆਏ ਅਤੇ ਧੁਰੋਂ ਪਠਾਏ ਨਾਮ ਦਵਾਰਾ ਜੋਤਿ-ਪ੍ਰਜ੍ਵਲਤ ਅਹਿਸਾਸ ਕੇਵਲ ਗੁਰਦੀਖਿਆ ਦਵਾਰਾ ਦ੍ਰਿੜ੍ਹਾਇਆ, ਨਿਰੰਕਾਰ ਵਾਹਿਗੁਰੂ ਦੀ ਦਰਗਾਹ ਤੋਂ ਆਇਆ ਗੁਰਮੰਤਰ ਰੂਪੀ ਨਾਮ, ਆਪਣੀ ਜੋਤਿ-ਕਲਾ ਪ੍ਰਗਟਾਉਣੋਂ ਕਦੇ ਭੀ ਆਲ੍ਹਾ ਨਹੀ ਜਾ ਸਕਦਾ, ਪਰ ਸ਼ਰਤਾਂ ਇਹ ਹਨ :-(੧) ਗੁਰਮਤਿ ਨਾਮ ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਦ੍ਰਿੜ੍ਹਾਇਆ ਗਿਆ ਕਦੇ ਵੀ ਆਪਣੇ ਨਿਸ਼ਾਨੇ ਤੋਂ ਖ਼ਾਲੀ ਨਹੀਂ ਜਾਂਦਾ।(੨) ਗੁਰਮਤਿ ਨਾਮ ਵਾਹਿਗੁਰੂ ਦਾ ਪ੍ਰਗਟ-ਪਹਾਰੇ ਉਚਾਰਨ, ਗੁਰਮਤਿ ਨਾਮ ਦੀ ਮਹਿਮਾ ਨੂੰ ਕਦੇ ਵੀ ਨਹੀਂ ਘਟਾ ਸਕਦਾ। ਜਿਨਾਂ ਨੂੰ ਨਾਮ ਪ੍ਰਾਪਤ ਹੀ ਨਹੀਂ ਹੋਇਆ, ਉਹ ਲੋਕ ਦੇਖਾ-ਦੇਖੀ ਆਪਣੇ ਆਪ ਨੂੰ ਭਗਤ ਜਣਾਉਣ ਲਈ ਉਂਜ ਤਾਂ ਗੁਰਮਤਿ ਨਾਮ ਨੂੰ ਜਿਹਵਾ ਤੋਂ ਉਚਾਰਨ ਕਰਦੇ ਰਹਿੰਦੇ ਹਨ ਪਰ ਅੰਦਰੋਂ ਉਨ੍ਹਾਂ ਦਾ ਨਿਸਚਾ ਗੁਰਮਤਿ ਨਾਮ ਤੇ ਉੱਕਾ ਹੀ ਨਹੀਂ ਹੁੰਦਾ।…ਪੁਸਤਕ ‘ਨਾਮ ਅਤੇ ਨਾਮ ਦਾ ਦਾਤਾ ਸਤਿਗੁਰੂ’ ਵਿਚੋਂ See MoreSee Less
View on Facebook
ਨਾਮ ਗੁਰਮੰਤ੍ਰ ਨੂੰ ਖੁਲ੍ਹੇ ਆਮ ਜਪਾਉਣ ਦਾ ਨੁਕਸਾਨ ਇਸ ਵਿਸ਼ੇ ‘ਤੇ ਇਹ ਬੜਾ ਹੀ ਸੇਧ ਦਾਇਕ ਦ੍ਰਿਸ਼ਾਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅੰਕਿਤ ਕੀਤਾ ਹੈ। ਰੰਗਲੇ ਸੱਜਣ ਪੁਸਤਕ ਵਿੱਚ ਜਿਥੇ ਕਿ ਸਿਰੀ ਮਾਨ ਸੰਤ ਭਾਈ ਹੀਰਾ ਸਿੰਘ ਜੀ ਦਾਊਦਪੁਰੀ ਜੀ ਦੇ ਉੱਚ ਆਤਮਿਕ ਮੰਡਲਾਂ ਜੋਤਿ ਵਿਗਾਸੀ ਜੀਵਨ ਦਾ ਵਿਖਿਆਨ ਕੀਤਾ ਹੋਇਆ ਹੈ ਉਥੇ ਹੀ ਉਹਨਾਂ ਦੀ ਇਸ ਦਸ਼ਾ ਦੇ ਪਲਟਣ ਦਾ ਕਾਰਨ ਅਤੇ ਮੁੜ ਸੁਰਜੀਤ ਹੋਣ ਬਾਰੇ ਇਸਤਰ੍ਹਾਂ ਲਿਖਿਆ:______________________________________________ਦਸ਼ਾ ਦਾ ਪਲਟਾ ਖਾਣਾ-ਫੇਰ ਇਹ ਅਨੂਠਾ, ਪਰੰਤੂ ਉਲਟਾ ਕੌਤਕ ਵਰਤਿਆ ਕਿ ਗੁਰਮੁਖ ਪਿਆਰੇ ਸੰਤ ਸਰੂਪ ਭਾਈ ਹੀਰਾ ਸਿੰਘ ਜੀ ਨਾਮ-ਜੋਤਿ-ਜਗੰਨੀ ਕਲਾ ਵਲੋਂ ਠਰ੍ਹੰਮੇ ਪੈ ਗਏ । ਐਸੇ ਠਰੇ ਕਿ ਜੋਤਿ-ਕ੍ਰਿਸ਼ਮਣੀ ਅੰਦਰਲੇ ਘਟ ਅੰਦਰਲੇ ਚਮਤਕਾਰ ਸਾਰੇ ਹੀ ਮੱਧਮ ਪੈ ਗਏ । ਉਹ ਦੁਹਾਈਆਂ ਦੇਣ ਅਤੇ ਸੰਗਤਾਂ ਦੇ ਜੋੜਿਆਂ ਵਿਚ ਲਿਟਦੇ ਫਿਰਨ । ਇਹੋ ਪੁਕਾਰਨ ਕਿ ਅਗੰਮੀ ਠੰਢ ਅਤੇ ਘਟ ਅੰਤਰ ਜੋਤਿ ਪ੍ਰਚੰਡ ਦੀ ਕਲਾ ਵਲੋਂ ਉਹ ਉੱਕੇ ਹੀ ਸੱਖਣੇ ਹੋ ਗਏ ਹਨ । ਬਥੇਰੇ ਵਾਹ ਤਰਲੇ ਲਏ, ਅਨੇਕਾਂ ਉੱਦਮ ਕੀਤੇ, ਪਰ ਉਸ ਤਾੜੇ ਉਨ੍ਹਾਂ ਦੀ ਆਤਮ-ਬਿਰਤੀ ਨਾ ਹੀ ਆਈ, ਜਿਥੇ ਕਿ ਉਹ ਅਕਸਰ ਹਮੇਸ਼ਾ ਹੀ ਖੇਲਿਆ ਕਰਦੇ ਸਨ । ਸਾਰੀ ਸਾਰੀ ਰਾਤ ਉਦਿਆਨ ਵਿਚ ਜਾਗ ਕੇ ਖੂਹਾਂ ਦੀਆਂ ਮਣਾਂ ਉਤੇ ਇਕ ਟੰਗ ਖੜੇ ਹੋ ਕੇ ਅਭਿਆਸ ਕੀਤੇ, ਬਥੇਰੇ ਅਜਪਾ ਜਾਪ ਸਾਧੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੜੇ ਹੋ ਕੇ ਅਨੇਕਾਂ ਹੀ ਅਠੋਤਰੀਆਂ ਪੱਕੀਆਂ ਮਾਲਾਂ ਫੇਰੀਆਂ, ਪਰ ਕੁਛ ਨਾ ਬਣਿਆ । ਤਰਲੋ-ਮੱਛੀ ਲਗੀ ਹੀ ਰਹੀ, ਵਿਆਕੁਲਤਾ ਨਾ ਹੀ ਦੂਰ ਹੋਈ । ਕੀਰਤਨ-ਮੰਡਲਾਂ ਵਿਚ ਆਉਣ ਪਰ ਪਾਗ਼ਲਾਂ ਵਾਂਗ ਬਾਹਰ ਖੜੇ ਰਹਿਣ । ਆਪ-ਮੁਹਾਰੇ ਸਾਰੀਆਂ ਸੰਗਤਾਂ ਦੇ ਜੋੜੇ ਝਾੜ ਝਾੜ ਕੇ ਸਰੀਰ ਤੇ ਮੁਖ ਤੇ ਮਲਣ । ਪਰੰਤੂ ਜਿਉਂ ਜਿਉਂ ਜਤਨ ਤੇ ਤਰਲੇ ਕਰਨ, ਤਿਉਂ ਤਿਉਂ ਉਨ੍ਹਾਂ ਦੀ ਤੜਫਨੀ ਵਧਦੀ ਹੀ ਜਾਏ ।ਸਿਰੀ ਭਾਈ ਹੀਰਾ ਸਿੰਘ ਜੀ ਦੀ ਇਹ ਦਸ਼ਾ ਦੇਖ ਕੇ ਸਿਫ਼ਾਰਸ਼ੀਆਂ ਨੇ ਕਈ ਵਾਰ ਸਿਫ਼ਾਰਸ਼ਾਂ ਪਾਈਆਂ ਅਤੇ ਕੀਰਤਨ-ਰੰਗਾਂ ਵਿਚ ਬੇ-ਪ੍ਰਵਾਹ ਨਾਮ- ਰਤੜੇ ਸੰਗਤ ਵਿਚ ਜੁੜੇ ਗੁਰਮੁਖ ਜਨਾਂ ਨੇ ਇਨ੍ਹਾਂ ਸਿਫ਼ਾਰਸ਼ਾਂ ਦੀ ਪ੍ਰਵਾਹ ਹੀ ਨ ਕਰਨੀ । ਜਥੇ ਦੇ ਗੂੜ੍ਹ ਰਮਜ਼ ਪਛਾਣੂ ਪਾਰਖੂ ਜਨ ਅੰਤਰ-ਆਤਮੇ ਸਭ ਕੁਛ ਸਮਝਦੇ ਬੁਝਦੇ ਸਨ ਅਤੇ ਇਹ ਵੀ ਜਾਣਦੇ ਸਨ ਕਿ ਅਜੇ ਭਾਈ ਹੀਰਾ ਸਿੰਘ ਜੀ ਦੇ ਬਖ਼ਸ਼ੇ ਜਾਣ ਦਾ ਸਮਾਂ ਨਹੀਂ ਆਇਆ । ਓੜਕ ਭਾਣੇ ਅੰਦਰ ਜਦੋਂ ਸਮਾਂ ਆਇਆ ਤਾਂ ਅੰਮ੍ਰਿਤ-ਸੰਚਾਰ ਮੰਡਲ ਅੰਦਰ ਪੰਜਾਂ ਪਿਆਰਿਆਂ ਨੇ ਆਪ ਹੀ ਭਾਈ ਹੀਰਾ ਸਿੰਘ ਜੀ ਨੂੰ ਸੱਦ ਬੁਲਾਇਆ । ਦਾਸ ਲਿਖਾਰੀ ਓਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਸੀ ਜਦੋਂ ਭਾਈ ਹੀਰਾ ਸਿੰਘ ਜੀ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਏ । ਪੰਜਾਂ ਪਿਆਰਿਆਂ ਦੇ ਹੁਕਮ ਅਨੁਸਾਰ ਭਾਈ ਹੀਰਾ ਸਿੰਘ ਜੀ ਨੂੰ ਅਸਲ ਹਕੀਕਤ ਵਰਨਣ ਕਰਨ ਲਈ ਪੁਛਿਆ ਗਿਆ । ਉਹ ਰੋ ਰੋ ਕੇ ਵਰਨਣ ਕਰਨ ਲਗੇ ਕਿ ਪਤਾ ਨਹੀਂ ਪਹਿਲੀ ਜੋਤਿ ਵਿਗਾਸੀ ਕਲਾ ਕਿਉਂ ਖੜ ਗਈ ਹੈ, ਆਤਮ ਵਿਗਾਸ ਮਈ ਸੁਰਤੀ-ਬਿਰਤੀ ਕਿਉਂ ਸੱਖਣੀ ਹੋ ਗਈ ਹੈ। ਜ਼ਾਹਿਰਾ ਤਾਂ ਮੈਥੋਂ ਕੋਈ ਐਸੀ ਅਵੱਗਿਆ ਹੋ ਗਈ ਨਹੀਂ ਜਾਪਦੀ, ਸੁਪਨ-ਸਾਰਖੀ ਵੀ ਪਤਿਤ-ਕਰਮੀ ਦੁਫੇੜਤਾ ਨਹੀਂ ਵਿਆਪੀ ਅਤੇ ਪਤਾ ਨਹੀਂ ਕੀ ਪੁਠੀ ਭੌਣੀ ਵਗ ਗਈ ਹੈ ਕਿ ਦਸ਼ਾ ਪਹਿਲੇ ਠਿਕਾਣੇ ਆਉਂਦੀ ਹੀ ਨਹੀਂ। ਲੱਖਾਂ ਕਰੋੜਾਂ ਸੰਜਮ ਉਪਾਉ ਕੀਤੇ, ਅਨੇਕਾਂ ਵੇਰਾਂ ਸੰਗਤਾਂ ਦੀਆਂ ਧੂੜੀਆਂ ਵਿਚ ਲਿਟੇ, ਪਰ ਇਹ ਪਤਾ ਨਹੀਂ ਲਗਾ ਕਿ ਕੀ ਐਸੀ ਅਵੱਗਿਆ ਹੋ ਗਈ ਹੈ ਜਿਸ ਕਾਰਨ ਕਰਕੇ ਇਹ ਬੇਮੁਖਤਾ ਵਿਆਪੀ ਹੈ ।ਸੁਤੇ ਸੁਭਾਵ ਹੀ ਪੰਜਾਂ ਪਿਆਰਿਆਂ ਦੇ ਇਸ਼ਾਰੇ ਅਨੁਸਾਰ ਦਾਸ ਵਲੋਂ ਭਾਈ ਹੀਰਾ ਸਿੰਘ ਜੀ ਨੂੰ ਇਹ ਯਾਦ ਦਿਲਵਾਇਆ ਗਿਆ, “ਯਾਦ ਕਰੋ ! ੩੬੧ ਚੱਕ ਦੇ ਆਤਮ ਜੋਤਿ ਵਿਗਾਸੀ ਕ੍ਰਿਸ਼ਮਿਆਂ ਨੂੰ ! ਕੀ ਉਹ ਕ੍ਰਿਸ਼ਮੇ ਸਤਿਗੁਰੂ ਦੀ ਨਿਜ ਨਦਰ ਮੇਹਰ ਦਵਾਰਾ ਹੀ ਕ੍ਰਿਸ਼ਮਤ ਹੋਏ ਸਨ ਜਾਂ ਤੁਸੀਂ ਆਪਣੇ ਆਪ ਨੂੰ ਹੀ ਇਨ੍ਹਾਂ ਕ੍ਰਿਸ਼ਮ-ਕਲਾ ਦਾ ਮੂਲ ਕਾਰਨ ਹੀ ਸਮਝਦੇ ਹੋ ? ਕੀ ਇਹ ਸੂਖਸ਼ਮ ਹੰਕਾਰ ਤਾਂ ਤੁਹਾਨੂੰ ਨਹੀਂ ਹੋ ਗਿਆ ਕਿ ਇਹ ਕ੍ਰਿਸ਼ਮ-ਕਲਾ ਖ਼ੁਦ ਆਪਣੀ ਤਾਕਤ ਨਾਲ ਵਰਤਾਈ ਸੀ ?" ਇਹ ਪ੍ਰਸ਼ਨ ਸੁਣ ਕੇ ਉਹ ਠਠੰਬਰ ਗਏ, ਸਿਰ ਤੋਂ ਲੈ ਕੇ ਪੈਰਾਂ ਤਕ ਉਨ੍ਹਾਂ ਦਾ ਸਰੀਰ ਕੰਬਣ ਲਗ ਪਿਆ। ਪੈਂਦੀ ਸੱਟ ਨਾਲ ਹੀ ਦੂਜਾ ਪ੍ਰਸ਼ਨ ਭਾਈ ਹੀਰਾ ਸਿੰਘ ਤੋਂ ਪੁਛਿਆ ਗਿਆ, "ਕੀ ਤੁਸੀਂ ਖ਼ੁਦ ਹੀ ਇਕੱਲੇ ਨਾਮ ਤਾਂ ਨਹੀਂ ਦੇਣ ਲਗ ਪਏ ?’’ਇਹ ਸੁਣ ਕੇ ਉਨ੍ਹਾਂ ਨੂੰ ਸੁਰਤ ਆਈ ਅਤੇ ਸੁਰਤ ਵਿਚ ਆ ਕੇ ਬਿਲਲਾ ਉਠੇ, ਕਿ ਹਾਂ ਇਹ ਅਵੱਗਿਆ ਮੈਥੋਂ ਜ਼ਰੂਰ ਹੁੰਦੀ ਰਹੀ ਹੈ। ਕੁਝ ਦਿਨ ਤਾਂ ਇਹ ਕਾਰ ਚਲੀ ਤੇ ਖ਼ੂਬ ਚਲੀ, ਪਰ ਫਿਰ ਇਕ-ਦਮ ਖਲੋ ਗਈ ।ਪੰਜਾਂ ਪਿਆਰਿਆਂ ਨੇ ਉਥੇ ਹੀ ਭਾਈ ਹੀਰਾ ਸਿੰਘ ਜੀ ਨੂੰ ਥੰਮ੍ਹ ਲਿਆ ਅਤੇ ਪਕੜ ਕੇ ਖੂਬ ਹਲੂਣਿਆ ਕਿ ਬੜੀ ਭਾਰੀ ਤੁਸੀਂ ਅਵੱਗਿਆ ਕੀਤੀ ਹੈ। ਜੋ ਅਧਿਕਾਰ ਗੁਰੂ ਰੂਪ ਪੰਜਾਂ ਪਿਆਰਿਆਂ ਦਾ ਸੀ, ਤੁਸੀਂ ਖ਼ੁਦ ਇਕੱਲੇ ਹੀ ਉਸ ਅਧਿਕਾਰ ਨੂੰ ਵਰਤਣ ਲਗ ਪਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਤੁਸੀਂ ਥੋਥੇ ਰਹਿ ਗਏ ਅਤੇ ਨਾਮ ਵਲੋਂ ਉੱਕੇ ਥੋਥੇ ਪੈ ਗਏ । ਭਾਈ ਹੀਰਾ ਸਿੰਘ ਜੀ ਇਹ ਸੁਣ ਕੇ ਡਡਿਆ ਉਠੇ ਕਿ ਮੈਨੂੰ ਬਖ਼ਸ਼ ਲਵੋ, ਬਖਸ਼ ਲਵੋ !ਪੰਜਾਂ ਪਿਆਰਿਆਂ ਨੇ ਭਾਈ ਹੀਰਾ ਸਿੰਘ ਨੂੰ ਤਕੜਾ ਡੰਡ ਲਾਇਆ ਅਤੇ ਗੁਰੂ ਪਾਸੋਂ ਬੇਨਤੀਆਂ ਦਵਾਰਾ ਬਖ਼ਸ਼ਵਾਇਆ। ਸਤਿਗੁਰੂ ਦੀਆਂ ਫਿਰ ਮੇਹਰਾਂ ਹੋਈਆਂ, ਉਹ ਤੋਰੇ ਤੁਰ ਪਏ, ਉਹ ਆਤਮ-ਹੁਲਾਰੇ ਮੁੜ ਆਉਣ ਲਗ ਪਏ। ਓਸੇ ਰੰਗ-ਚਲੂਲੀ-ਸੁਰਤੀ ਵਿਚ ਸਰਸ਼ਾਰ ਹੋ ਕੇ ਸਿਰੀ ਭਾਈ ਸੰਤ ਹੀਰਾ ਸਿੰਘ ਜੀ ਉਜਲ ਮੁਖ ਲੈ ਕੇ ਫਿਰ ਵਿਚਰਨ ਲਗੇ । ਕੁਝ ਕੁ ਨਿਮਰੀ-ਭੂਤ ਚੜ੍ਹਦੀ ਕਲਾ ਮੁੜ ਕੇ ਫਿਰ ਵਰਤ ਗਈ ਅਤੇ ਗੁਰੂ ਕੇ ਲਾਲ, ਹੀਰੇ, ਸਿਰੀ ਭਾਈ ਹੀਰਾ ਸਿੰਘ ਜੀ ਫਿਰ ਨਿਹਾਲੋ ਨਿਹਾਲ ਹੋ ਗਏ ।(ਪੁਸਤਕ 'ਰੰਗਲੇ ਸੱਜਣ', ਅਧਿਆਏ ੧੨ ਸਿਰੀ ਮਾਨ ਸੰਤ ਭਾਈ ਹੀਰਾ ਸਿੰਘ ਜੀ ਦਾਊਦਪੁਰੀਏ) ___________________________________ਸਾਡੀ ਗੁਰੂ ਸਾਹਿਬ ਅੱਗੇ ਇਹੋ ਅਰਦਾਸ ਹੈ ਕਿ ਗੁਰੂ ਸਾਹਿਬ ਆਪਣਾ ਨਾਮ ਭੈ-ਭਾਵਨੀ ਅੰਦਰ ਜਪਾਉਣ। ਨਾਮ ਦੀ ਪਰਦਸ਼ਨੀ ਕਰਨ ਤੋਂ ਬਚਾਈ ਰੱਖਣ। See MoreSee Less
View on Facebook
August 15, 1947BLACK DAY for SIKHSWE SUPPORT JATHEDAAR HAWARA'S CALL See MoreSee Less
View on Facebook
ਗੁਰਬਾਣੀ ਕੀਰਤਨ ਅਤੇ ਫਿਲਮੀ ਤਰਜ਼ਾਂਅੱਜ ਕੱਲ ਇਹ ਵਿਸ਼ਾ ਵੀ ਪੰਥ ਵਿੱਚ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਇਸ ਬਾਰੇ ਪੰਥ ਦੇ ਪ੍ਰਸਿੱਧ ਗੁਰਮਤੀ ਕੀਰਤਨੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਤਕਰੀਬਨ ੭੫ ਸਾਲ ਪਹਿਲਾ ਹੀ ਪੰਥ ਨੂੰ ਜਾਣੂ ਕਰਵਾਇਆ ਸੀ। ਨਵੀਨ ਕੀਰਤਨੀਆਂ ਨੂੰ ਵੀ ਇਹ ਲੇਖ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਕਿ ਗੁਰਮਤੀ ਕੀਰਤਨ ਗਾਇਆ ਜਾ ਸਕੇ ਅਤੇ ਸਾਨੂੰ ਵੀ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਵਣ।***********************************************ਇਕ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ਲਿਖਤ: ਭਾਈ ਸਾਹਿਬ ਰਣਧੀਰ ਸਿੰਘ ਜੀਸਚਾ ਅਲਖ ਅਭੇਉ ਹਠਿ ਨ ਪਤੀਜਈ ॥ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥… (ਪੰਨਾ ੧੨੮੫)ਅਲੱਖ ਅਭੇਉ ਸੱਚਾ ਸਾਹਿਬ ਵਾਹਿਗੁਰੂ ਨਿਰੰਕਾਰ ਭਲਾ ਨਿਰੇ ਹਠ-ਕਰਮਾਂ ਨਾਲ ਕਿਵੇਂ ਪਤੀਜਦਾ, ਕਿਵੇ ਰਾਜ਼ੀ ਹੋ ਸਕਦਾ ਅਹੈ। ਪਤੀਜਦਾ ਹੈ ਤਾਂ ਪ੍ਰੇਮ ਨਾਲ ਕੀਤੇ ਸਿਫਤ ਸਾਲਾਹੀ ਸਚੇ ਕਰਮ ਨਾਮ ਅਭਿਆਸ ਕਮਾਈ ਦੁਆਰਾ ਹੀ ਪਤੀਜਦਾ ਹੈ। ਪ੍ਰੇਮ ਨਾਲ ਗਾਈ ਕੀਰਤਨਾਈ ਬਾਣੀ ਦੁਆਰਾ, ਜੋ ਗੁਰਮੁਖ ਗਾਂਵਦੇ ਹਨ, ਉਹ ਸੱਚਾ, ਸਭ ਤੋਂ ਵੱਧ ਅਤੇ ਛੇਤੀ ਤੋਂ ਛੇਤੀ ਪਤੀਜਦਾ ਰੀਝਦਾ ਹੈ। ਹੋਰ ਕੱਚੀ ਬਾਣੀ ਦੀਆਂ ਰਾਗਣੀਆਂ ਭਾਵੇਂ ਅਨਿਕ ਤਰੰਗੀ ਰਾਗਾਂ ਨਾਲ ਇੰਦਰ-ਅਖਾੜੇ ਦੀਆਂ ਪਰੀਆਂ ਭੀ ਜ਼ੋਰ ਲਾ ਲਾ ਕੇ ਗਾਵਣ, ਇਹਨਾਂ ਰਾਗਾਂ ਨਾਲ ਵਾਹਿਗੁਰੂ ਕਦੇ ਨਹੀਂ ਪਤੀਜਦਾ, ਕਿਉਂਕਿ ਇਹ ਰਾਗ ਮਨ-ਉਕਤ ਕਚ-ਮਿਲੇ ਗੀਤਾਂ ਵਾਲੇ ਹੁੰਦੇ ਹਨ। ਇਹਨਾਂ ਵਿਚ ਪ੍ਰੇਮ ਦੀ ਅੰਸ ਨਹੀਂ ਹੁੰਦੀ, ਨਾ ਹੀ ਰੱਬ ਨਾਲ ਜੋੜਨ ਵਾਲੀ ਰੱਬੀ ਖਿਚ ਮਨ-ਹਠੀ ਰਾਗਾਂ ਵਿਚ ਹੁੰਦੀ ਹੈ। ਇਹ ਰਾਗ ਤਾਂ ਮਨ ਦੀ ਚੰਚਲਤਾ ਨੂੰ ਹੀ ਵਧਾਉਂਦੇ ਹਨ। ਚੰਚਲਤਾ ਕਰਿ ਉਚਾਰੇ ਹੋਏ ਹੱਠ-ਗੀਤਾਰੇ ਰਾਗ ਹੀ ਹੁੰਦੇ ਹਨ। ਇਹਨਾਂ ਰਾਗਾਂ ਦੇ ਗਾਉਣ ਸੁਨਣ ਕਰਿ ਸਗੋਂ ਬਿਰਤੀਆਂ ਗਾਉਣ ਸੁਨਣ-ਹਾਰਿਆਂ ਦੀਆਂ ਹੋਰ ਉਚਾਟ ਅਤੇ ਚੰਚਲ ਹੁੰਦੀਆਂ ਹਨ। ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਤੋਂ ਬੇਮੁਖ ਕਰਾਉਂਦੀਆਂ ਹਨ।ਅੱਜ ਕਲ੍ਹ ਦੇ ਰਾਗ-ਰੀਤੀ ਅਖਾੜਿਆਂ ਵਿਚ ਇਹੀ ਕਚ-ਰਾਗ ਦਾ ਧੰਦਾ ਪਿਟਿਆ ਜਾਂਦਾ ਹੈ। ਸਾਰੀ ਦੁਨੀਆ ਏਹਨਾਂ ਰਾਗਾਂ ਨੇ ਪਟ ਕੇ ਵਗਾਹ ਦਿਤੀ ਹੈ, ਕੁਸੰਗ ਦੇ ਨਰਕ ਘੋਰ ਵਿਚ ਪਾ ਛੱਡੀ ਹੈ। ਪਰਵਾਰਾਂ ਦੇ ਪਰਵਾਰ ਇਸ ਰਾਗ ਦੇ ਚਸਕੇ ਵਿਚ ਰੁੜ੍ਹੇ ਹੋਏ ਰਸਾਤਲ ਨੂੰ ਚਲੇ ਜਾ ਰਹੇ ਹਨ। ਪਰ ਨਹੀਂ ਬਾਜ਼ ਆਉਂਦੇ। ਏਨ੍ਹਾਂ ਨੂੰ ਦੇਖਿ ਦੇਖਿ ਬੀਮਾਰੀ ਹੋਰ ਭੀ ਦਿਨੋ ਦਿਨ ਵਧਦੀ ਤੁਰੀ ਜਾ ਰਹੀ ਹੈ। ਕੋਈ ਠੱਲ੍ਹ ਨਹੀਂ, ਕੋਈ ਬਚਾਉ ਨਹੀਂ। ਰੁੜ੍ਹਾਉ ਹੀ ਰੁੜ੍ਹਾਉ ਹੈ। ਚਟਪਟੇ ਰਾਗਾਂ ਦੇ ਕੁਚਸਕੇ ਨੇ, ਜੋ ਅੱਜ ਕਲ੍ਹ ਦੇ ਸਿਨਮਿਆਂ ਅਤੇ ਥੀਏਟਰਾਂ ਵਿਚ ਗਾਏ ਸੁਣੇ ਜਾਂਦੇ ਹਨ, ਦੁਨੀਆ ਦੀ ਹਰ ਇਕ ਕੌਮ ਦੀ ਯੁਵਕ ਪਨੀਰੀ ਨੂੰ ਖੁਆਰ ਅਤੇ ਪਾਗਲ ਕਰ ਛਡਿਆ ਹੈ। ਨੌਜਵਾਨਾਂ ਦੇ ਆਚਾਰ ਗੰਦੇ ਕੀਤੇ ਹਨ। ਇਹਨਾਂ ਸਿਨਮਿਆਂ ਥੀਏਟਰੀਕਲ ਰਾਗਾਂ ਨੇ ਗਰੀਬ ਤੋਂ ਗਰੀਬ, ਮਾਇਆ ਕਰਕੇ ਕੰਗਾਲ ਤਬਕੇ ਦੇ ਬੁੱਢੇ ਬਾਲ ਅਤੇ ਜਵਾਨ ਇਸਤ੍ਰੀ ਮਰਦ ਪਰਵਾਰ ਉਜਾੜ ਕੇ ਫ਼ਨਾਹ ਕਰ ਦਿੱਤੇ ਹਨ।ਫ਼ੀ-ਜ਼ਮਾਨੇ ਵਿਚ ਜੋ ਆਚਾਰ-ਹੀਨਤਾ ਤੇ ਨਿਰਧਨਤਾ ਅਤੇ ਹੋਰ ਪ੍ਰਕਾਰ ਦੀ ਕੁਚਿਲ ਕੁਚੀਲਤਾ ਸਾਰੀ ਦੁਨੀਆ ਵਿਚ ਵਰਤ ਰਹੀ ਹੈ, ਸੋ ਇਸ ਨਵ-ਫ਼ੈਸ਼ਨੀ ਰਾਗ ਦੀ ਪਟਮੇਲੀ ਕਰਕੇ ਹੀ ਵਰਤ ਰਹੀ ਹੈ, ਜਿਥੋਂ ਉਭਰਨਾ ਰੁੜ੍ਹੀ ਜਾਂਦੀ ਜਨਤਾ ਲਈ ਅਤੀਅੰਤ ਕਠਨ ਹੋ ਗਿਆ ਹੈ। ਇਸ ਰਾਗ ਦੀ ਪਟਮੇਲੀ ਨੇ ਇਨਸਾਨ ਮਾਤਰ ਨੂੰ ਹੈਵਾਨ ਬਣਾ ਛਡਿਆ ਹੈ ਅਤੇ ਸਦ-ਸਦੀਵੀ ਪਸ਼ੇਮਾਨਤਾ ਦੀ ਗਹਿਰ ਵਿਚ ਪਾ ਛਡਿਆ ਹੈ। ਸਭਸ ਦਾ, ਬੰਦੇ ਬਸ਼ਰ ਮਾਤਰ ਦਾ ਸੁਆਰਥ-ਪ੍ਰਮਾਰਥ ਖਾਨ-ਪਾਨ ਧਨ-ਧਾਮ ਸਭ ਕੁਛ ਵਿਗਾੜ ਛਡਿਆ ਹੈ। ਗੰਦੇ ਮੰਦੇ ਇਸ਼ਕੀਆ ਰਾਗਾਂ ਦੀਆਂ ਟੇਡੀਆਂ ਰੀਤਾਂ ਨੇ ਇਨਸਾਨੀ ਦਿਲੋ-ਦਿਮਾਗ ਨੂੰ ਗੰਦਾ ਪਰਾਗੰਦਾ ਕਰ ਦਿੱਤਾ ਹੋਇਆ ਹੈ। ਇਹਨਾਂ ਰਾਗਾਂ ਨਾਲ ਛਿਨ-ਭੰਗਰੀ ਕੁਚਸਕਤਾ ਭਰੀ ਖੀਨ-ਖਰਾਬੜੀ ਖੁਮਾਰੀ ਕੁਪੁਠੜੇ ਦਿਮਾਗਾਂ ਤੇ ਦਿਲਾਂ ਨੂੰ ਚੜ੍ਹ ਜਾਂਦੀ ਹੈ, ਪਰ ਛਿਨ ਮਾਤਰ ਵਿਚ ਉਤਰ ਜਾਂਦੀ ਹੈ। ਅਸਲ ਅਹਿਲਾਦ, ਸਦੀਵੀ ਖ਼ੁਸ਼ੀ ਵਾਲਾ ਅਹਿਲਾਦ ਇਹਨਾਂ ਕਚ-ਪਿਚੇ ਰਾਗਾਂ ਦੁਆਰਾ ਕਦਾਚਿਤ ਹਾਸਿਲ ਨਹੀਂ ਹੋ ਸਕਦਾ। ਪ੍ਰਮਾਰਥ ਵਲ ਰੁਚੀ ਹੀ ਨਹੀਂ ਦਉੜ ਸਕਦੀ। ਇਹ ਰਾਗ ਪਰਮਾਤਮ-ਪ੍ਰਾਪਤੀ ਦੇ ਪ੍ਰਮਾਰਥੀ ਪਾਸੇ ਵਲੋਂ ਸਗੋਂ ਬੇਮੁਖਤਾਈ ਕਰਾਉਣ ਦਾ ਕਾਰਨ ਬਣਦੇ ਹਨ। ਪਰਮਾਤਮਾ ਕਦੇ ਭਿਜਦਾ-ਪਸੀਜਦਾ ਹੈ ਇਹਨਾਂ ਰਾਗਾਂ ਰਾਗਣੀਆਂ ਦੁਆਰਾ? ਕਦੇ ਨਹੀਂ ਪਤੀਜਦਾ।ਗੁਰਬਾਣੀ ਗਾਉਣ ਦੇ ਪ੍ਰਮਾਰਥੀ ਵੇਗ ਵਿਚ ਹੀ ਅਸਾਡੇ ਚੁਟਕੀਲੇ ਫੁਟਕੀਲੇ ਰਾਗੀਆਂ ਨੇ ਸਿਨਮਿਆਂ ਥੀਏਟਰਾਂ ਦੀਆਂ ਤਰਜ਼ਾਂ ਲਿਆਇ ਘਸੋੜੀਆਂ ਹਨ, ਜੋ ਗਾਵਨ ਸੁਨਣਹਾਰਿਆਂ ਦੀਆਂ ਮਾਨਸਕ ਤ੍ਰਿਸ਼ਨਾਵਾਂ ਹੀ ਵਧਾਉਂਦੀਆਂ ਹਨ। ਸਾਰੇ ਚਟਪਟੀਲੇ ਰਾਗੀ, ਚਟਪਟੀਲੇ ਰਾਗਾਂ ਦੀਆਂ ਤਰਜ਼ਾਂ ਦੇ ਕੁੱਠੇ ਹੋਏ ਤੇ ਉਨ੍ਹਾਂ ਦੇ ਸਰੋਤੇ ਨਿਰੀਆਂ ਰਾਗਾਂ ਦੀਆਂ ਚਟਪਟੀਲੀਆਂ ਦੇ ਹੀ ਮੁੱਠੇ ਹੋਏ ਹਨ। ਗੁਰਸ਼ਬਦ ਦੇ ਭਾਵ ਵਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ; ਕਿਸੇ ਦੀ ਸੁਰਤੀ ਹੀ ਨਹੀਂ ਜੁੜਦੀ। ਪਰਮਾਤਮਾ ਨਾਲ ਲਿਵ ਜੁੜਨ ਜੋੜਨ ਦਾ ਸਭ ਤੋਂ ਵਧੀਕ ਵਸੀਲਾ ਗੁਰਮਤਿ ਅਨੁਸਾਰ ਗੁਰੂ ਘਰ ਅੰਦਰ ਕੀਰਤਨ-ਰਸ-ਤਰੰਗ ਹੀ ਸੀ, ਸੋ ਉਸ ਦਾ ਅਭਾਵ ਹੋ ਰਿਹਾ ਹੈ। ਸੋ ਇਹਨਾਂ ਕੁਰਾਗਾਂ ਕੁਰੰਗਾਂ ਦੇ ਕੁਚਸਕੇ ਦੂਆਰਾ ਹੋ ਰਿਹਾ ਹੈ।ਨਾਨਾ ਪ੍ਰਕਾਰ ਦੇ ਸੁਆਂਗ ਬਣਾ ਕੇ ਜੋ ਅਜ ਕਲ੍ਹ ਦੇ ਸਿਨਮਿਆਂ ਥੀਏਟਰਾਂ ਵਿਚ ਨਾਚ ਰੰਗ ਹੁੰਦੇ ਹਨ ਅਤੇ ਤਾਲ ਪੂਰੇ ਜਾਂਦੇ ਹਨ, ਇਹ ਸਭ ਨੌਜਵਾਨਾਂ ਨੂੰ ਕੀ, ਹਰ ਪ੍ਰਾਣੀ ਮਾਤਰ ਨੂੰ ਰਸਾਤਲ ਵਿਚ ਡੁਬੋਣ ਦਾ ਸਉਦਾ ਹੈ। ਪ੍ਰਮਾਰਥ ਵਲ ਤਾਂ ਕਿਸੇ ਨੇ ਕੀ ਮੁੜਨਾ ਸੀ, ਬਸ ਰੁੜ੍ਹਨ ਹੀ ਰੁੜ੍ਹਨ ਹੈ।ਗੁਰਮਤਿ ਇਸ਼ਕ ਹਕੀਕੜੇ ਉਚ ਪ੍ਰਮਾਰਥੀ ਗੁਰਬਾਣੀ-ਕੀਰਤਨ ਦੇ ਰਸੀਅੜੇ ਗੁਰਮੁਖ ਜਨਾਂ ਨੂੰ ਇਹ ਕਚ-ਪਿਚੇ ਰਾਗ ਹਰਗਿਜ਼ ਨਹੀਂ ਭਾਉਦੇਂ। ਤਾਂ ਗੁਰੂ ਕਰਤਾਰ ਨੂੰ ਕਦੋਂ ਭਾ ਸਕਦੇ ਹਨ। ਉਹ ਪੁਰਖ ਅਗੰਮੜਾ ਕਦੋਂ ਪਤੀਜ ਸਕਦਾ ਹੈ ਇਹਨਾਂ ਰਾਗ ਰੰਗ ਅਖਾੜੇ ਵਾਲੀਆਂ ਰੀਝਾਂ ਤੇ।ਬੜੇ ਹਨੇਰ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਚ-ਪਿਚੇ ਰਾਗਾਂ ਦੇ ਕਚ ਦੇ ਢੇਰ ਵਿਚ ਕੰਚਨ ਨੂੰ ਰੁਲਾਇਆ ਜਾ ਰਿਹਾ ਹੈ। ਕੱਚੋਂ ਕੰਚਨ ਕਰਨਹਾਰੀ ਪਾਰਸ ਰੂਪੀ ਗੁਰਬਾਣੀ ਦੇ ਕੀਰਤਨ ਨੂੰ ਆਨਮਤੀਆਂ ਦੀ ਰੀਸੇ ਕੁਰੀਸੇ ਗੰਦੇ ਰਾਗਾਂ ਦੇ ਨਾਲ ਹੀ ਰੇਡਿਉ ਉਤੇ ਬ੍ਰਾਡਕਾਸਟ ਕਰ ਕੇ ਗਾਇਆ ਜਾ ਰਿਹਾ ਹੈ। ਜਿਸ ਰੇਡਿਉ ਉਤੇ ਗੰਦੇ ਰਾਗ ਬ੍ਰਾਡਕਾਸਟ ਕੀਤੇ ਜਾਂਦੇ ਹਨ ਉਸੇ ਰੇਡਿਉ-ਸੈਟ ਉਤੇ ਲੋਭ-ਲਾਲਚੀ ਸਿਖ ਰਾਗੀ ਗੁਰ-ਸ਼ਬਦ ਦੇ ਕੀਰਤਨ ਨੂੰ ਬ੍ਰਾਡਕਾਸਟ ਕਰ ਕੇ ਵੇਚ ਰਹੇ ਹਨ। ਬੜੀ ਹੀ ਸ਼ਰਮ ਵਾਲੀ ਗੱਲ ਹੈ। ਕੀ ਇਹ ਗੁਰਬਾਣੀ ਦਾ ਪਰਚਾਰ ਹੈ ਕਿ ਪਰਹਾਰ? ਏਸ ਨੂੰ ਇਕ-ਦਮ ਰੋਕਿਆ ਜਾਣਾ ਚਾਹੀਦਾ ਹੈ।ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਅਵਤਾਰਾਂ ਸਮੇਂ ਕੇਵਲ ਆਨਮਤੀਆਂ ਅੰਦਰ ਹੀ ਇਹ ਕੁਚਸਕੇ ਭਰੀ ਰੀਤੀ ਸੀ। ਗੁਰਸਿਖਾਂ ਨੂੰ ਏਸ ਕੁਚਸਕੇ ਤੋਂ ਬਿਵਰਜਤ ਕਰਨ ਲਈ ਹੀ ਸੱਚੇ ਪਾਤਸ਼ਾਹ ਨੇ ਪਾਖੰਡ ਰਾਗ ਦੇ ਗਾਵਣ ਦੀ ਨਿਖੇਧੀ ਕੀਤੀ ਹੈ ਅਤੇ ਦੱਸਿਆ ਹੈ, “ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ॥” ਇਸ ਗੁਰ-ਵਾਕ ਦੁਪੰਗਤੀ ਦੁਆਰਾ ਨਾ ਸਿਰਫ਼ ਕਚ-ਪਿਚੇ ਰਾਗਾਂ ਦੀ ਹੀ ਨਿਖੇਧੀ ਕੀਤੀ ਗਈ ਹੈ, ਬਲਕਿ ਤਾਲ-ਪੂਰਨੇ ਨਾਦਾਂ ਨੂੰ ਭੀ ਨਿਖੇਧਿਆ ਗਿਆ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਇਸ ਤਰ੍ਹਾਂ ਨਚਣ ਟਪਣ ਨਾਲ ਭਗਤੀ ਨਹੀਂ ਹੁੰਦੀ, ਜੈਸਾ ਕਿ ਭਗਤੀਏ ਫ਼ਿਰਕੇ ਭਗਤੀਆਂ ਨੂੰ ਭਗਤਿ ਪਾਉਣ (ਰਾਸ ਪਾਉਣ) ਦਾ ਮਾਣ ਸੀ।(ਪੁਸਤਕ “ਗੁਰਮਤਿ ਅਧਿਆਤਮ ਕਰਮ ਫ਼ਿਲਾਸਫ਼ੀ” ‘ਚੋਂ)ਆਪ ਪੜ੍ਹੋ ਤੇ ਹੋਰਨਾਂ ਨੂੰ ਪੜਾਓ। See MoreSee Less
View on Facebook
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ਮਿਣ ਮਿਥ ਕੇ ਗੁਰੂ ਦੱਸੀ ਰਹਿਤ ਬਹਿਤ ਦਾ ਤਿਆਗ ਕਰਨ ਵਾਲੇ ਅਹੰਮਤੀਏ ਨੂੰ ਨਾਮ ਅਭਿਆਸ ਦਾ ਭੀ ਉਹ ਹੁਲਾਸ ਹੁਲਾਰਾ ਨਹੀਂ ਰਹਿੰਦਾ ਜੋ ਰਹਿਤ-ਰਹਿਣੀ ਰਖਣ ਵੇਲੇ ਤੇ ਗੁਰਮਤਿ ਕਰਮ ਕਮਾਇਆਂ ਹੁੰਦਾ ਸੀ। ਤੱਤ ਨਿਹਕਰਮੀ ਕਰਮ ਕਮਾਵਣਹਾਰਾ, ਨਿਰਬਾਣੀ ਨਿਹਕੇਵਲ ਪਦ ਦੀ ਪ੍ਰਾਪਤੀ ਵਾਲਾ ਉਹੀ ਸਾਰ ਸੁਕਰਮਣੀ ਗੁਰਮੁਖਿ ਹੀ ਹੈ। ਜੈਸੇ ਸਿਆਣੀ ਤ੍ਰੀਮਤ ਦੁੱਧੋਂ ਬਣੇ ਦਹੀਂ ਨੂੰ ਸੰਵਾਰਿ ਸੰਵਾਰਿ ਰਿੜਕਦੀ ਹੈ ਅਤੇ ਰਿੜਕ ਰਿੜਕ ਕੇ ਘਿਉ ਮੱਖਣ ਕਢਦੀ ਹੈ, ਏਸੇ ਪ੍ਰਕਾਰ ਜੀਵਨ-ਮੁਕਤ ਗੁਰਮੁਖਿ ਜਨ ਸਦਾ ਨਾਮ ਦਾ ਬਿਲੋਵਨਾ ਬਿਲੋਂਵਦੇ ਹਨ ਅਤੇ ਸਹਜ ਸੁਭਾਇ ਬਿਲੋਂਵਦੇ ਹਨ। ਇਉਂ ਬਿਲੋਵਨਾ ਬਿਲੋਂਵਦੇ ਬਿਲੋਂਵਦੇ ਪ੍ਰਕਾਸ਼ ਸਰੂਪ ਜੋਤਿ-ਜਗੰਨੇ ਨਾਮ ਦਾ ਤੱਤ ਨਿਕਸ ਆਉਂਦਾ ਹੈ। “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥” ਸਹਜਿ ਬਿਲੋਵਹੁ ਤੋਂ ਭਾਵ ਸੁਰਤੀ ਬਿਰਤੀ ਲੱਗਾ ਕੇ ਨਾਮ ਅਭਿਆਸ ਦਾ ਸੁਆਸ ਸੁਆਸ ਖੰਡਾ ਖੜਕਾਉਣ ਤੋਂ ਹੈ। ਤੱਤ ਜੋਤਿ ਦਾ ਪ੍ਰਕਾਸ਼ ਹੋਏ ਪਿਛੋਂ ਭੀ ਉਤਮ ਜੀਵਨ-ਮੁਕਤ ਭਗਤ ਜਨ ਨਾਮ ਬਿਲੋਵੰਦੇ ਹੀ ਰਹਿੰਦੇ ਹਨ, ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹੀ ਰਹਿੰਦੇ ਹਨ। ਜਿਉਂ ਜਿਉਂ ਨਾਮ ਅਭਿਆਸੀ ਖੰਡਾ ਖੜਕਾਉਂਦੇ ਹਨ (ਬਿਲੋਵਨਾ ਬਿਲੋਵੰਦੇ ਹਨ) ਤਿਉਂ ਤਿਉਂ ਜੋਤਿ ਪ੍ਰਕਾਸ਼ੀ ਤੱਤ ਹੋਰ ਵਧੇਰਾ ਪ੍ਰਕਾਸ਼ਤ ਹੋ ਹੋ ਨਿਕਸਦਾ ਹੈ, ਟੁਲਿ ਟੁਲਿ ਡੁਲ੍ਹਿ ਡੁਲ੍ਹਿ ਪੈਂਦਾ ਹੈ। ਇਸ ਪ੍ਰਕਾਸ਼ ਪ੍ਰਕਾਸ਼ੇ ਦੇ ਟੁਲਾਉ ਦੀ ਥਾਹ ਕੋਈ ਨਹੀਂ। ਨਾ ਹੀ ਅਭਿਆਸ ਕਰਮ ਕਮਾਈ ਦੀ ਕੋਈ ਥਾਹ ਹੈ। ਅਭਿਆਸ ਲਗਾਤਾਰ ਜਾਰੀ ਹੀ ਰਹਿੰਦਾ ਹੈ। ਵਧੇਰੇ ਤੋਂ ਵਧੇਰੇ ਉੱਚ ਉਚੇਰੇ ਆਤਮ-ਰੰਗਾਂ ਵਿਚ ਜਾਰੀ ਰਹਿੰਦਾ ਹੈ। ਜੋ ਕੁਛ ਹੈ ਸੋ ਇਹ ਨਾਮ ਅਭਿਆਸ ਹੀ ਹੈ। ਇਹ ਅਭਿਆਸ ਆਪੇ ਹੀ ਗਿਆਨ ਹੈ, ਆਪੇ ਗਿਆਨ ਪ੍ਰਚੰਡ ਹੈ; ਆਪ ਹੀ ਧਿਆਨ ਹੈ, ਆਪੇ ਧਿਆਨ ਜੋਤੰਡ ਹੈ; ਆਪੇ ਕਲਿਆਣ ਹੈ, ਆਪੇ ਕਲਿਆਣ ਮੁਕੰਦ ਹੈ; ਆਪੇ ਹੀ ਨਿਰਬਾਣ ਹੈ, ਆਪੇ ਹੀ ਨਿਰਬਾਣ ਪਦ ਉਦੰਡ ਹੈ।(ਲਿਖਤ: ਭਾਈ ਸਾਹਿਬ ਰਣਧੀਰ ਸਿੰਘ ਜੀ, ਪੰ ੪੫੬ ਗੁਰਮਤਿ ਅਧਿਆਤਮ ਕਰਮ ਫ਼ਿਲਾਸਫੀ) See MoreSee Less
View on Facebook
ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਕੀਰਤਨ ਸ਼ੈਲੀ ਪ੍ਰਿੰ. ਗੁਰਮੁਖ ਸਿੰਘ, ਪਟਿਆਲਾ(ੳ) ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬਾਰੇ ਅਨੁਮਾਨ ਹੈ, ਵੀਹਵੀਂ ਸ਼ਤਾਬਦੀ ਦੇ ਆਰੰਭ ਹੁੰਦਿਆਂ ਕੀਰਤਨ ਕਰਨਾ ਆਰੰਭਿਆ। ਉਹਨਾਂ ਦਾ ਕਲਾਸੀਕਲ ਰਾਗਾਂ ਦੇ ਕਿਸੇ ਭੀ ਘਰਾਣੇ ਨਾਲ ਦੂਰ ਦਾ ਸੰਬੰਧ ਭੀ ਨਹੀਂ ਸੀ। ਉਸ ਸਮੇਂ ਦੇ ਪੰਜਾਬ ਵਿੱਚ ਜਾਂ ਤਾਂ ਕਿਤੇ ਕਿਤੇ ਪੱਕੇ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀ ਹੁੰਦੇ ਸਨ ਜਾਂ ਸੰਤ ਮਹਾਂਪੁਰਖ ਜੋ ਚਿਮਟੇ ਢੋਲਕੀਆਂ ਨਾਲ ਜੋਟੀਆਂ ਵਿੱਚ ਕੀਰਤਨ ਕਰਦੇ ਹੁੰਦੇ ਸਨ।(ਅ) ਆਪ ਇੱਕੋ ਚੌਂਕੜੇ ਪੰਜ-ਪੰਜ, ਛੇ-ਛੇ ਘੰਟੇ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ, ਆਪ ਤਾਂ ਕੀਰਤਨ ਵਿੱਚ ਕੀਰਤਨ ਦਾ ਰੂਪ ਹੀ ਹੋ ਜਾਂਦੇ ਸਨ ਪਰ ਨਾਲ ਹੀ ਸੰਗਤ ਵਿੱਚ ਬੈਠੀਆਂ ਅਨੇਕਾਂ ਪ੍ਰੇਮੀ ਰੂਹਾਂ ਦੀ ਸੁਰਤ ਨੂੰ ਭੀ ਕੀਲ ਕੇ ਰੱਖ ਦਿੰਦੇ। ਘੰਟਿਆਂ ਬੱਧੀ ਕੀਰਤਨ ਉਹੀ ਸੁਣ ਸਕਦਾ ਹੈ ਜਿਸ ਅੰਦਰ ਕੀਰਤਨ ਨਾਲ ਲਿਵ ਜੁੜਦੀ ਹੋਵੇ।(ੲ) ਅੱਜ ਦੇ ਪ੍ਰੋਫੈਸ਼ਨਲ ਕੀਰਤਨੀਏ ਰੋਟੀਆਂ ਕਾਰਨ ਹੀ ਤਾਲ ਪੂਰਦੇ ਹਨ। ਉਸ ਕੀਰਤਨ ਨਾਲ ਨਾ ਤਾਂ ਉਹਨਾਂ ਦਾ ਆਪਣਾ ਅੰਦਰਲਾ ਕੀਲਿਆ ਜਾਂਦਾ ਹੈ ਤੇ ਨਾ ਹੀ ਸੰਗਤ ਤੇ ਬਹੁਤਾ ਪ੍ਰਭਾਵ ਪੈਂਦਾ ਹੈ। ਕੀਰਤਨ ਦਰਬਾਰਾਂ ਦਾ ਰਿਵਾਜ਼ ਚੱਲਿਆ ਹੋਇਆ ਹੈ, ਉਥੇ ਭੀ ਇਹੋ ਪ੍ਰੋਫੈਸ਼ਨਲ ਰਾਗੀ ਜੱਥੇ ਪਰਧਾਨ ਹੁੰਦੇ ਹਨ ਪਰ ਆਤਮਕ ਹੁਲਾਰਾ ਇਨ੍ਹਾਂ ਕੀਰਤਨ ਦਰਬਾਰਾਂ ਵਿੱਚ ਕਿਥੇ?(ਸ) ਆਮ ਰਾਗੀ ਕੀਰਤਨ ਕਰਨ ਸਮੇਂ ਵਾਜਾ ਜ਼ਿਆਦਾ ਟਾਈਮ ਵਜਾਉਂਦੇ ਹਨ ਤੇ ਕੀਰਤਨ ਬੋਲਦੇ ਥੋੜ੍ਹੇ ਸਮੇਂ ਲਈ। ਪਰ ਭਾਈ ਸਾਹਿਬ ਨੂੰ ਜਿਨ੍ਹਾਂ ਨੇ ਕੀਰਤਨ ਕਰਦਿਆਂ ਸੁਣਿਆ ਵੇਖਿਆ ਹੈ ਉਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਉਹਨਾਂ ਆਪਣੇ ਗਲੇ ਨੂੰ ਬਚਾਅ ਕੇ ਰੱਖਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਅੰਦਰੋਂ ਮਾਨੋਂ ਕੀਰਤਨ ਦੀਆਂ ਤਰੰਗਾਂ ਉਠਦੀਆਂ ਸਨ ਤੇ ਆਪ ਪੰਚਮ ਸੁਰਾਂ ਤੋਂ ਭੀ ਉਪਰ ਉੱਚੀ-ਉੱਚੀ ਘੰਟਿਆਂ ਬੱਧੀ ਕੀਰਤਨ ਕਰਦੇ ਰਹਿੰਦੇ। ਫਿਰ ਇੱਕ ਇੱਕ ਤੁਕ ਨੂੰ ਇਤਨੇ ਮਿਠਾਸ ਅਤੇ ਹੁਲਾਸ ਨਾਲ ਕਈ-ਕਈ ਵਾਰੀ ਪੜ੍ਹਨਾ ਕਿ ਅਨੇਕਾਂ ਰੂਹਾਂ ਉਤੇ “ਰੰਗਿ ਹਸਹਿ ਰੰਗਿ ਰੋਵਹਿ ਚੁਪੁ ਭੀ ਕਰਿ ਜਾਹਿ" ਵਾਲੀ ਦਸ਼ਾ ਵਾਪਰ ਜਾਂਦੀ। ਅਨੇਕਾਂ ਪ੍ਰੇਮੀਆਂ ਨੂੰ ਸੱਜਲ ਨੇਤ੍ਰੀ ਹੁੰਦਿਆਂ ਤਾਂ ਦਾਸ ਨੇ ਅੱਖੀਂ ਵੇਖਿਆ ਹੈ। ਐਸੇ ਕੀਰਤਨ ਅਖਾੜਿਆਂ ਵਿੱਚ ਪ੍ਰਬੰਧਕਾਂ ਨੂੰ ਘੜੀ ਵਿਖਾ ਕੇ ਭੋਗ ਪਾਉਣ ਲਈ ਮੁਸ਼ਕਲ ਹੋ ਜਾਂਦੀ। ਉਥੇ ਤਾਂ “ਥਾਨਿ ਕਾਢੇ ਬਿਲਲ ਬਿਲੀਧੇ” ਵਾਲੀ ਦਸ਼ਾ ਹੋਈ ਹੁੰਦੀ ਸੀ। ਕੀਰਤਨ ਦਾ ਉਹ ਰਸ ਬੱਝਾ ਹੁੰਦਾ ਸੀ ਕਿ ਸਮਾਂ ਮਾਨੋਂ ਹੈ ਹੀ ਨਹੀਂ। ਕੀਰਤਨ ‘ਚਲ ਸੋ ਚਲ’ ਹੁੰਦਾ ਰਹਿੰਦਾ। ਜਦੋਂ ਮੈਂ 1953 ਦੇ ਦਿੱਲੀ ਸਮਾਗਮ ਤੇ ਪਹਿਲੀ ਵੇਰ ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੀਰਤਨ ਵਿੱਚ ਵਿਸਮਾਦੀ ਰੰਗਾਂ ਵਿੱਚ ਵੇਖਿਆ ਤਾਂ ਮੇਰੇ ਲਈ ਇਹ ਸਾਰਾ ਦ੍ਰਿਸ਼ ਹੀ ਵਿਸਮਾਦ ਸੀ। ਸਵੇਰੇ 4 ਵਜੇ ਕੀਰਤਨ ਆਰੰਭ ਹੋਇਆ ਤਿਲਕ ਨਗਰ, ਤੇ ਸ਼ਾਮ ਦੇ ਪੰਜ ਵਜੇ ਸ੍ਰੀ ਆਸਾ ਕੀ ਵਾਰ ਦੀ ਸਮਾਪਤੀ ਹੋਈ। ਖਬਰੇ ਘੰਟਿਆਂ ਬੱਧੀ ਕੀਰਤਨ ਕਰਨ ਕਰਕੇ ਸੰਗਤਾਂ ਨੇ ਭਾਈ ਸਾਹਿਬ ਦੀ ਕੀਰਤਨ-ਸ਼ੈਲੀ ਦਾ ਨਾਮ ਹੀ ਅਖੰਡ ਕੀਰਤਨ ਰੱਖ ਦਿੱਤਾ ਜੋ ਗੁਰਬਾਣੀ ਵਿੱਚੋਂ ਅਖੰਡ ਕੀਰਤਨ ਦੀ ਸ਼ਬਦਾਵਲੀ ਤੋਂ ਲੈ ਕੇ ਨਾਮ ਕਰਨ ਕੀਤਾ ਗਿਆ ਹੁੰਦਾ ਹੈ ਅਖੰਡ ਕੀਰਤਨੁ ਤਿਨਿ ਭੋਜਨ ਚੂਰਾ।। ਕਹੁ ਨਾਨਕ ਜਿਸੁ ਸਤਿਗੁਰੂ ਪੂਰਾ।। (ਪੰਨਾ ੨੩੬)(ਹ) ਭਾਈ ਸਾਹਿਬ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ 16 ਸਾਲ ਜੇਲ੍ਹ ਭੋਗੀ। ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਭੀ ਆਪਣੇ ਸਰਬ ਲੋਹ ਦੇ ਕੜਿਆਂ ਨੂੰ ਕੀਰਤਨ ਕਰਨ ਲਈ ਸਾਜ਼ ਬਣਾਇਆ। ਨਾਮ ਬਾਣੀ ਅਤੇ ਕੀਰਤਨ ਦੇ ਆਧਾਰ ਤੇ ਉਮਰ ਕੈਦ ਦਾ ਸਮਾਂ ਸਫ਼ਲ ਕੀਤਾ, ਸਤਿਗੁਰੂ ਦੇ ਭਾਣੇ ਵਿੱਚ ਅਡੋਲ ਰਹੇ। ਕੀਰਤਨ ਕਰਨਾ ਆਪ ਦਾ ਕਿੱਤਾ ਨਹੀਂ ਸੀ। ਇਹ ਤਾਂ ਆਪ ਦੇ ਰੂਹ ਦੀ ਖ਼ੁਰਾਕ ਸੀ। ਅੰਤਲੇ 2 ਕੁ ਸਾਲਾਂ ਵਿੱਚ ਡਾਕਟਰਾਂ ਨੇ ਜਦੋਂ ਕੀਰਤਨ ਕਰਨ ਤੋਂ ਵਰਜ ਦਿੱਤਾ ਤਾਂ ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਆਪ ਨੇ ਬੜੇ ਵੈਰਾਗ ਵਿੱਚ ਕਿਹਾ ‘ਡਾਕਟਰਾਂ ਨੂੰ ਕੀ ਹੋਇਆ? ਮੇਰਾ ਕੀਰਤਨ ਹੀ ਕੈਦ ਕਰ ਦਿੱਤੈ’। ਭਾਈ ਸਾਹਿਬ ਦੇ ਸਮੇਂ ਤੱਕ ਖਾਲਸਾ ਪੰਥ ਵਿੱਚ ਬੀਬੀਆਂ ਦਾ ਵੱਡੇ ਦੀਵਾਨਾਂ ਦੀ ਸਟੇਜ ਤੇ ਕੀਰਤਨ ਕਰਨ ਦਾ ਰਿਵਾਜ਼ ਨਹੀਂ ਸੀ। ਬੀਬੀਆਂ ਰਲ ਕੇ ਆਮ ਤੌਰ ਤੇ ਘਰੋਂ ਘਰੀਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੇ ਢੋਲਕੀ ਛੈਣਿਆਂ ਨਾਲ ਘਰ ਵਿੱਚ ਹੀ ਕੱਲੀ-ਦੁ-ਕੱਲੀ ਬੀਬੀ ਸ਼ਬਦ ਪੜ੍ਹ ਲੈਂਦੀ।(ਕ) ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅਨੇਕਾਂ ਬੀਬੀਆਂ ਨੂੰ ਸਿੰਘਾਂ ਦੇ ਬਰਾਬਰ ਵੱਡੇ-ਵੱਡੇ ਦੀਵਾਨਾਂ ਵਿੱਚ ਇੱਕੋ ਸਟੇਜ ਤੋਂ ਕੀਰਤਨ ਕਰਨ ਲਈ ਉਤਸ਼ਾਹਤ ਕੀਤਾ। ਇਸ ਦੇ ਫਲਸਰੂਪ ਅਖੰਡ ਕੀਰਤਨੀ ਜੱਥੇ ਦੇ ਕੀਰਤਨ ਅਖਾੜਿਆਂ ਵਿੱਚ ਜਿੱਥੇ ਸਿੰਘ ਕੀਰਤਨ ਕਰਦੇ ਹਨ, ਉਥੇ ਬੀਬੀਆਂ ਲਈ ਭੀ ਕੀਰਤਨ ਕਰਨ ਲਈ ਸਮਾਂ ਰੱਖਿਆ ਜਾਂਦਾ ਹੈ। ਇਸਲਾਮ, ਬੀਬੀਆਂ ਨੂੰ ਮਸਜਿਦ ਵਿੱਚ ਜਾਣ ਦੀ ਖੁੱਲ੍ਹ ਨਹੀਂ ਦਿੰਦਾ। ਹਿੰਦੂ ਧਰਮ ਬੀਬੀਆਂ ਨੂੰ ਨ੍ਹਾਉਣੀ ਦੀ ਸੂਤਕ ਮੰਨ ਕੇ ਪੂਜਾ ਲਈ ਯੋਗ ਨਹੀਂ ਸਮਝਦਾ ਅਤੇ ਕਿਧਰੇ ਦੇਵਤੇ ਅਪ੍ਰਸੰਨ ਨਾ ਹੋ ਜਾਣ। ਇਸੇ ਬ੍ਰਾਹਮਣੀ ਪ੍ਰਭਾਵ ਹੇਠ 18ਵੀਂ ਅਤੇ 19ਵੀਂ ਸਦੀ ਵਿੱਚ ਸਿੱਖ ਬੀਬੀਆਂ ਭੀ ਪਿੱਛੇ ਰਹਿੰਦੀਆਂ ਰਹੀਆਂ। 20ਵੀਂ ਹੋ ਸਦੀ ਵਿੱਚ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਬੀਬੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ। ਸ੍ਰੀ ਦਰਬਾਰ ਸਾਹਿਬ ਅੰਦਰ ਅਜੇ ਤੱਕ ਬੀਬੀਆਂ ਨੂੰ ਬ੍ਰਾਹਮਣੀ ਪ੍ਰਭਾਵ ਕਾਰਨ ਕੀਰਤਨ ਕਰਨ ਦੀ ਆਗਿਆ ਨਹੀਂ ਹੈ। ਗੁਰੂ ਕੇ ਦਰਬਾਰ ਵਿੱਚ ਸਿੰਘਾਂ ਅਤੇ ਸਿੰਘਣੀਆਂ ਵਿੱਚ ਇਹ ਵਿਤਕਰਾ ਕਿਉਂ? ਇਹ ਕਦੋਂ ਤੱਕ ਚਲਦਾ ਰਹੇਗਾ? (ਖ) ਭਾਈ ਸਾਹਿਬ ਨੇ ਇੱਕ ਹੋਰ ਪਿਰਤ ਪਾਈ ਕਿ ਕੀਰਤਨ ਦੀ ਮਾਇਆ ਭੇਟ ਨਹੀਂ ਲੈਣੀ। ਅਖੰਡ ਕੀਰਤਨ ਜੱਥੇ ਜਿੱਥੇ ਕਿਤੇ ਵੀ ਹਨ ਕੀਰਤਨ ਨੂੰ ਵੇਚਦੇ ਨਹੀਂ, ਰੂਹ ਦੀ ਖ਼ਰਾਕ ਵਜੋਂ ਆਪ ਭੀ ਭੁੰਚਦੇ ਹਨ ਅਤੇ ਸੰਗਤਾਂ ਨੂੰ ਭੀ ਭੁੰਚਾਉਂਦੇ ਹਨ।(ਗ) ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਭਾਈ ਸਾਹਿਬ ਅਤੇ ਉਨ੍ਹਾਂ ਨਾਲ ਕੀਰਤਨ ਕਰਨ ਵਾਲਿਆਂ ਦੀਆਂ ਪੁਰਾਤਨ ਕੀਰਤਨ-ਰੀਤਾਂ ਵਿੱਚ ਇਹ ਗੱਲ ਵੇਖਣ ਵਾਲੀ ਹੁੰਦੀ ਸੀ ਕਿ ਜੋ ਸ਼ਬਦ ਵੈਰਾਗ ਦਾ ਹੈ ਤਾਂ ਰੀਤਾਂ ਵਿੱਚੋਂ ਵੈਰਾਗ ਦੇ ਭਾਵ ਉਭਰਦੇ ਸਨ। ਜੇ ਸ਼ਬਦ ਮਿਲਾਪ ਅਤੇ ਖੁਸ਼ੀਆਂ ਦੇ ਭਾਵ ਦਾ ਹੁੰਦਾ ਤਾਂ ਕੀਰਤਨੀਆਂ ਨੇ ਉਸੇ ਭਾਵ ਦੀਆਂ ਰੀਤਾਂ ਦੀ ਰਚਨਾ ਕਰਨੀ। ਮੈਨੂੰ ਗੁਰਪੁਰਵਾਸੀ ਕਰਨਲ ਪਿਆਰਾ ਸਿੰਘ ਜੀ ਕਹਿੰਦੇ ਸਨ ਕਿ ਭਾਈ ਸਾਹਿਬ ਨੂੰ ਅਗੰਮੀ ਕੀਰਤਨ ਅੰਦਰੋਂ ਸੁਣੀਂਦਾ ਸੀ। ਉਹ ਅੰਦਰਲੇ ਸੁਣੀਂਦੇ ਕੀਰਤਨ ਦੀਆਂ ਰੀਤਾਂ ਨੂੰ ਬਾਹਰ ਰੂਪਮਾਨ ਕਰਦੇ ਹੁੰਦੇ ਸਨ। ਜਿਨ੍ਹਾਂ ਗੁਰੂ ਪਿਆਰਿਆਂ ਉਪਰ ਗੁਰਪ੍ਰਸਾਦਿ ਅਤੇ ਅਤੁੱਟ ਕਮਾਈ ਸਦਕਾ ਦਸਮ ਦੁਆਰ ਦੀ ਖੇਡ ਵਰਤ ਜਾਂਦੀ ਸੀ, ਭਾਈ ਸਾਹਿਬ ਉਨ੍ਹਾਂ ਪਾਸੋਂ ਕੀਰਤਨ ਸਰਵਣ ਕਰਕੇ ਬੜੇ ਪ੍ਰਸੰਨ ਹੁੰਦੇ ਸਨ।(ਘ) ਆਪ ਦੇ ਕੀਰਤਨ ਦੀ ਵੱਡੀ ਵਿਸ਼ੇਸ਼ਤਾ ਹੀ ਇਹ ਸੀ ਕਿ ਗੁਰਬਾਣੀ ਨੂੰ ਰਸਕ ਰਸਕ, ਰਸਾਅ ਰਸਾਅ ਕੇ, ਪ੍ਰੇਮ ਨਾਲ ਗਾਇਨ ਕਰੀ ਜਾਣਾ। ਅੱਜ ਕੱਲ੍ਹ ਦੇ ਨਵੇਂ ਨਵੇਂ ਕੀਰਤਨੀਆਂ ਨੇ ਭਾਈ ਸਾਹਿਬ ਨੂੰ ਨਾ ਤਾਂ ਕੀਰਤਨ ਕਰਦਿਆਂ ਵੇਖਿਆ ਅਤੇ ਨਾ ਹੀ ਉਹਨਾਂ ਦੀਆਂ ਕੀਰਤਨ ਟੇਪਾਂ ਹਨ ਜਿਸ ਕਰਕੇ ਉਪਰੋਕਤ ਵਿਸਮਾਦੀ ਕੀਰਤਨ ਤੋਂ ਉਹ ਵਿਰਵੇ ਰਹਿ ਗਏ ਹਨ। ਵੈਰਾਗਮਈ ਸ਼ਬਦ ਜਾਂ ਖੁਸ਼ੀ ਦੇ ਸ਼ਬਦਾਂ ਨੂੰ ਬਹੁਤੇ ਕੀਰਤਨੀਏ ਫਿਲਮੀ ਟਿਊਨਾਂ ਤੇ ਚਲਾ ਲੈਂਦੇ ਹਨ। ਕੀਰਤਨ ਕਰਨਾ ਭੀ ਇੱਕ ਅਗੰਮੀ ਬਖਸ਼ਿਸ਼ ਹੈ ਆਰਟ ਨਹੀਂ ਨਾ ਹੀ ਸੁਰਾਂ ਦੀ ਮਹਾਰਤ।(ਙ) ਭਾਈ ਸਾਹਿਬ ਆਪ ਖੁਦ ਜਾਂ ਉਹਨਾਂ ਦੇ ਸੰਗੀ ਸਾਥੀ ਕੀਰਤਨ ਵਿੱਚ ਗੁਰਮੰਤਰ ਦੀ ਧੁਨੀ ਨਹੀਂ ਸੀ ਲਾਉਂਦੇ ਹੁੰਦੇ। ਕਿਤੇ ਕਿਤੇ ਉਹਨਾਂ ਦੇ ਮੁਖਾਰਬਿੰਦ ਤੋਂ ‘ਗੁਰੂ ਗੁਰੂ’ ਦਾ ਆਵਾਜ਼ਾ ਆਉਂਦਾ ਹੁੰਦਾ ਪਰ ਉਹ ਕੀਰਤਨ ਨੂੰ ਅਖੰਡ ਰੱਖਦੇ ਸਨ। ਅਜੇ 51 ਸਾਲ ਉਹਨਾਂ ਨੂੰ ਸਮਾਏ ਹੋਏ ਹੀ ਹੋਏ ਹਨ ਕਿ ਉਹਨਾਂ ਦੀ ਦਰਸਾਈ ਕੀਰਤਨ ਸ਼ੈਲੀ ਦਾ ਰੂਪ ਹੀ ਬਦਲ ਗਿਆ ਹੈ। ਨਵੇਂ ਨਵੇਂ ਲੱਗੇ ਕੀਰਤਨੀਏ ਇਹ ਸਮਝੀ ਬੈਠੇ ਹਨ ਕਿ ਕੀਰਤਨ ਭਾਵੇਂ ਅਖੰਡ ਹੋਵੇ ਜਾਂ ਨਾ, ਪਰ ਗੁਰਮੰਤਰ ਦਾ ਸੰਗਤੀ ਅਭਿਆਸ ਅਖੰਡ ਰੱਖਿਆ ਜਾਏ। ਜੇ ਉਹਨਾਂ 30 ਮਿੰਟ ਕੀਰਤਨ ਕਰਨਾ ਹੈ ਤਾਂ ਉਹ ਘੱਟੋ ਘੱਟ ਅੱਧਾ ਸਮਾਂ ‘ਵਾਹਿਗੁਰੂ ਵਾਹਿਗੁਰੂ’ ਤੇ ਹੀ ਲਗਾ ਦਿੰਦੇ ਹਨ। ਇਉਂ ਨਾ ਤਾਂ ਇਹ ਅਖੰਡ ਕੀਰਤਨ ਹੀ ਰਹਿੰਦਾ ਹੈ ਅਤੇ ਨਾ ਹੀ ਅਖੰਡ ਅਭਿਆਸ। ਖਿਆਲ ਰਹੇ ਭਾਈ ਸਾਹਿਬ ਨਿਰੋਲ ਗੁਰਬਾਣੀ ਦਾ ਕੀਰਤਨ ਹੀ ਕਰਦੇ ਹੁੰਦੇ ਸਨ। ਸੰਗਤੀ ਅਭਿਆਸ ਦਾ ਰਿਵਾਜ ਤਾਂ 1960 ਤੋਂ ਬਾਅਦ ਹੀ ਆਰੰਭ ਹੋਇਆ।(ਚ) ਅੰਤ ਵਿੱਚ ਭਾਈ ਸਾਹਿਬ ਦੀ ਸ਼ੈਲੀ ਨੂੰ ਜੇਕਰ ਸਹੀ ਰੂਪ ਵਿੱਚ ਪਕੜਨਾ ਹੈ ਤਾਂ ਗੁਰਬਾਣੀ ਨੂੰ ਬੜੇ ਪ੍ਰੇਮ ਨਾਲ ਰਸਾਅ ਰਸਾਅ ਕੇ ਪੜ੍ਹਨਾ ਚਾਹੀਦਾ ਹੈ। ਪਹਿਲਾਂ ਆਪ ਗੁਰਚਰਨਾਂ ਨਾਲ ਜੁੜਨਾ ਚਾਹੀਦਾ ਹੈ। ਸੰਗਤ ਵਿੱਚ ਅਨੇਕਾਂ ਪ੍ਰਾਣੀ ਐਸੇ ਹੁੰਦੇ ਹਨ ਜੋ ਕੀਰਤਨ-ਰਸ ਦੇ ਭੌਰੇ ਹੁੰਦੇ ਹਨ। ਅਕਲਾਂ ਅਤੇ ਸਿਆਣਪਾਂ ਵਾਲੇ ਕੀਰਤਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਸ ਕੀਰਤਨ ਅਖਾੜੇ ਦਾ ਧੁਰਾ ਹੈ ਪ੍ਰੇਮਾ ਭਗਤੀ ਜੋ ਆਪਣੀ ਵਿਦਵਤਾ ਛਾਂਟਣ ਲਈ ਇਸ ਪ੍ਰੇਮ ਅਖਾੜੇ ਵਿੱਚ ਆਏ, ਉਹ ਇਥੋਂ ਖਾਲੀ ਹੱਥ ਚਲੇ ਗਏ। ਰਸਕ ਰਸਕ ਗੁਣ ਗਾਉਣਾ ਹੀ ਥਾਏਂ ਪੈਂਦਾ ਹੈ। See MoreSee Less
View on Facebook
ਖਾਲਿਸਤਾਨ ਜਾਂ ਭਾਰਤ ਦੀ ਸੁਤੰਤਰਤਾ ਅਤੇ ਅਖੰਡਤਾਸਿਆਣੇ ਕਹਿੰਦੇ ਹਨ ਦੋ ਬੇੜੀਆ ਵਿੱਚ ਲੱਤਾਂ ਫਸਾਉਣ ਵਾਲਾ ਬੰਦਾ ਡੁੱਬਦਾ ਹੀ ਹੈ। ਚਲੋ ਜੇਕਰ ਆਪ ਡੁੱਬੇ ਤਾਂ ਡੁੱਬੇ ਪਰ ਜਿਹੜੇ ਮਗਰ ਲੱਗ ਕੇ ਸਵਾਰ ਹੁੰਦੇ ਹਨ ਉਹਨਾਂ ਨੂੰ ਵੀ ਡਬੋ ਲੈਂਦਾ ਹੈ। ਇਸ ਕਰਕੇ ਬੰਦਾ ਇਕ ਸਟੈਂਡ ਰੱਖੇ ਤਾਂ ਸਹੀ ਰਹਿੰਦਾ ਹੈ। ਹੁਣ ਤੁਸੀਂ ਆਪ ਸੋਚੇ ਕਿ ਇਕ ਪਾਸੇ ਤਾਂ ਉਤਾਵਲੇ ਹਨ ਕਿ ਮੈਂਨੂੰ ਜਲਦ ਹੀ ਸੁੰਹ ਖੁਆਈ ਜਾਵੇ। ਈਸ਼ਵਰ ਦੀ ਸੁੰਹ ਖਾਣ ਨੂੰ ਕਾਹਲੇ ਪਏ ਹੋਏ ਹਨ। ਸਿੱਖ ਲਈ ਅਕਾਲ ਪੁਰਖ ਹੀ ਈਸ਼ਵਰ ਹੈ। ਪਹਿਲਾ ਤਾਂ ਉਸਦੀ ਸੁੰਹ ਖਾਧੀ। ਫਿਰ ਕਾਹਦੇ ਲਈ ਖਾਣੀ ਹੈ ਕਿ ਮੈਂ:੧) ਭਾਰਤੀ ਸੰਵਿਧਾਨ ਵਿੱਚ ਸੱਚੀ ਸ਼ਰਧਾ ਅਤੇ ਭਰੋਸਾ ਰੱਖਾਂਗਾ – ਜੇਕਰ ਭਾਰਤੀ ਸੰਵਿਧਾਨ ਵਿੱਚ ਸੱਚੀ ਸ਼ਰਧਾ ਅਤੇ ਭਰੋਸਾ ਹੈ ਤਾਂ ਫਿਰ ਖਾਲਿਸਤਾਨ ਆਦਿ ਵਾਸੀਆ ਲਈ ਬਣਾਉਣਾ?੨) ਭਾਰਤ ਦੀ ਸੁਤੰਤਰਤਾ ਅਤੇ ਅਖੰਡਤਾ ਨੂੰ ਬਣਾਈ ਰੱਖਾਂਗਾ – ਇਕ ਪਾਸੇ ਤਾਂ ਇਹ ਸੁੰਹ ਖਾ ਰਹੇ ਹੋ ਕਿ ਭਾਰਤ ਨੂੰ ਟੁੱਟਣ ਨਹੀਂ ਦਿਆਂਗਾ ਅਤੇ ਦੂਜੇ ਪਾਸੇ ਸਿੱਖਾਂ ਦੇ ਅੱਖੀ ਘੱਟਾ ਪਾ ਰਹੇ ਹੋ ਕਿ ਮੈਂ ਖਾਲਿਸਤਾਨ ਬਣਾਉਣ ਦਾ ਹਾਮੀ ਹਾਂ। ਹੈ ਨਾ ਦੋਗਲਾਪਨ?੩) ਅਹੁਦੇ ਦੇ ਕਰਤੱਵ ਸੱਚੀ ਸ਼ਰਧਾ ਨਾਲ ਨਿਭਾਵਾਂਗਾ – ਜਿਹੜਾ ਬੰਦਾ ਹੈ ਹੀ ਦੁਬਿਧਾ ਵਿੱਚ ਉਹ ਕਿਹੜੀ ਸ਼ਰਧਾ ਨਾਲ ਕਰਤੱਵ ਨਿਭਾਵੇਗਾ?ਅਸੀਂ ਇਹ ਨਹੀਂ ਕਹਿੰਦੇ ਕਿ ਭਾਰਤ ਦੇ ਐਮ ਪੀ ਨਾ ਬਣੋ। ਜੀ ਸਦਕੇ ਬਣੋ, ਪਰ ਦੋਗਲੇ ਨਾ ਬਣੋ। ਸਿੱਖ ਕੀ ਅਤੇ ਦੋਗਲਾਪਨ ਕੀ?ਨਾ ਘਰ ਦੇ, ਨਾ ਘਾਟ ਦੇ See MoreSee Less
View on Facebook
ਟਿੱਕਾ?ਇਹ ਲਿਖਣਾ ਤਾਂ ਨਹੀ ਸੀ ਚਾਹੁੰਦੇ ਪਰ ਅਗਿਆਨੀ ਪੁਰਸ਼ ਆਨਮਤੀ ਕਰਮਾਂ ਨੂੰ ਸਿੱਖੀ ਅੰਦਰ ਘਸੋੜਨ ਤੇ ਹੀ ਲੱਗੇ ਹੋਏ ਹਨ ਜੋ ਕਿ ਨਿਰੀ ਮਨਮਤਿ ਹੈ। ਗੁਰਬਾਣੀ ਦੀ ਇੱਕ ਤੁਕ ਦਾ ਅਨਰਥ ਕਰਦੇ ਹੋਏ ਕਹਿੰਦੇ ਹਨ ਕਿ ਸਿੱਖ ਵੀ ਹਿੰਦੂਆਂ ਵਾਂਗ ਮੱਥੇ ਤੇ ਟਿੱਕੇ ਲਾ ਸਕਦੇ।ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ (ਪੰਨਾ 16)ਇਸ ਤੁਕ ਦਾ ਹਵਾਲਾ ਦੇ ਕੇ ਕਹਿੰਦੇ ਹਨ ਸਿੱਖ ਵੀ ਮੱਥੇ ਤੇ ਸੰਧੂਰ ਦਾ ਟਿੱਕਾ ਲਾਉਣ। ਕਿਉਂਕਿ ਨਾਮ ਜਪਣ ਵਾਲਿਆਂ ਦੇ ਟਿੱਕੇ ਲਗ ਸਕਦੇ ਹਨ। ਦੱਸੋ ਜਦੋ ਨਾਮ ਹੀ ਜਪਣ ਲੱਗ ਗਏ ਤਾਂ ਫਿਰ ਟਿੱਕਾ ਲਾਉਣ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ। ਇਹੀ ਗੱਲ ਤਾਂ ਗੁਰੂ ਸਾਹਿਬ ਜੀ ਨਾਮ ਦੀ ਵਡਿਆਈ ਕਰਦੇ ਹੋਏ ਆਖ ਰਹੇ ਹਨ ਕਿ ਜਿਹੜੇ ਸੱਚਾ ਨਾਮ ਮਨ ਵਿੱਚ ਵਸਾ ਲੈਂਦੇ ਹਨ ਉਹਨਾਂ ਦੇ ਮੁਖ ਤੇ ਟਿੱਕੇ ਆਪਣੇ ਆਪ ਲੱਗਦੇ ਹਨ ‘ਨਿਕਲਹਿ’ ਦਾ ਭਾਵ ਹੀ ਇਹ ਹੈ ਕਿ ਉਹਨਾਂ ਨੂੰ ਟਿੱਕੇ ਲਾ ਕੇ ਦਿਖਾਉਣਾ ਨਹੀਂ ਪੈਂਦਾ ਉਹਨਾਂ ਰੱਬੀ ਪੁਰਸ਼ਾਂ ਦਾ ਮੁਖੜਾ ਨਾਮ ਜਪਣ ਨਾਲ ਦਗਦਗ ਕਰਨ ਲੱਗ ਪੈਂਦਾ ਹੈ। ਉਹਨਾਂ ਨੂੰ ਲੇਖਾ ਨਹੀ ਦੇਣਾ ਪੈਂਦਾ ਸਗੋਂ ਟਿੱਕੇ ਲਗਦੇ ਹਨ। ਅਗਲੀ ਤੁਕ ਵਿੱਚ ਗੁਰੂ ਸਾਹਿਬ ਆਖਦੇ ਹਨ ਕਿਃਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ਨਾਮ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ। ਜਿਵੇਂ ਕਿ ਅਗਿਆਨੀ ਪੁਰਸ਼ ਗੁਰੂ ਦਾ ਬਾਣਾ ਪਾ ਕੇ ਟਿੱਕੇ ਲਾਉਣ ਲੱਗੇ ਹੋਏ ਹਨ। ਟਿੱਕਾ ਲਾਉਣਾ ਹਿੰਦੂ ਨੂੰ ਮੁਬਾਰਕ ਹੋਵੇ ਪਰ ਇਹ ਗੁਰਮਤਿ ਕਰਮ ਨਹੀ।ਜੇਕਰ ਅਗਿਆਨੀ ਪੁਰਸ਼ਾਂ ਨੇ ਟਿੱਕਾ ਲਾਉਣਾ ਹੀ ਹੈ ਤਾਂ ਤੇ ਧੋਤੀ ਵੀ ਪਾ ਲਿਆ ਕਰਨ ਐਵੇਂ ਕਿਉਂ ਤੇੜ ਕਛਹਿਰੇ ਵਿੱਚ ਲੱਤਾਂ ਫਸਾਈਆਂ ਹੋਈਆਂ ਹਨ? ਦਸਮ ਪਾਤਸ਼ਾਹ ਦੇ ਬਾਣੇ ਨੂੰ ਦਾਗ਼ ਲਗਾ ਰਹੇ ਹੋ।ਗੁਰੂ ਸਾਹਿਬ ਜੀ ਫ਼ਰਮਾਉਂਦੇ ਹਨ ਕਿਃਧੋਤੀ ਟਿਕਾ ਨਾਮੁ ਸਮਾਲਿ ॥ (ਪੰਨਾ ੩੫੫)ਜਿਵੇਂ ਤੁਸੀ ਟਿੱਕੇ ਦੇ ਅਰਥ ਕੱਢ ਕੇ ਟਿੱਕੇ ਲਾਉਦੇ ਫਿਰਦੇ ਹੋ ਤਾਂ ਧੋਤੀ ਵੀ ਪਾ ਲਿਆ ਕਰੋ। ਫਿਰ ਤਾਂ ਇਹ ਵੀ ਸੰਭਾਲਣੀ ਜ਼ਰੂਰੀ ਹੈ।ਜੇਕਰ ਗੁਰੂ ਸਾਹਿਬ ਨੇ ਚਾਹਿਆ ਤਾਂ ਟਿੱਕੇ ਬਾਰੇ ਹੋਰ ਗੁਰਪ੍ਰਮਾਣਾ ਸਹਿਤ ਵਿਸਥਾਰ ਵਿੱਚ ਲਿਖਾਂਗੇ। See MoreSee Less
View on Facebook
View on Facebook
Timeline photosਸਾਕਾ ਵੈਸਾਖੀ 1978 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ –ਗੁਰਸਿੱਖੀ ਕਮਾਈ ਵਿਚ ਰੰਗ ਰੰਗੜੇ, ਨਾਮ-ਬਾਣੀ ਦੀ ਛਹਿਬਰਾਂ ਮਾਣਦੇ, ਕਹਿਣੀ ਕਰਨੀ ਦੇ ਸੂਰੇ, ਪੰਥ ਤੋਂ ਕੁਰਬਾਨ ਹੋਣ ਲਈ ਹਮੇਸ਼ਾ ਹੀ ਤੱਤਪਰ, ਗਰੀਬ ਅਤੇ ਮਜਲੂਮ ਦੇ ਮਸੀਹੇ, 20ਵੀਂ ਸਦੀਂ ਦੇ ਮਹਾਨ ਨਿਡਰ ਸੂਰੇ ਜੱਥੇਦਾਰ ਭਾਈ ਫੌਜਾ ਸਿੰਘ ਜੀ, ਜਿਨ੍ਹਾਂ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਵੈਸਾਖੀ 1978 ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਚਲ ਰਹੇ ਅਖੰਡ ਕੀਰਤਨ ਸਮਾਗਮ ਵਿਚੋਂ ਉਠ ਕੇ ਗਏ ਸਮੂਹ 13 ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਸ ਵਿਸਾਖੀ ਤੇ ਪ੍ਰਣ ਕਰੀਏ ਕਿ ਨਾਮ-ਬਾਣੀ ਅਤੇ ਰਹਿਤ-ਰਹਿਣੀ ਦੀਆਂ ਅਟੁੱਟ ਕਮਾਈਆਂ ਲਈ ਅਸੀਂ ਵੀ ਤੱਤਪਰ ਹੋਈਏ। ਤਾਂ ਕਿ ਵਿਕਾਰਾਂ ਅਤੇ ਵਿਕਾਰੀਆਂ ਦੋਹਾਂ ਨਾਲ ਸਿੱਝ ਕੇ ਖਾਲਸੇ ਦਾ ਹਲੇਮੀ ਰਾਜ ਲਿਅਉਣ ‘ਚ ਅਸੀਂ ਵੀ ਕਿਣਕਾ ਮਾਤਰ ਯੋਗਦਾਨ ਪਾ ਸਕੀਏ। ਇਸ ਗੱਲ ਨੂੰ ਦ੍ਰਿੜ ਕਰ ਲਈਏ ਕਿ ਨਾਨਕ ਦਸਮੇਸ਼ ਜੀ ਅਗਰ ਕੋਈ ਪੰਥ ਵਾਸਤੇ ਸੇਵਾ ਲੈਂਦੇ ਹਨ ਤਾਂ ਉਹ ਹੁਕਮੀ ਰਹਿਣੀ ਬਹਿਣੀ ਅਤੇ ਕਹਿਣੀ ਕਰਨੀ ਦੇ ਸੂਰਿਆਂ ਤੋਂ ਹੀ ਲੈਦੇਂ ਹਨ। ਜੇਕਰ ਗੁਰੂ ਜੀ ਦਾ ਥਾਪੜਾ ਹੋਵੇ ਜੋ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸੇ ਉਪਰੰਤ ਦਿੰਦੇ ਹਨ, ਤਾਂ ਹੀ ਹਰ ਮੈਦਾਨ ਫਤਹ ਮਿਲਦੀ ਹੈ। 13 ਸਿੰਘਾਂ ਦੀ ਸ਼ਹਾਦਤ ਨੇ ਹੀ ਅਜੋਕੇ ਸਿੰਘ ਸੰਘਰਸ਼ ਦਾ ਮੁੱਢ ਬੰਨਿਆਂ ਅਤੇ ਸਿੱਖਾਂ ਨੂੰ ਗੁਰੂ ਤੇ ਕੁਰਬਾਨ ਹੋਣ ਦਾ ਚੱਜ ਸਿਖਾਇਆ। ਆਉ ਜਿਸ ਅੰਮ੍ਰਿਤ ਦੀ ਸ਼ਕਤੀ ਦੇ ਆਸਰੇ ਨਾਲ ਗੁਰਬਾਣੀ ਦੇ ਸਤਿਕਾਰ ਖਾਤਰ 13 ਸਿੰਘਾਂ ਨੇ ਸ਼ਹੀਦੀਆਂ ਪਾ ਕੇ ਪੂਰਨੇ ਪਾਏ, ਓਹ ਅੰਮ੍ਰਿਤ ਛਕ ਕੇ ਅਸੀਂ ਵੀ ਗੁਰੂ ਵਾਲੇ ਬਣ ਗੁਰੂ ਦੇ ਬੰਦੇ ਹੀ ਹੋ ਜਾਈਏ। See MoreSee Less
View on Facebook
ਕੀ ਲੱਖਾਂ ਹੀ ਅਕਾਸ਼ ਅਤੇ ਪਾਤਾਲ ਵਾਲੀ ਗੱਲ ਵੇਦਾਂ ਨੇ ਆਖੀ ਹੈ ਜਾਂ ਗੁਰੂ ਸਾਹਿਬ ਜੀ ਨੇ?ਸ੍ਰੀ ਜਪੁ ਜੀ ਸਾਹਿਬ ਦੀ ੨੨ਵੀਂ ਪਉੜੀ ਦੀ ਪਹਿਲੀ ਤੁਕ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਈ ਨੂੰ ਗਿਆਤ ਕਰਵਾਉਂਦੇ ਹਨ ਕਿ:ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ਭਾਵ, ਕਰਤਾ ਪੁਰਖ ਦੀ ਰਚੀ ਕੁਦਰਤ ਅੰਦਰ ਲੱਖਾਂ ਪਾਤਾਲ ਹੀ ਪਾਤਾਲ (ਧਰਤੀ ਦੇ ਹੇਠਲੇ ਲੋਕ )ਹਨ, ਲੱਖਾਂ ਅਕਾਸ਼ (ਪੁਲਾੜ) ਹੀ ਅਕਾਸ਼ (ਪੁਲਾੜ) ਹਨ। ਇਹ ਗਿਆਨ ਦੱਸਣ ਤੋਂ ਬਾਅਦ ਗੁਰੂ ਸਾਹਿਬ ਹਿੰਦੂ ਧਰਮ ਦੇ ਵੇਦ ਕੀ ਕਹਿ ਰਹੇ ਹਨ ਅਤੇ ਮੁਸਲਮਾਨੀ ਮਨੌਤ ਅਤੇ ਕਤੇਬਾਂ ਕੀ ਕਹਿ ਰਹੀਆਂ ਹਨ ਉਸ ਬਾਰੇ ਵੀ ਦੱਸਿਆ ਹੈ:ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ਭਾਵ, ਵੇਦ ਇਕ-ਜ਼ੁਬਾਨ ਹੋ ਕੇ ਇੱਕ ਹੀ ਗੱਲ ਆਖਦੇ ਹਨ ਕਿ ਓੜਕ (ਸਭ ਕਿਸੇ ਦੇ ਸਿਖਰ ਅਕਾਲ ਪੁਰਖ ਵਾਹਿਗੁਰੂ) ਦੇ (ਵੱਖ ਵੱਖ ਪਹਿਲੂਆਂ ਦੇ) ਅੰਤਲੇ ਹੱਦ ਬੰਨੇ ਢੂੰਢ ਕੇ ਥੱਕ ਗਏ ਹਾਂ (ਪਰ ਕੋਈ ਹੱਦ-ਬੰਨਾ ਨਹੀਂ ਲੱਭਾ)।(ਮੁਸਲਮਾਨੀ ਮਨੌਤ ਅਨੁਸਾਰ) ਅਠਾਰ੍ਹਾਂ ਹਜ਼ਾਰ ਆਲਮ (ਭਾਵ ਕੁਲ ਦੁਨੀਆਂ ਦੇ ਲੋਕ) ਅਤੇ (ਸਾਮੀ ਮੱਤ ਦੀਆਂ) ਕਤੇਬਾਂ (ਕੁਰਾਨ, ਅੰਜੀਲ, ਤੌਰੇਤ, ਜੰਬੂਰ ਆਦਿਕ) ਵੀ ਆਖਦੀਆਂ ਹਨ ਕਿ ਸਭ ਕਾਸੇ ਨੂੰ ਧਾਰਨ (ਇਸਥਿਤ ਕਰਨ) ਵਾਲਾ ਸਭ ਦਾ ਮੁੱਢ-ਮੂਲ ਇੱਕੋ (ਕਾਦਰ ਕਰੀਮ) ਹੈ।ਇਸ ਸੰਖੇਪ ਵਿਚਾਰ ਤੋਂ ਸਪਸ਼ਟ ਹੁੰਦਾ ਕਿ ਵੇਦਾਂ ਵੱਲੋਂ ਕੁਦਰਤ ਦਾ ਹੱਦ ਬੰਨਾ ਨਾ ਪਾ ਸਕਣ ਦੀ ਗੱਲ ਆਖੀ ਹੈ ਨਾ ਕਿ ਵੇਦਾਂ ਨੇ ਇਹ ਕਿਹਾ ਹੈ ਕਿ ਲੱਖਾਂ ਹੀ ਅਕਾਸ਼ ਪਤਾਲ ਹਨ। ਕਈ ਸੱਜਣ ਪਹਿਲੀ ਤੁਕ ਨੂੰ ਵੇਦਾਂ ਵਾਲੀ ਤੁਕ ਨਾਲ ਜੋੜ ਦਿੰਦੇ ਹਨ ਅਤੇ ਇਹ ਕਹਿੰਦੇ ਹਨ ਵੇਦਾਂ ਨੇ ਹੀ ਲੱਖ ਪਤਾਲਾਂ ਅਕਾਸ਼ਾਂ ਵਾਲੀ ਗੱਲ ਆਖੀ ਹੈ ਗੁਰੂ ਨਾਨਕ ਸਾਹਿਬ ਨੇ ਨਹੀ। ਉਹਨਾ ਦੀ ਇਹ ਗੱਲ ਠੀਕ ਪ੍ਰਤੀਤ ਨਹੀਂ ਹੁੰਦੀ। ਇਸਤਰਾਂ ਕਰਕੇ ਉਹ ਜਾਣੇ ਅਣਜਾਣੇ ਗੁਰੂ ਸਾਹਿਬ ਜੀ ਦੇ ਗਿਆਨ ਨੂੰ ਛੁਟਿਆਉਣ ਦਾ ਯਤਨ ਕਰ ਰਹੇ ਹਨ। ਉਹ ਭੁੱਲ ਰਹੇ ਹਨ ਕਿਃਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥ਕਰਤੇ ਦੀ ਸਾਜਨਾ ਬਾਰੇ ਕਰਤਾ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ। See MoreSee Less
View on Facebook
🌸🌺🌹🌷🏵️🌷🌹🌺🌸ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥🌸🌺🌹🌷🏵️🌷🌹🌺🌸੧ ਚੇਤ — March 14• ਅਰੰਭ ਨਵਾਂ ਸਾਲ ਨਾਨਕਸ਼ਾਹੀ ੫੫੬• ਗੁਰਗੱਦੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀਖ਼ਾਲਸਾ ਜੀ ਨੂੰ ਨਵੇਂ ਬਾਰਹਮਾਹ (ਸਾਲ) ਦੇ ਆਰੰਭ ਤੇ ਨਾਮ ਬਾਣੀ ਦੀ ਤਤਪਰਤਾ ਤੇਜ਼ ਕਰਨ ਲਈ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਹੈ ਜੀ।💐💐💐💐💐💐💐ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥💐💐💐💐💐💐💐💐ਖ਼ਾਲਸਾ ਜੰਤਰੀ download ਕਰਨ ਲਈ ਕਲਿੱਕ ਕਰੋ ਜੀ।khalsaspirit.com/calendar/ See MoreSee Less
View on Facebook
ਗੁਰਬਾਣੀ ਦੇ ਖੋਜੀ, ਗੁਰਮਤਿ ਸਾਹਿਤ ਦੇ ਨਿਧੜਕ ਲੇਖਕ, ਇੰਗਲੈਂਡ ਅੰਦਰ ਮੰਨੇ ਪ੍ਰਮੰਨੇ ਧਾਰਮਿਕ ਆਗੂ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਮੋਢੀਆਂ ਵਿਚੋਂ ਇਕ ਭਾਈ ਮਦਨ ਸਿੰਘ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਪਿਛਲੇ ਦਿਨੀ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਦਾ ਵੀ ਨਿੱਘ ਮਾਣਿਆ। ਸੰਤ ਡੰਮ ਦਾ ਵਿਰੋਧ ਕਰਦੇ ਹੋਏ ਗੁਰਮਤਿ ਰਹਿਣੀ ਤੇ ਹੀ ਜ਼ੋਰ ਦਿੱਤਾ। ਉਹਨਾਂ ਵਲ਼ੋ ਰਚਿਤ ‘ਗੁਰਮਤਿ ਗਾਡੀ ਰਾਹ’ ਪੁਸਤਕ ਰਾਹੀਂ ਕਈ ਭਰਮ ਭੁਲੇਖਿਆਂ ਦਾ ਹੱਲ਼ ਪੰਥ ਅੱਗੇ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੱਲੋਂ ਪਾਈ ਗਈ ਵਿਵਾਦਿਤ ਲਿਖਤ ਰਾਗਮਾਲਾ ਬਾਰੇ ਇੱਕ ਅੰਗਰੇਜੀ ਦਾ Journal ‘Ragamala: a re-appraisal in context of Sri Guru Granth Sahib’ ਲਿਖਿਆ। ਜਿਸ ਨਾਲ ਅੰਗਰੇਜੀ ਪੜਨ ਵਾਲੇ ਸਿੱਖਾਂ ਨੂੰ ਕਾਫੀ ਸਹੀ ਜਾਣਕਾਰੀ ਪ੍ਰਾਪਤ ਹੋਈ। ਪੰਥਕ ਕਾਰਜਾ ਲਈ ਯੂ ਕੇ ਵਿੱਚ ਉਹ ਮੂਹਰੇ ਹੋ ਕੇ ਕਾਰਜ ਕਰਦੇ ਰਹੇ। ਗੁਰੂ ਸਾਹਿਬ ਵਿਛੁੜੀ ਰੂਹ ਨੂੰ ਚਰਨਾ ਅੰਦਰ ਸਦੀਵੀ ਨਿਵਾਸ ਬਖਸ਼ਣ ਅਤੇ ਹੋਰ ਵਿਦਵਾਨ ਸਿੱਖ ਪ੍ਰਗਟ ਕਰਨ। See MoreSee Less
View on Facebook
Photos from Bhai Sahib Randhir Singh Trust UK's post See MoreSee Less
View on Facebook
www.facebook.com/228002810881138/posts/1898070283874374/?app=fbl🌸🌺🌹🌷🏵️🌷🌹🌺🌸🌺🌹🌷🏵️🌷🌹🌺🌸ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 23 ਪੋਹ* ਨੂੰ ਆ ਰਹੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ। ਗੁਰੂ ਸਾਹਿਬ ਇਸ ਮੌਕੇ ਸਭਨਾਂ ਗੁਰਸਿੱਖਾਂ ਨੂੰ ਨਾਮ-ਬਾਣੀ ਦੀ ਰਹਿਤ-ਰਹਿਣੀ 'ਚ ਪ੍ਰਪੱਕਤਾ ਬਖਸ਼ਣ। ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਹੋਏ,ਦਾਸਰੇ,ਖ਼ਾਲਸਾ ਸਪਿਰਟ ਟੀਮ।🌸🌺🌹🌷🏵️🌷🌹🌺🌸🌺🌹🌷🏵️🌷🌹🌺🌸(*ਮੂਲ ਨਾਨਕਸ਼ਾਹੀ ਕੈਲੰਡਰ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2003 ਵਿਚ ਪ੍ਰਵਾਨ ਕੀਤਾ ਗਿਆ ਸੀ) See MoreSee Less
View on Facebook
ਪ੍ਰਣਾਮ ਸ਼ਹੀਦਾਂ ਨੂੰਸ਼ਹੀਦ ਕਰਤਾਰ ਸਿੰਘ ਜੀ ਸਰਾਭਾ (ਸ਼ਹੀਦੀ 16 ਨਵੰਬਰ 1915) See MoreSee Less
View on Facebook
ਸਿੱਖ ਕੌਮ ਲਈ ਜੂਝ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਭਾਈ ਜਸਪਾਲ ਸਿੰਘ ਬੱਬਰ ਅਕਾਲ ਚਲਾਣਾ ਕਰ ਗਏ ਹਨ।ਸਮੂਹ ਸੰਘਰਸ਼ਸ਼ੀਲ ਸਿੰਘਾਂ ਲਈ ਇਹ ਖਬਰ ਹਿਰਦੇਵੇਦਕ ਹੈ ਕਿ ਨਿਊ ਯਾਰਕ ਵਸਨੀਕ ਭਾਈ ਜਸਪਾਲ ਸਿੰਘ ਬੱਬਰ 9 ਨਵੰਬਰ ਸ਼ੁਕਰਵਾਰ ਰਾਤੀਂ ਅਚਾਨਕ ਸਿਹਤ ਖਰਾਬ ਹੋਣ ਨਾਲ ਅਕਾਲ ਚਲਾਣਾ ਕਰ ਗਏ ਹਨ। ਦਿਲ ਦਾ ਦੌਰਾ ਕਾਰਨ ਦੱਸਿਆ ਗਿਆ ਹੈ। ਭਾਈ ਜਸਪਾਲ ਸਿੰਘ ਜੀ ਬੜੇ ਹੀ ਮਿੱਠੇ ਅਤੇ ਮਿਲਵਾਕੜੇ ਸੁਭਾਅ ਵਾਲੇ ਸਨ। 80ਵਿਆਂ ਦੇ ਦਹਾਕੇ ਤੋਂ ਹੀ ਸਿੱਖ ਕੌਮ ਦੇ ਮੌਜੂਦਾ ਸੰਘਰਸ਼ ਅਤੇ ਪੰਥਕ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਕੌਮੀ ਘਰ ਵਾਸਤੇ ਸਦਾ ਯਤਨਸ਼ੀਲ ਰਹੇ ਹਨ। ਉਹਨਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਘਾਟਾ ਪਿਆ ਹੈ। ਗੁਰੂ ਸਾਹਿਬ ਸਿੱਖਾਂ ਨੂੰ ਪੰਥਕ ਸੋਚ ਵਾਲੇ ਸਿੰਘ ਸਿੰਘਣੀਆਂ ਬਖਸ਼ੀ ਰੱਖਣ। ਨਿਊ ਯਾਰਕ ਵਿੱਚ ਨਿਕਲਦੀ ਸਿੱਖ ਡੇਅ ਪਰੇਡ ਦੀ ਸੱਤਵੀਂ ਸਲਾਨਾ 1994 ਵਾਲੀ ਪਰੇਡ ਵਿੱਚ ਬੱਬਰ ਖ਼ਾਲਸਾ ਅਤੇ ਭਾਈ ਜਸਪਾਲ ਸਿੰਘ ਜੀ ਨਜ਼ਰ ਆ ਰਹੇ ਹਨ।ਉਹਨਾਂ ਦੇ ਪੰਚ ਭੂਤਕ ਸਰੀਰ ਦਾ ਅੰਤਮ ਸਸਕਾਰ 14 ਨਵੰਬਰ ਮੰਗਲਵਾਰ ਨੂੰ 11 ਤੋਂ 1 ਵਜੇ ਤੱਕ ਕੀਤਾ ਜਾਵੇਗਾ।Moloney's Lake Funeral Home132 Ronkonkoma AvenueLake Ronkonkoma, New York See MoreSee Less
View on Facebook
ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਰਦੀ SYL ਨਹਿਰ ਉਦੋਂ ਜੇ ਰੋਕੀ ਸੀ ਤਾਂ ਪੰਜਾਬ ਦੇ ਬੱਬਰ ਸ਼ੇਰ ਸਪੂਤਾਂ ਨੇ ਹੀ ਰੋਕੀ ਸੀ। ਸਰਕਾਰ ਨੇ ਆਪਣੀ ਇਹ ਗ਼ਲਤੀ ਫਿਰ ਦੁਹਰਾਈ ਤਾਂ ਮੂਸੇ ਵਾਲੇ ਗਾਇਕ ਦੀ ਦਿੱਤੀ ਤਾੜਨਾ ਵੀ ਹਕੀਕਤ ਵਿੱਚ ਦੁਬਾਰਾ ਦੁਹਰਾ ਹੋਵੇਗੀ। See MoreSee Less
View on Facebook
ਨਾਮ ਅਤੇ ਬੀਰ ਰਸ ਦੇ ਮੁਜੱਸਮੇ, ਕੌਮੀ ਦਰਦ ਦੀ ਪੀੜਾ ਹਿਰਦੇ ਤਾਂਈ ਮਹਿਸੂਸ ਕਰਨਹਾਰੇ, ਜ਼ੁਲਮ ਦੀ ਇੰਤਹਾਂ ਖਿਲਾਫ ਡਟਣ ਵਾਲੇ, ਪੁਰਾਤਨ ਸਿੰਘਾਂ ਵਾਂਗ ਸਰੀਰ ਤੇ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ, ਸ੍ਰੀ ਦਸਮੇਸ਼ ਜੀ ਨੂੰ ਪ੍ਰਤੱਖ ਹਾਜ਼ਰ-ਨਾਜ਼ਰ ਜਾਣਦੇ ਹੋਏ ਕੋਮ ਦੀ ਚੜ੍ਹਦੀ ਕਲਾ ਲਈ ਕੁਰਬਾਨ ਹੋਏ ਅਨਿੰਨ ਸਿੱਖ ਸੇਵਕ ਭਾਈ ਅਨੋਖ ਸਿੰਘ ਜੀ ਬੱਬਰ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ। See MoreSee Less
View on Facebook