Facebook Posts

Click Here to View Posts from Facebook

Timeline photosਸਾਕਾ ਵੈਸਾਖੀ 1978 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ –ਗੁਰਸਿੱਖੀ ਕਮਾਈ ਵਿਚ ਰੰਗ ਰੰਗੜੇ, ਨਾਮ-ਬਾਣੀ ਦੀ ਛਹਿਬਰਾਂ ਮਾਣਦੇ, ਕਹਿਣੀ ਕਰਨੀ ਦੇ ਸੂਰੇ, ਪੰਥ ਤੋਂ ਕੁਰਬਾਨ ਹੋਣ ਲਈ ਹਮੇਸ਼ਾ ਹੀ ਤੱਤਪਰ, ਗਰੀਬ ਅਤੇ ਮਜਲੂਮ ਦੇ ਮਸੀਹੇ, 20ਵੀਂ ਸਦੀਂ ਦੇ ਮਹਾਨ ਨਿਡਰ ਸੂਰੇ ਜੱਥੇਦਾਰ ਭਾਈ ਫੌਜਾ ਸਿੰਘ ਜੀ, ਜਿਨ੍ਹਾਂ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਵੈਸਾਖੀ 1978 ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਚਲ ਰਹੇ ਅਖੰਡ ਕੀਰਤਨ ਸਮਾਗਮ ਵਿਚੋਂ ਉਠ ਕੇ ਗਏ ਸਮੂਹ 13 ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਸ ਵਿਸਾਖੀ ਤੇ ਪ੍ਰਣ ਕਰੀਏ ਕਿ ਨਾਮ-ਬਾਣੀ ਅਤੇ ਰਹਿਤ-ਰਹਿਣੀ ਦੀਆਂ ਅਟੁੱਟ ਕਮਾਈਆਂ ਲਈ ਅਸੀਂ ਵੀ ਤੱਤਪਰ ਹੋਈਏ। ਤਾਂ ਕਿ ਵਿਕਾਰਾਂ ਅਤੇ ਵਿਕਾਰੀਆਂ ਦੋਹਾਂ ਨਾਲ ਸਿੱਝ ਕੇ ਖਾਲਸੇ ਦਾ ਹਲੇਮੀ ਰਾਜ ਲਿਅਉਣ ‘ਚ ਅਸੀਂ ਵੀ ਕਿਣਕਾ ਮਾਤਰ ਯੋਗਦਾਨ ਪਾ ਸਕੀਏ। ਇਸ ਗੱਲ ਨੂੰ ਦ੍ਰਿੜ ਕਰ ਲਈਏ ਕਿ ਨਾਨਕ ਦਸਮੇਸ਼ ਜੀ ਅਗਰ ਕੋਈ ਪੰਥ ਵਾਸਤੇ ਸੇਵਾ ਲੈਂਦੇ ਹਨ ਤਾਂ ਉਹ ਹੁਕਮੀ ਰਹਿਣੀ ਬਹਿਣੀ ਅਤੇ ਕਹਿਣੀ ਕਰਨੀ ਦੇ ਸੂਰਿਆਂ ਤੋਂ ਹੀ ਲੈਦੇਂ ਹਨ। ਜੇਕਰ ਗੁਰੂ ਜੀ ਦਾ ਥਾਪੜਾ ਹੋਵੇ ਜੋ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸੇ ਉਪਰੰਤ ਦਿੰਦੇ ਹਨ, ਤਾਂ ਹੀ ਹਰ ਮੈਦਾਨ ਫਤਹ ਮਿਲਦੀ ਹੈ। 13 ਸਿੰਘਾਂ ਦੀ ਸ਼ਹਾਦਤ ਨੇ ਹੀ ਅਜੋਕੇ ਸਿੰਘ ਸੰਘਰਸ਼ ਦਾ ਮੁੱਢ ਬੰਨਿਆਂ ਅਤੇ ਸਿੱਖਾਂ ਨੂੰ ਗੁਰੂ ਤੇ ਕੁਰਬਾਨ ਹੋਣ ਦਾ ਚੱਜ ਸਿਖਾਇਆ। ਆਉ ਜਿਸ ਅੰਮ੍ਰਿਤ ਦੀ ਸ਼ਕਤੀ ਦੇ ਆਸਰੇ ਨਾਲ ਗੁਰਬਾਣੀ ਦੇ ਸਤਿਕਾਰ ਖਾਤਰ 13 ਸਿੰਘਾਂ ਨੇ ਸ਼ਹੀਦੀਆਂ ਪਾ ਕੇ ਪੂਰਨੇ ਪਾਏ, ਓਹ ਅੰਮ੍ਰਿਤ ਛਕ ਕੇ ਅਸੀਂ ਵੀ ਗੁਰੂ ਵਾਲੇ ਬਣ ਗੁਰੂ ਦੇ ਬੰਦੇ ਹੀ ਹੋ ਜਾਈਏ। See MoreSee Less
View on Facebook
ਆਖੀ ਜਾਂਦੀ ਕਰਤਾਰਪੁਰੀ ਬੀੜ ਦਾ ਸੱਚ!ਇਸ ਸਿੰਘ ਜੀ ਵੱਲੋਂ ਆਖੀ ਜਾਂਦੀ ਕਰਤਾਰਪੁਰੀ ਬੀੜ ਬਾਰੇ ਬਹੁਤ ਹੀ ਸਟੀਕ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਸਤੋਂ ਸਿੱਧ ਹੁੰਦਾ ਹੈ ਕਿ ਇਹ ਬੀੜ ਭਾਈ ਗੁਰਦਾਸ ਜੀ ਦੁਆਰਾ ਲਿਖੀ ਹੋਈ ਨਹੀਂ। ਇਸ ਵਿੱਚ ਵੀ ਕੱਚੀ ਬਾਣੀ ਦੇ ਅੰਸ਼ ਜਿਵੇਂ ਕਿ ਮੀਰਾਬਾਈ ਦਾ ਸ਼ਬਦ ਆਦਿ ਹਨ। ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਮੰਨੇ ਜਾਂਦੇ ਨਿਸ਼ਾਨ ਅੰਦਰ ਆਏ “ਗੁਰਪਰਸਾਦਿ” ਸ਼ਬਦ ਆਦਿ-ਮੰਗਲ ਵਿੱਚ ਆਏ “ਗੁਰਪ੍ਰਸਾਦਿ” ਨਾਲੋਂ ਵੱਖਰੇ ਹਨ। ਗੁਰੂ ਛੇਵੇਂ ਪਾਤਸ਼ਾਹ ਦੇ ਨਿਸ਼ਾਨ ਦਾ ਜ਼ਿਕਰ ਤਤਕਰੇ ਵਿੱਚ ਹੈ। ਹੋਰ ਤਾਂ ਹੋਰ “ਸੋ ਪੁਰਖੁ” ਵਾਲਾ ਸ਼ਬਦ ਹੈ ਹੀ ਨਹੀਂ। ਹੋਰ ਵੀ ਬਹੁਤ ਅਸ਼ੁੱਧੀਆਂ ਹਨ। ਸਿਰਫ ਰਾਗਮਾਲਾ ਨੂੰ ਗੁਰਬਾਣੀ ਆਖਣ ਲਈ ਇਸ ਬੀੜ ਦੀ ਬੇਲੋੜੀ ਮਹੱਤਤਾ ਬਣਾਈ ਹੋਈ ਹੈ। ਸਿੰਘ ਜੀ ਵੱਲੋਂ ਕੀਤਾ ਗਿਆ ਉੱਦਮ ਸਲਾਹੁਣਯੋਗ ਹੈ। ਦਾਸਨਿ ਦਾਸ, ਜਸਜੀਤ ਸਿੰਘ See MoreSee Less
View on Facebook
ਭਾਈ ਮਹਿਲ ਸਿੰਘ ਜੀ 'ਬੱਬਰ' ਵਲੋਂ ਪੰਥ ਪ੍ਰਤੀ ਨਿਭਾਈਆਂ ਸੇਵਾ ਅੱਗੇ ਸੀਸ ਝੁਕਦਾ ਹੈ।*****************************************ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥ਸੰਨ 1978 ਦੀ ਵਿਸਾਖੀ ਦੇ ਮੌਕੇ ਨਰਕਧਾਰੀਆਂ (ਨਕਲੀ ਨਿਰੰਕਾਰੀਆਂ) ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਬੇਅਦਬੀ ਰੋਕਣ ਗਏ ਜਥੇਦਾਰ ਭਾਈ ਫੌਜਾ ਸਿੰਘ ਜੀ ਸਮੇਤ ਤੇਰ੍ਹਾਂ ਸਿੰਘਾਂ ਨੂੰ ਸ਼ਹੀਦ ਅਤੇ ਬਹੁਤਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਸ਼ਹੀਦੀ ਸਾਕੇ ਤੋਂ ਬਾਅਦ ਸਿੱਖ ਸੰਘਰਸ਼ ਆਰੰਭ ਹੋਇਆ। ਜਦੋਂ ਭਾਰਤੀ ਹਕੂਮਤ ਨਰਕਧਾਰੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਬਚਾਉਣ ਵਿੱਚ ਲੱਗ ਗਈ ਤਾਂ ਖ਼ਾਲਸਾ ਪੰਥ ਨੇ ਆਪਣੇ ਵਿਧੀ ਵਿਧਾਨ ਅਨੁਸਾਰ ਨਰਕਧਾਰੀਆਂ ਦੀ ਸੋਧ-ਸੁਧਾਈ ਆਰੰਭੀ। ਇਸ ਸਿੱਖ ਸੰਘਰਸ਼ ਲਈ ਮੂਹਰੇ ਹੋ ਕੇ ਕੁਰਬਾਨੀਆਂ ਕਰਨ ਵਾਲੇ ਮਹਾਨ ਯੋਧਿਆਂ ਦੀ ਜਥੇਬੰਦੀ ਬੱਬਰ ਖ਼ਾਲਸਾ ਬਣੀ। ਜਿਸਦੇ ਮੋਢੀਆਂ ‘ਚੋ ਇਕ ਯੋਧੇ ਭਾਈ ਮਹਿਲ ਸਿੰਘ ਜੀ ਵੀ ਸਨ। ਭਾਈ ਮਹਿਲ ਸਿੰਘ ਜੀ ਵਲੋਂ ਨਰਕਧਾਰੀਆਂ ਦੀ ਸੋਧ-ਸੁਧਾਈ ਦੀ ਸੇਵਾ ਵਿੱਚ ਹਿੱਸਾ ਪਾਇਆ ਗਿਆ। ਜੂਨ 1984 ਦੇ ਫੌਜੀ ਹਮਲੇ ਦੌਰਾਨ ਫੌਜ ਨਾਲ ਮੁਕਾਬਲਾ ਕਰਨ ਤੋਂ ਇਲਾਵਾ ਜਝਾਰੂ ਸਿੰਘਾਂ ਦੇ ਆਪਸੀ ਤਾਲਮੇਲ ਲਈ ਟਰਾਂਸਮੀਟਰ ਯੰਤਰ ਨਾਲ ਵੀ ਸੇਵਾ ਨਿਭਾਈ ਗਈ। 1984 ਤੋਂ ਬਾਅਦ ਮੁੜ ਕਦੀ ਘਰ ਨਹੀਂ ਪਰਤੇ ਅਤੇ ਲੰਬੇ ਸਮੇਂ ਤੱਕ ਜੁਝਾਰੂ ਸੇਵਾਵਾਂ ਨਿਭਾਉਂਦੇ ਰਹੇ। ਪਰਿਵਾਰ ਨੇ ਵੀ ਕਸ਼ਟ ਝੱਲੇ। ਦਹਾਕਿਆਂ ਬੱਧੀ ਜਲਾ ਵਤਨ ਰਹਿੰਦੇ ਹੋਏ ਵੀ ਕੌਮ ਲਈ ਜੂਝਦੇ ਆ ਰਹੇ ਸਨ। ਬੀਤੀ 24 ਮਾਰਚ, ਦਿਨ ਸੋਮਵਾਰ ਨੂੰ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦੇ ਹੋਏ ਗੁਰਪੁਰੀ ਪਿਆਨਾ ਕਰ ਗਏ ਹਨ। ਅਖੰਡ ਕੀਰਤਨੀ ਜਥਾ ਉਹਨਾਂ ਵਲੋਂ ਪੰਥ ਪ੍ਰਤੀ ਨਿਭਾਈਆਂ ਗਈਆਂ ਜੁਝਾਰੂ ਸੇਵਾਵਾਂ ਦਾ ਹਮੇਸ਼ਾ ਸਤਿਕਾਰ ਕਰਦਾ ਰਹੇਗਾ। ਇਸ ਮੋਕੇ ਸੰਗਤਾਂ ਨੂੰ ਬੇਨਤੀ ਹੈ ਉਹਨਾ ਨੂੰ ਸ਼ਰਧਾਜ਼ਲੀ ਅਰਪਿਤ ਕਰਨ ਲਈ ਅਕਾਲੀ ਬਾਣੀ ਜੀ ਦਾ ਓਟ ਆਸਰਾ ਲੈਂਦੇ ਹੋਏ ਅਖੰਡ ਕੀਰਤਨ ਅਤੇ ਅਖੰਡ ਪਾਠ ਦੇ ਪ੍ਰਵਾਹ ਚਲਾਉਣ। ਗੁਰੂ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਮਹਾਰਾਜ ਵਿਛੁੜੀ ਰੂਹ ਨੂੰ ਚਰਨਾਂ ਅੰਦਰ ਸਦੀਵੀ ਨਿਵਾਸ ਬਖਸ਼ਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹੋਰ ਯੋਧੇ ਸਿੰਘ ਪ੍ਰਗਟ ਕਰਨ।ਜਥੇਦਾਰ ਭਾਈ ਬਖ਼ਸ਼ੀਸ਼ ਸਿੰਘਅਖੰਡ ਕੀਰਤਨੀ ਜਥਾ See MoreSee Less
View on Facebook
ਤਕਰੀਬਨ ਪੰਜਾਹ ਸਾਲ ਪਹਿਲਾਂ ਦੀਆਂ ਇਹ ਮੂੰਹ ਬੋਲਦੀਆਂ ਤਸਵੀਰਾਂ ਦੱਸ ਰਹੀਆਂ ਹਨ ਕਿ ਹੋਲੇ ਮਹੱਲੇ ‘ਤੇ ਗੰਦੇ-ਮੰਦੇ ਅਤੇ ਕੱਚੇ ਰੰਗ ਸੁੱਟਣੇ ਖ਼ਾਲਸਾ ਪੰਥ ਦੀ ਰਵਾਇਤ ਨਹੀਂ। ਇਥੋ ਤੱਕ ਕਿ ਇਹਨਾਂ ਤਸਵੀਰਾਂ ਅੰਦਰ ਨਿਹੰਗ ਬੁੱਢਾ ਦਲ ਮੁਖੀ ਦੇ ਨਾ-ਮਾਤਰ ਕੱਚੇ ਰੰਗ ਸਨ। ਪਰ ਹੁਣ ਆਰ ਐੱਸ ਐੱਸ ਆਦਿਕ ਦੇ ਪ੍ਰਭਾਵ ਹੇਠ ਖ਼ਾਲਸਾ ਜੀ ਦੇ ਪਵਿੱਤਰ ਬਾਣੇ ਨੂੰ ਸਨਾਤਨੀ ਕਰਨ ਹੇਠ ਗੰਦਲਾ ਕੀਤਾ ਜਾ ਰਿਹਾ ਹੈ। ਹੋਲੇ ਮਹੱਲੇ ਦੇ ਰੰਗਾਂ ਬਾਰੇ ਜਾਣਕਾਰੀ ਭਰਪੂਰ ਇਹ ਲੇਖ ਪੜਿਆ ਜਾ ਸਕਦਾ ਹੈ। www.facebook.com/share/1WwgBw9Uyq See MoreSee Less
View on Facebook
🌸🌺🌹🌷🏵️🌷🌹🌺🌸ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥🌸🌺🌹🌷🏵️🌷🌹🌺🌸੧ ਚੇਤ — March 14• ਅਰੰਭ ਨਵਾਂ ਸਾਲ ਨਾਨਕਸ਼ਾਹੀ ੫੫੭• ਗੁਰਗੱਦੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀਖ਼ਾਲਸਾ ਜੀ ਨੂੰ ਨਵੇਂ ਬਾਰਹਮਾਹ (ਸਾਲ) ਦੇ ਆਰੰਭ ਤੇ ਨਾਮ ਬਾਣੀ ਦੀ ਤਤਪਰਤਾ ਤੇਜ਼ ਕਰਨ ਲਈ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਹੈ ਜੀ।💐💐💐💐💐💐💐ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥💐💐💐💐💐💐💐💐ਖ਼ਾਲਸਾ ਜੰਤਰੀ download ਕਰਨ ਲਈ ਕਲਿੱਕ ਕਰੋ ਜੀ।khalsaspirit.com/calendar/ See MoreSee Less
View on Facebook
Timeline photosਸੰਤਾਂ ਦਾ ‘ਸ਼ਹੀਦੀ ਦਿਨ’ ਜਾਂ ‘ਜਨਮ ਦਿਨ’? See MoreSee Less
View on Facebook
ਗੁਰਮਤਿ ਅਤੇ ਕੁੰਭ ਦੇ ਮੇਲੇ ‘ਤੇ ਗੰਗਾ ਇਸ਼ਨਾਨਪਿਛਲੇ ਕੁੱਝ ਸਮੇਂ ਤੋਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਅਖੌਤੀ ਸੰਤ-ਮਹੰਤ ਕੁੰਭ ਦੇ ਮੇਲੇ ‘ਤੇ ਗੰਗਾ ਇਸ਼ਨਾਨ ਕਰਨ ਲਈ ਜਾ ਰਹੇ ਹਨ। ਅਡੰਬਰ ਇਸਤਰ੍ਹਾਂ ਰਚ ਰਹੇ ਹਨ ਜਿਵੇਂ ਕਿਤੇ ਰਾਵਣ ਦੀ ਲੰਕਾ ਫ਼ਤਹ ਕਰਨ ਲਈ ਗਏ ਹੋਣ। ਇਹ ਲੋਕ ਉਪਰੋਂ ਤਾਂ ਸਿੱਖਾਂ ਵਾਂਗ ਹੀ ਦਿਸਦੇ ਹਨ ਪਰ ਕਰਮ ਆਨਮਤੀਆਂ ਵਾਲੇ ਕਰ ਰਹੇ ਹਨ। ਗੁਰਮਤਿ ਵਿੱਚ ਦੁਰਮਤ ਦਾ ਰਲਾ ਪਾ ਰਹੇ। ਇਹਨਾਂ ਦੀ ਸਿੱਖ ਜਗਤ ਅੰਦਰ ਵਿਰੋਧਤਾ ਵੀ ਹੋ ਰਹੀ ਹੈ ਪਰ ਇਹਨਾ ਨਿਰਲੱਜ ਲੋਕਾਂ ਤੇ ਕੋਈ ਅਸਰ ਨਹੀਂ। ਵਾਰ-ਵਾਰ ਆਨਮਤੀਆਂ ਨਾਲ ਪੀਘਾਂ ਪਾ ਰਹੇ ਹਨ। ਗੁਰਮਤਿ ਦਾ ਇਹ ਮੰਨਣਾ ਹੈ ਕਿ ਅਜਿਹੇ ਲੋਕ ਚੱਲੇ ਤਾਂ ਤੀਰਥ ਨਹਾਉਣ ਹਨ ਪਰ ਮਨ ਇਨ੍ਹਾਂ ਦੇ ਖੋਟੇ ਹਨ, ਸਰੀਰ ਵੀ ਵਿਕਾਰਾਂ ਵਾਲੇ ਚੋਰਾਂ ਅਧੀਨ ਹੈ। ਆਖੇ ਜਾਂਦੇ ਤੀਰਥ ਨਹਾਉਣ ਨਾਲ ਸਰੀਰ ਦੀ ਬਾਹਰਲੀ ਮੈਲ ਤਾਂ ਲਹਿ ਗਈ ਪਰ ਮਨ ਵਿਚ ਅਹੰਕਾਰ ਦੀ ਦੂਣੀ ਮੈਲ ਹੋਰ ਚੜ੍ਹ ਜਾਂਦੀ ਹੈ। ਇਹਨਾਂ ਦਾ ਤੁੰਮੀ ਵਾਲਾ ਹਾਲ ਹੈ ਜੋ ਕਿ ਬਾਹਰੋਂ ਤਾਂ ਧੋਤੀ ਜਾਂਦੀ ਹੈ, ਪਰ ਉਸ ਦੇ ਅੰਦਰ ਨਿਰੋਲ ਵਿਸੁ ਭਾਵ ਕਉੜੱਤਣ ਬਣੀ ਰਹਿੰਦੀ ਹੈ। ਗੁਰਮੁੱਖ ਜਨ ਤੀਰਥਾਂ ਦੇ ਨਹਾਉਣ ਤੋਂ ਬਿਨਾ ਹੀ ਭਲੇ ਹੁੰਦੇ ਹਨ, ਕਿਉਂਕਿ ਚੋਰ ਤੀਰਥਾਂ ‘ਤੇ ਇਸ਼ਨਾਨ ਕਰਕੇ ਕੇ ਵੀ ਚੋਰ ਹੀ ਰਹਿੰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ:ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ (ਪੰਨਾ ੭੮੯)ਇਹਨਾ ਅਖੌਤੀ ਸੰਤਾਂ-ਮਹੰਤਾਂ ਦੇ ਕਈ ਚੇਲੇ ਚਾਟੜੇ ਇਹ ਕਹਿੰਦੇ ਸੁਣੀਦੇ ਹਨ ਫਿਰ ਕੀ ਹੋਇਆ ਜੇ ਕੁੰਭ ਦੇ ਮੇਲੇ ਗੰਗਾ ਨਹਾਉਣ ਚਲੇ ਗਏ। ਇਸ ਨਾਲ ਕਿਹੜਾ ਕੋਈ ਗੁਰਮਤਿ ਦੀ ਹਾਨੀ ਹੋਈ ਹੈ, ਨਦੀ ‘ਤੇ ਇਸ਼ਨਾਨ ਹੀ ਕੀਤਾ ਹੈ। ਸਾਡਾ ਉਹਨਾਂ ਤਾਂਈ ਇਹ ਸਵਾਲ ਹੈ ਜੇ ਕੇਵਲ ਨਦੀ ਦਾ ਇਸ਼ਨਾਨ ਹੀ ਕਰਨਾ ਸੀ ਤਾਂ ਰਸਤੇ ਵਿੱਚ ਬਿਆਸ ਅਤੇ ਸਤਲੁਜ ਵਿੱਚ ਹੀ ਕਰ ਲੈਂਦੇ। ਸੈਕੜਿਆਂ ਮੀਲ ਦੂਰ ਪ੍ਰਾਗਰਾਜ ਕੋਈ ਪਾਣੀ ਵੱਖਰਾ ਸੀ? ਦੂਸਰਾ, ਤੁਸੀ ਕੁੰਭ ਮੇਲੇ ਦਾ ਇਸ਼ਨਾਨ ਕਰਕੇ ਗੁਰਮਤਿ ਦਾ ਕੀ ਵਾਧਾ ਕਰ ਦਿੱਤਾ ਹੈ? ਸਗੋਂ ਹੋਰਨਾਂ ਨੂੰ ਕੁਮਾਰਗ ਪਾਉਣ ਦਾ ਰਾਹ ਖੋਲਿਆ ਹੈ। ਗੁਰਮਤਿ ਤਾਂ ਇਹਨਾਂ ਆਖੇ ਜਾਂਦੇ ਤੀਰਥਾਂ ਦੇ ਨਹਾਉਣ ਨੂੰ ਨਕਾਰਦੀ ਹੈ, ਕੁੰਭ ਦੇ ਮੇਲੇ ‘ਤੇ ਕੀਤੇ ਇਸ਼ਨਾਨ ਦਾ ਕੋਈ ਲਾਭ ਹੀ ਨਹੀਂ। ਤੁਸੀ ਭਾਵੇਂ ਕੁੰਭ ਦੇ ਮੇਲੇ ‘ਤੇ ਗੰਗਾ ਜਾਂ ਗੋਦਾਵਰੀ ਜਾਂ ਕੇਦਾਰ ਆਦਿਕ ਤੀਰਥਾਂ ਤੇ ਇਸ਼ਨਾਨ ਕਰੋ, ਭਾਵੇਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੋ, ਭਾਵੇਂ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਭੀ ਕਰ ਲਉ, ਇਥੋਂ ਤੱਕ ਕਿ ਆਪਣਾ ਸਰੀਰ ਹਿਮਾਲਿਆ ਪਰਬਤ ਦੀ ਬਰਫ਼ ਵਿਚ ਗਾਲ ਦੇਵੋ, ਤਾਂ ਭੀ ਇਹ ਸਾਰੇ ਕਰਮ ਗੁਰਮਤਿ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਗੁਰੂ ਸਾਹਿਬ ਫੁਰਮਾਉਂਦੇ ਹਨ: ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨੑਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥ (ਪੰਨਾ ੯੭੩)ਇਹ ਲੋਕ ਇਕ ਹੋਰ ਕੁਤਰਕ ਵੀ ਕਰਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਤ੍ਰਿਬੇਣੀ ਕੋਲ ਠਹਿਰੇ ਸਨ। ਇਸ ਕਰਕੇ ਸਿੱਖ ਵੀ ਜਾ ਸਕਦੇ ਹਨ। ਪਹਿਲੀ ਤਾਂ ਗੱਲ ਤੁਸੀਂ ਗੁਰੂ ਨਹੀਂ, ਦੂਜਾ, ਜਿਹੜੇ ਅਸਥਾਨ ‘ਤੇ ਗੁਰੂ ਸਾਹਿਬ ਠਹਿਰੇ ਉਹਨਾ ਅਸਥਾਨਾਂ ਦੀ ਯਾਤਰਾ ਲਈ ਸਿੱਖ ਜਗਤ ਤਾਂ ਪਹਿਲਾ ਹੀ ਜਾਂਦਾ ਹੈ। ਉਸਦਾ ਤਾਂ ਕੋਈ ਇਤਰਾਜ਼ ਹੀ ਨਹੀਂ। ਪਰ ਤੁਹਾਡੇ ਬਾਬੇ ਦੇ ਕੁੰਭ ਨਹਾਉਣ ਦਾ ਗੁਰਮਤਿ ਨਾਲ ਕੋਈ ਸਰੋਕਾਰ ਨਹੀ ਹੈ। ਤੀਸਰਾ, ਗੁਰੂ ਸਾਹਿਬ ਜੀ ਨੇ ਗੁਰਮਤਿ ਨਾਮ ਦੇ ਪ੍ਰਚਾਰ ਪ੍ਰਸਾਰ ਲਈ ਪੂਰਬ ਦੇ ਦੇਸ਼ਾ ਦੀ ਯਾਤਰਾ ਕੀਤੀ। ਰਸਤੇ ਵਿਚ ਤ੍ਰਿਵੇਣੀ ਵਿਖੇ ਵੀ ਗੁਰਮਤਿ ਉਦੇਸ਼ ਲਈ ਰੁਕੇ ਸਨ ਨਾ ਕਿ ਕੁੰਭ ਦੇ ਇਸ਼ਨਾਨ ਕਰਨ ਵਾਸਤੇ। ਐਂਵੇ ਗੁਰੂ ਸਾਹਿਬ ਵਾਲੀਆ ਫੀਲਿੰਗਾਂ ਨਾ ਲਈ ਜਾਉ, ਰਸਾਤਲ ਵਿਚ ਜਾ ਕੇ ਡਿੱਗੋਂਗੇ। ਪ੍ਰਾਗਰਾਜ ਦੇ ਸਥਾਨ ਬਾਰੇ ਵੀ ਗੁਰਮਤਿ ਦਾ ਇਹੀ ਮੰਨਣਾ ਹੈੈ ਜੇ ਕੋਈ ਪ੍ਰਾਣੀ ਅਸਮੇਧ ਯੱਗ ਕਰੇ, ਆਪਣੇ ਸਰੀਰ ਬਰਾਬਰ ਤੋਲ ਕੇ ਸੋਨਾ ਚਾਂਦੀ ਵੀ ਦਾਨ ਕਰੇ ਅਤੇ ਪ੍ਰਾਗਰਾਜ (ਤ੍ਰਿਬੇਣੀ) ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ਤਾਂ ਵੀ ਇਹ ਸਾਰੇ ਕਰਮ ਅਕਾਲ-ਪੁਰਖ ਦੇ ਨਾਮ ਰਾਹੀ ਕੀਤੀ ਸਿਫ਼ਤਿ-ਸਾਲਾਹ ਦੀ ਬਰਾਬਰੀ ਨਹੀਂ ਕਰ ਸਕਦੇ। ਗੁਰੂ ਸਾਹਿਬ ਫੁਰਮਾਉਦੇ ਹਨ:ਅਸੁਮੇਧ ਜਗਨੇ ॥ਤੁਲਾ ਪੁਰਖ ਦਾਨੇ ॥ਪ੍ਰਾਗ ਇਸਨਾਨੇ ॥੧॥ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ (ਪੰਨਾ ੮੭੩)ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਸਪੱਸ਼ਟ ਲਿਖਿਆ ਹੈ ਜੇਕਰ ਸ੍ਵਾਨ ਭਾਵ ਕੁੱਤਾ ਬਾਰੰਬਾਰ ਮੁੜ-ਮੁੜ ਗੰਗਾ ਵਿਚ ਨਹਾਵੇ ਤਾਂ ਵੀ ਉਹ ਖੋਟੀ ਬਾਣ ਚੱਕੀਆਂ ਚੱਟਣ ਅਤੇ ਭੌਂਕਣ ਦੀ ਆਦਤ ਤੋਂ ਨਹੀਂ ਟਲਦਾ ਅਤੇ ਨਾ ਹੀ ਅਗਿਆਨਤਾ ਦੂਰ ਕਰ ਦੇਵਤਾ ਬਣ ਜਾਂਦਾ। ਬਾਰ ਬਾਰ ਸ੍ਵਾਨ ਜਉ ਪੈ ਗੰਗਾ ਇਸਨਾਨੁ ਕਰੈ ਟਰੈ ਨ ਕੁਟੇਵ ਦੇਵ ਹੋਤ ਨ ਅਗਿਆਨ ਕੈ । (ਕਵਿਤ ੪੯੧)ਗੱਲ ਇੱਥੇ ਮੁਕਦੀ ਹੈ ਕਿ ਗੁਰੂ ਸਾਹਿਬ ਦੀ ਭੈ-ਭਾਵਨੀ ਰੱਖਣ ਵਾਲਾ ਸੱਚਾ ਅਤੇ ਸ਼ਰਧਾਵਾਨ ਸਿੱਖ ਆਨਮਤੀਆਂ ਦੇ ਥਾਪੇ ਤੀਰਥਾਂ ਵੱਲ ਨੂੰ ਮੂੰਹ ਵੀ ਨਹੀ ਕਰਦਾ। ਇਸ਼ਨਾਨ ਕਰਨਾ ਤਾਂ ਦੂਰ ਦੀ ਗੱਲ। ਗੁਰਸਿੱਖਾਂ ਲਈ ਗੁਰਬਾਣੀ ਦੀ ਅੰਮ੍ਰਿਤ ਕਲਾ ਦੁਆਰਾ ਅ੍ਰੰਮਿਤ ਬਣ ਚੁੱਕੇ ਸਰੋਵਰ ਦੇ ਇਸ਼ਨਾਨ ਕਰਨ ਬਰਾਬਰ ਕੋਈ ਇਸ਼ਨਾਨ ਨਹੀਂ। ਸਿੱਖ ਤਾਂ ਦੋ ਵੇਲੇ ਦੀ ਅਰਦਾਸ ਅੰਦਰ ਵੀ ਇਹੀ ਇਸ਼ਨਾਨ ਮੰਗਦਾ ਹੈ। ਪਰ ਬਾਬਿਆ ਨੇ ਕੁੰਭ ਦੇ ਗੰਗਾ ਇਸ਼ਨਾਨ ਵੱਲ ਵਹੀਰਾ ਘੱਤੀਆਂ ਹਨ ਗੁਰੂ ਸਾਹਿਬ ਦੇ ਅੰਮ੍ਰਿਤ ਸਰੋਵਰ (ਅੰਮ੍ਰਿਤਸਰ) ਦੇ ਮੁਕਾਬਲੇ ਤੇ ਗੰਗਾ ਕੀ ਚੀਜ਼ ਹੈ? ਗੁਰੂ ਸਾਹਿਬ ਜੀ ਦੇ ਸਮਕਾਲੀ ਅਤੇ ਅਨਿੰਨ ਸਿੱਖ ਵਿਦਿਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੰਗਾ ਬਾਰੇ ਇਸਤਰ੍ਹਾਂ ਲਿਖਆ ਹੈ:ਚਿ ਗੰਗਾ ਮੁਕਾਬਿਲ ਬ ਅੰਮ੍ਰਿਤਸਰਸ਼ ।ਕਿ ਹਰ ਹਸ਼ਤੋ ਸ਼ਸਤ ਆਮਦਾ ਚਾਕਰਸ਼ ।੧੪੮। (ਜੋਤਿ ਬਿਗਾਸ, ਭਾਈ ਨੰਦ ਲਾਲ ਜੀ) ਸੋ, ਗੁਰੂ ਘਰ ਦੇ ਅਨਿੰਨ ਸਿੱਖਾਂ ਨੇ ਅੱਜ ਤੋ ੩੦੦, ੪੦੦ ਸਾਲ ਪਹਿਲਾ ਹੀ ਲਿਖ ਦਿੱਤਾ ਸੀ ਅੰਮ੍ਰਿਤਸਰ ਦੇ ਮੁਕਾਬਲੇ ਗੰਗਾ ਦਾ ਕੋਈ ਮਾਇਨਾ ਨਹੀਂ। ਉਹ ਜਾਣਦੇ ਸਨ ਕਿ ਦੰਭੀ ਸੰਤ ਮਹੰਤ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਗੇ। ਕੁੰਭ ਮੇਲੇ ਆਦਿਕ ਤੇ ਗੰਗਾ ਇਸ਼ਨਾਨ ਨੂੰ ਅਹਿਮੀਅਤ ਦੇ ਕੇ ਅੰਮ੍ਰਿਤਸਰ ਦੀ ਹੇਠੀ ਕਰਨ ਵਾਲਾ ਆਨਮਤੀ ਤਾਂ ਹੋ ਸਕਦਾ ਹੈ ਪਰ ਸਿੱਖ ਨਹੀਂ। ਸਾਡੀ ਤਾਂ ਸੰਗਤਾਂ ਤਾਂਈ ਸਨਿਮਰ ਬੇਨਤੀ ਹੈ ਕਿ ਸਿੱਖੀ ਭੇਖ ਵਿੱਚ ਆ ਵੜੇ ਆਨਮਤੀ ਲੋਕਾਂ ਦੀ ਪਹਿਚਾਣ ਕਰੋ ਅਤੇ ਖ਼ਾਲਸਾ ਪੰਥ ਦੀਆਂ ਜਥੇਬੰਦੀਆਂ ਤੋਂ ਬਾਹਰ ਕਰਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਉ। ਗੁਰੂ ਸਾਹਿਬ ਜੀ ਦੇ ਇਹ ਬਚਨ ਯਾਦ ਰਹਿਣ ਕਿ:ਜਬ ਲਗ ਖ਼ਾਲਸਾ ਰਹੇ ਨਿਆਰਾ ॥ਤਬ ਲਗ ਤੇਜ ਕੀਉ ਮੈਂ ਸਾਰਾ ॥ਜਬ ਇਹ ਗਹੈ ਬਿਪਰਨ ਕੀ ਰੀਤ ॥ਮੈਂ ਨ ਕਰੋਂ ਇਨ ਕੀ ਪ੍ਰਤੀਤ ॥ਭੁੱਕ ਚੁੱਕ ਦੀ ਖਿਮਾ,ਦਾਸਰਾਜਸਜੀਤ ਸਿੰਘ See MoreSee Less
View on Facebook
ਉਘੇ ਸਮਾਜ ਸੇਵੀ ਤੇ ਪੰਥਕ ਸ਼ਖ਼ਸੀਅਤ ਬੀਬੀ ਅਮਰਜੀਤ ਕੌਰ ਨੂੰ ਵੱਖ-ਵੱਖ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅੰਮ੍ਰਿਤਸਰ/ ਵੇਰਕਾ, 19 ਜਨਵਰੀ (ਜਸਵੰਤ ਸਿੰਘ ਜੱਸ/ਪਰਮਜੀਤ ਸਿੰਘ ਬੱਗਾ)-13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਸ਼ਹੀਦ ਹੋਏ ਅਖੰਡ ਕੀਰਤਨੀ ਜਥੇ ਦੇ 13 ਸਿੰਘਾਂ ਵਿਚ ਸ਼ਾਮਿਲ ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ, ਉਘੀ ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤ ਅਤੇ ਸ਼ਹੀਦ ਭਾਈ ਫੌਜਾ ਸਿੰਘ ਪਬਲਿਕ ਚੈਰੀਟੇਬਲ ਟਰਸਟ ਦੀ ਮੁਖੀ ਬੀਬੀ ਅਮਰਜੀਤ ਕੌਰ, ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਬਟਾਲਾ ਰੋਡ ਟਰਸਟ ਕੈਂਪਸ ਵਿਖੇ ਹੋਇਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਖੰਡ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਭਾਈ ਬਖਸ਼ੀਸ਼ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਕੀਰਤਨੀ ਜਥਿਆਂ ਨੇ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਪ੍ਰੋਫੈਸਰ ਮਨਜੀਤ ਸਿੰਘ ਤੇ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਆਪਣੇ ਪ੍ਰਤੀਨਿਧ ਤਲਵਿੰਦਰ ਸਿੰਘ ਬੁੱਟਰ ਦੁਆਰਾ ਸ਼ੋਕ ਸੰਦੇਸ਼ ਭੇਜਿਆ ਗਿਆ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਜਥੇਦਾਰ ਭਾਈ ਬਖਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਖੰਡ ਕੀਰਤਨੀ ਜਥਾ ਜਰਮਨੀ, ਇੰਦਰਜੀਤ ਸਿੰਘ ਬਾਗੀ, ਮਹਾਵੀਰ ਸਿੰਘ ਸੁਲਤਾਨਵਿੰਡ ਸਮੇਤ ਹੋਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਬੀਬੀ ਅਮਰਜੀਤ ਕੌਰ ਦੁਆਰਾ ਆਪਣੀ ਹਯਾਤੀ ਦੌਰਾਨ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਨਿਭਾਈਆਂ ਵੱਡੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਸਕੱਤਰ ਪ੍ਰਤਾਪ ਸਿੰਘ, ਭਾਈ ਵਸਣ ਸਿੰਘ ਜਫਰਵਾਲ, ਸ. ਆਰ. ਪੀ. ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਮੇਜਰ ਸਿੰਘ, ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਸੁਖਚੈਨ ਸਿੰਘ, ਭੁਪਿੰਦਰ ਸਿੰਘ ਗਦਲੀ ਸਮੇਤ ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਕਮੇਟੀ, ਟਰੱਸਟ ਮੈਂਬਰ ਅਤੇ ਹੋਰ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ। ਆਈਆਂ ਸੰਗਤਾਂ ਦਾ ਧੰਨਵਾਦ ਅਖੰਡ ਕੀਰਤਨੀ ਜੱਥਾ ਅਤੇ ਟਰਸਟ ਪ੍ਰਬੰਧਕਾਂ ਵਲੋਂ ਕੀਤਾ ਗਿਆ। See MoreSee Less
View on Facebook
www.facebook.com/228002810881138/posts/1898070283874374/?app=fbl🌸🌺🌹🌷🏵️🌷🌹🌺🌸🌺🌹🌷🏵️🌷🌹🌺🌸ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 23 ਪੋਹ* ਨੂੰ ਆ ਰਹੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ। ਗੁਰੂ ਸਾਹਿਬ ਇਸ ਮੌਕੇ ਸਭਨਾਂ ਗੁਰਸਿੱਖਾਂ ਨੂੰ ਨਾਮ-ਬਾਣੀ ਦੀ ਰਹਿਤ-ਰਹਿਣੀ 'ਚ ਪ੍ਰਪੱਕਤਾ ਬਖਸ਼ਣ। ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਹੋਏ,ਦਾਸਰੇ,ਖ਼ਾਲਸਾ ਸਪਿਰਟ ਟੀਮ।🌸🌺🌹🌷🏵️🌷🌹🌺🌸🌺🌹🌷🏵️🌷🌹🌺🌸(*ਮੂਲ ਨਾਨਕਸ਼ਾਹੀ ਕੈਲੰਡਰ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2003 ਵਿਚ ਪ੍ਰਵਾਨ ਕੀਤਾ ਗਿਆ ਸੀ) See MoreSee Less
View on Facebook
View on Facebook
ਬੰਦੀ ਛੋੜ ਅਤੇ ਦੀਪਮਾਲਾ ਦਾ ਹਵਾਲਾਛੇਵੇਂ ਪਾਤਸ਼ਾਹ ਪਰਉਪਕਾਰੀ ਵਡਯੋਧੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਲੋਂ ਗਵਾਲੀਅਰ ਦੇ ਕਿਲ੍ਹੇ ਦੀ ਜੇਲ਼੍ਹ ਤੋਂ 52 ਰਾਜਿਆਂ ਨੂੰ ਅਜ਼ਾਦ ਕਰਵਾ ਕੇ ਰਿਹਾ ਹੋ ਕੇ ਆਉਣ ਦੀ ਖੁਸ਼ੀ ਅੰਦਰ ਦੀਪਮਾਲਾ ਕੀਤੇ ਜਾਣ ਬਾਰੇ ਦੁਬਿਧਾ ਖੜ੍ਹੀ ਕੀਤੀ ਜਾਂਦੀ ਹੈ। ਬੰਦੀ ਛੋੜ ਦਿਵਸ ਦੇ ਸੰਬੰਧ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਕੀਤੀ ਜਾਂਦੀ ਦੀਪਮਾਲਾ ‘ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ। ਜੇਕਰ ਪਟਾਕਿਆਂ ਜਾਂ ਆਤਿਸ਼ਬਾਜ਼ੀਆਂ ਨਾਲ ਹੁੰਦੇ ਪ੍ਰਦੂਸ਼ਣ ਬਾਰੇ ਗੱਲ ਆਖੀ ਜਾਵੇ ਤਾਂ ਠੀਕ ਹੈ। ਪਰ ਗੁਰੂ ਸਾਹਿਬ ਜੀ ਵਲੋਂ 52 ਰਾਜਿਆਂ ਨੂੰ ਅਜ਼ਾਦ ਕਰਵਾਉਣ ਦੇ ਕੌਤਕ ਅਤੇ ਜੇਲ੍ਹ ਵਿਚੋਂ ਰਿਹਾ ਹੋਣ ਦੀ ਖੁਸ਼ੀ ਅੰਦਰ ਸਿੱਖ ਸੰਗਤਾਂ ਵਲੋਂ ਛੇਵੇਂ ਪਾਤਸ਼ਾਹ ਦੇ ਸਾਜੇ ਨਿਵਾਜ਼ੇ ਅਸਥਾਨ ਅਕਾਲ ਬੁੰਗਾ (ਭਾਵ ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਦਰਬਾਰ ਸਾਹਿਬ ਵਿਖੇ ਅਗਰ ਦੀਪਮਾਲਾ ਕੀਤੀ ਜਾਂਦੀ ਹੈ, ਤਾਂ ਗੁਰੂ ਸਾਹਿਬ ਨਾਲ ਸਬੰਧਤ ਇਸ ਪੁਰਬ ਨੂੰ ਮਨਾਉਣ ਵਿਚ ਕੋਈ ਗੁਰਮਤਿ ਦੀ ਹਾਨੀ ਨਹੀਂ ਹੈ। ਬਲਕਿ ਗੁਰੂ ਸਾਹਿਬ ਵਲੋਂ ਅਜ਼ਾਦ ਕਰਵਾਏ 52 ਰਾਜਿਆਂ ਵਾਲੇ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣਾ ਗੁਰੂ ਸਾਹਿਬ ਵਲੋਂ ਥਾਪੇ ਗਏ ਅਕਾਲ ਤਖ਼ਤ ਦੇ ਸਿਧਾਂਤ ਦੀ ਪ੍ਰੋੜਤਾ ਹੈ। ਕਈ ਜਾਣੇ ਜਾਂ ਅਨਜਾਣੇ ਵਿੱਚ ਇਥੋਂ ਤੱਕ ਵੀ ਕਹਿੰਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਰ ਦੀ ਜੇਲ਼੍ਹ ਤੋਂ ਰਿਹਾ ਹੋਏ ਸਨ ਤਾਂ ਉਦੋਂ ਤਾਂ ਕਿਸੇ ਨੇ ਦੀਪਮਾਲਾ ਕੀਤੀ ਨਹੀਂ। ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇਂ ਕਿ ਤੁਸੀ ਕਿਵੇਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਉਦੋਂ ਕਿਸੇ ਦੀਪਮਾਲਾ ਨਹੀਂ ਕੀਤੀ? ਜੇਕਰ ਉਸ ਦਿਨ ਨੂੰ ਕਿਸੇ ਦਿਵਸ ਵਜੋਂ ਨਹੀ ਮਨਾਇਆ ਜਾ ਰਿਹਾ ਤਾਂ ਇਸਦਾ ਭਾਂਵ ਇਹ ਨਹੀਂ ਕਿ ਦੀਪ ਮਾਲਾ ਨਹੀਂ ਹੋਈ ਹੋਵੇਗੀ। ਖੁਸ਼ੀ ਅੰਦਰ ਦੀਪਮਾਲਾ ਕਰਨੀ ਆਮ ਗੱਲ ਸੀ। ਦੂਸਰੀ ਗੱਲ ਇਹ ਵੀ ਹੈ ਕਿ ਕੋਈ ਗੁਰਅਸਥਾਨ ਅਜੇਂ ਹੋਂਦ ਵਿੱਚ ਨਹੀ ਸਨ ਆਏ ਕਿ ਜਿਥੇ ਕੋਈ ਉਚੇਚੀ ਦੀਪਮਾਲਾ ਕੀਤੀ ਜਾਂਦੀ। ਖੈਰ! ਗੱਲ ਕਰਦੇ ਹਾਂ ਸਿੱਖਾਂ ਵਲੋਂ ਦਿਵਾਲੀ ਨੂੰ ਬੰਦੀ ਛੋੜ ਦਿਵਸ ਦੀ ਮਾਨਤਾ ਕਿਉਂ ਦਿੱਤੀ ਹੈ। ਜਿਵੇਂ ਕੀਤਾ ਹੈ ਇਸਦਾ ਮੁੱਖ ਕਾਰਨ ਛੇਂਵੇ ਪਾਤਸ਼ਾਹ ਵਲੋਂ 52 ਰਾਜਿਆਂ ਨੂੰ ਅਜ਼ਾਦ ਕਰਵਾਉਣਾ ਸੀ। ਸਤਿਗੁਰੂ ਜੀ ਨੇ ਆਪਣੀ ਰਿਹਾਈ ਦੇ ਨਾਲ ਉਹਨਾਂ ਦੀ ਬੰਦ ਖਲਾਸੀ ਕਰਵਾਈ। ਸਤਿਗੁਰੂ ਜੀ ਤਾਂ ਹਨ ਹੀ ਬੰਦੀ ਛੋੜ। ਪਾਵਨ ਗੁਰਬਾਣੀ ਦੇ ਬਚਨ ਹਨ ਕਿ:ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥(ਪੰਨਾ ੬੨੪)ਇਵੇਂ ਹੀ ਭਾਈ ਗੁਰਦਾਸ ਜੀ ਲਿਖਦੇ ਹਨ ਕਿ:ਸਤਿਗੁਰ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ।(ਪਉੜੀ ੨੦ਵੀਂ ੨੬ਵੀ ਵਾਰ, ਭਾਈ ਗੁਰਦਾਸ ਜੀ)ਕਈ ਅਜੋਕੇ ਸਿੱਖ ਇਹ ਤਾਂ ਮੰਨਦੇ ਹਨ ਕਿ ਗੁਰੂ ਸਾਹਿਬ ਸਮੇਂ ਦਿਵਾਲੀ ਤੇ ਸਿੱਖਾਂ ਦੀ ਇਕੱਤਰਤਾ ਦਾ ਹਵਾਲਾ ਤਾਂ ਗੁਰੂ ਸਾਹਿਬ ਜੀ ਦੇ ਕੁੱਝ ਇਕ ਹੁਕਮਨਾਮਿਆ ਤੋਂ ਮਿਲਦਾ ਹੈ, ਪਰ ਛੇਂਵੇ ਸਤਿਗੁਰੂ ਸ੍ਰੀ ਗੂਰੂ ਹਰਿਗੋਬਿੰਦ ਪਾਤਸ਼ਾਹ ਨੂੰ ਬੰਦੀ ਛੋੜ ਕਿਹਾ ਗਿਆ ਹੈ ਇਹ ਨਹੀਂ ਮਿਲਦਾ। ਇਹ ਵੀ ਨਹੀਂ ਮਿਲਦਾ ਕਿ ਉਸ ਦਿਨ ਕਿਤੇ ਦੀਪ ਮਾਲਾ ਵੀ ਕੀਤੀ ਗਈ। ਇਹ ਗੱਲ ਇੱਕ ਵਾਰੀ ਇਕ ਡੇਰਾ ਸੰਪਰਦਾ ਨਾਲ ਸੰਬੰਧਤ ਸੰਤ ਅਖਾਉਂਦੇ ਪੁਰਸ਼ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੀ ਇਕ ਮੀਟਿੰਗ ਦੌਰਾਨ ਆਖੀ ਸੀ। ਇਥੋਂ ਤੱਕ ਕਿ ਉੱਥੇ ਹਾਜ਼ਰ ਲੁਧਿਆਣੇ ਤੋਂ ਇੱਕ ਅਖੌਤੀ ਵਿਦਵਾਨ ਨੇ ਵੀ ਇਸ ਦੀ ਹਾਮੀ ਭਰੀ। ਕੈਲੰਡਰ ਮਾਹਿਰ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਦਾਸ ਨੂੰ ਦੱਸਿਆ ਕਿ ਛੇਂਵੇ ਪਾਤਸ਼ਾਹ ਜੀ ਦੀ ਕਲਾ ਵਰਤੀ ਕਿ ਸੰਤ ਅਤੇ ਅਖੌਤੀ ਵਿਦਵਾਨ ਨੂੰ ਪ੍ਰੋ. ਪਿਆਰਾ ਸਿੰਘ ਜੀ ਦੀ ਸੰਪਾਦਿਤ ਪੁਸਤਕ ‘ਗੁਰੂ ਕੀਆ ਸਾਖੀਆਂ’ ਦੇ ਦਰਸ਼ਨ ਕਰਵਾਏ ਗਏ ਤਾਂ ਦੋਵੇਂ ਜਾਣੇ ਛਿੱਥੇ ਜਿਹੇ ਪੈ ਗਏ। ਜੇਕਰ ਸੰਤ ਅਤੇ ਵਿਦਵਾਨ ਅਖਵਾਉਂਦਿਆਂ ਦਾ ਇਹ ਹਾਲ ਹੈ ਤਾਂ ਆਮ ਸੰਗਤਾਂ ਨੇ ਕਹਿਣਾ ਹੀ ਹੈ ਕਿ ਦਿਵਾਲੀ ਦੇ ਦਿਨ ਨੂੰ ਬੰਦੀ ਛੋੜ ਦਿਵਸ ਕਿਉਂ ਕਹਿੰਦੇ ਹੋ। ਗੁਰੂ ਕੀ ਸਾਖੀਆਂ ਪੁਸਤਕ ਵਿੱਚ ਭੱਟ ਵਹੀਆਂ ਦੇ ਹਵਾਲੇ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਪਾਤਸ਼ਾਹ ਨੂੰ ‘ਬੰਦੀ ਛੋੜ’ ਵੀ ਆਖਿਆ ਗਿਆ ਹੈ ਅਤੇ ਦੀਪਮਾਲਾ ਵੀ ਕੀਤੀ ਗਈ। ਗੁਰੂ ਸਾਹਿਬ ਕੱਤਕ ਵਦੀ 14, ਸੰਮਤ 1676, (ਮੰਗਲਵਾਰ, 26 ਅਕਤੂਬਰ ਸੰਨ 1616) ਨੂੰ 52 ਰਾਜੇ ਅਜ਼ਾਦ ਕਰਵਾ ਕੇ ਰਿਹਾ ਹੁੰਦੇ ਹਨ। ਉਸ ਸਾਲ ਇਸ ਦਿਨ ਦਿਵਾਲੀ ਵੀ ਸੀ।ਪ੍ਰੋ. ਪਿਆਰਾ ਸਿੰਘ ਜੀ ਭੱਟ ਵਹੀ ਦਾ ਹਵਾਲਾ ਦੇ ਕੇ ਲ਼ਿਖਦੇ ਹਨ ਕਿ:… ਭੱਟ ਵਹੀ ਪਹਿਲੀ ਲਿਖਤ ਹੈ ਜੋ ਸਾਨੂੰ ਉਨ੍ਹਾਂ ਦੀ ਰਿਹਾਈ ਦਾ ਸਮਾਂ ਸਪਸ਼ਟ ਦਸਦੀ ਹੈ — “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ।ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬੜ੍ਹਤੀਆ ਕਨਾਵਤ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ-ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ । ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਨਿਵਾਸ ਕਰ ਕੇ ਗੁਆਲੀਅਰ ਸੇ ਬਿਦਾਇਗੀ ਲੀ । ਰਾਸਤੇ ਕਾ ਪੰਧ ਮੁਕਾਇ ਆਗਰੇ ਆਇ ਨਿਵਾਸ ਕੀਆ।"[ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ]ਪ੍ਰੋ. ਪਿਆਰਾ ਸਿੰਘ ਜੀ ਅੱਗੇ ਲਿਖਦੇ ਹਨ ਕਿ:ਇਤਿਹਾਸ ਵਿਚ ਦਰੋਗੇ ਦਾ ਨਾਮ ਹਰੀਦਾਸ ਜਾਂ ਹਰਿਦਾਸ ਦਸਿਆ ਗਿਆ ਹੈ । ਸਾਲ ਦੇ ਅੰਤ ਸਤਿਗੁਰੂ ਪੰਜਾਬ ਪਰਤਦੇ ਹਨ : "ਗੁਰੂ ਹਰਿਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਬਾਸੀ ਚੱਕ ਗੁਰੂ ਪਰਗਣਾ ਨਿਝਰਆਲਾ, ਗਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਗਾਮ ਕਲਾਨੌਰ ਪਰਗਣਾ ਬਟਾਲਾ ਮੇਂ ਆਏ, ਬਾਦਸ਼ਾਹ ਜਹਾਂਗੀਰ ਕੇ ਗੈਲ, ਸੰਮਤ ਸੋਲਾ ਸੈ ਛਿਹੱਤਰ ਫਲਗੁਨ ਪ੍ਰਵਿਸ਼ਟੇ, ਪਹਿਲੀ ਸੰਗ੍ਰਾਂਦ ਕੇ ਦਿਹੁੰ । ਗੁਰੂ ਜੀ ਕਾ ਆਨਾ ਸੁਣਿ ਬਾਬਾ ਬੁੱਢਾ ਬੇਟਾ ਬਾਬਾ ਸੁੱਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭੱਲੇ ਕਾ, ਬੱਲੂਰਾਇ ਬੇਟਾ ਮੂਲਚੰਦ ਜਲ੍ਹਾਨੇ ਕਾ, ਪਦਮਰਾਇ ਬੇਟਾ ਕੌਲਾਦਾਸ ਹਜਾਵਤ ਕਾ, ਹੋਰ ਸਿਖ ਫ਼ਕੀਰ ਆਏ ।"[ਭੱਟ ਵਹੀ ਤਲਉਂਢਾ, ਪਰਗਣਾ ਜੀਂਦ]ਆਸ ਹੈ ਕਿ ਸੰਗਤ ਗੁੰਮਰਾਹਕੁਨ ਲੋਕਾਂ ਤੋਂ ਬਚ ਕੇ ਖ਼ਾਲਸਾ ਪੰਥ ਵਲੋਂ ਮਨਾਏ ਜਾਂਦੇ ‘ਬੰਦੀ ਛੋੜ ਦਿਵਸ’ ਨੂੰ ਨਾਮ-ਬਾਣੀ ਦੁਆਰਾ ਮਨਾ ਕੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਨੂੰ ਕਮਾਏਗੀ।ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਲੋਚਦਾ।ਦਾਸਰਾ,ਜਸਜੀਤ ਸਿੰਘ See MoreSee Less
View on Facebook
ਪਾਂਡੇ ਦੀ ਦੀਵਾਲੀ ਵਾਲੀ ਦੁਬਿਧਾ – ਖ਼ਾਲਸੇ ਦੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਲਈ ਸਬਕਪਿਛਲੇ ਦਿਨਾਂ ਤੋਂ ਹਿੰਦੂ ਹਲਕਿਆਂ ਵਿੱਚ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਈ ਜਾਂਦੀ ਦੀਵਾਲੀ ਦੇ ਦਿਨ ਨੂੰ ਲੈ ਕੇ ਗਰਮਾ ਗਰਮ ਵਿਚਾਰਾਂ ਚੱਲ ਰਹੀਆਂ ਹਨ। ਮਸਲਾ ਇਹ ਬਣ ਗਿਆ ਹੈ ਕਿ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇ ਜਾਂ 1 ਨਵੰਬਰ 2024 ਨੂੰ। ਜੋਤਸ਼ੀਆਂ ਅਤੇ ਪੰਡਤਾਂ ਨੇ ਹਿੰਦੂ ਸਮਾਜ ਅੰਦਰ ਵੀ ਬਿਲਕੁਲ ਉਵੇਂ ਦਾ ਮਾਹੌਲ ਖੜਾ ਕੀਤਾ ਹੋਇਆ ਹੈ ਜਿਵੇਂ ਕਿ ਸਿੱਖਾਂ ਅੰਦਰ ਧੁੰਮੱਕੜ ਕੈਲੰਡਰ ਕਰਕੇ ਹੈ। ਜੋ ਕਿ ਗੁਰਪੁਰਬਾਂ ਸਬੰਧੀ ਪੰਥ ਅੰਦਰ ਦੁਬਿਧਾ ਖੜੀ ਕਰੀ ਰੱਖਦਾ ਹੈ। ਖ਼ਾਲਸੇ ਦੀ ਨਿਆਰੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਿ ਸੰਨ 2003 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਨੂੰ ਢਾਹ ਲਾਹ ਕੇ ਸੰਨ 2009 ਵਿੱਚ ਧੁੰਮੱਕੜ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸਿੱਖਾਂ ਅੰਦਰ ਵੀ ਦੁਬਿਧਾ ਬਣਾਏ ਰੱਖਣ ਲਈ ਆਰ. ਐਸ. ਐੱਸ ਨੇ ਭਿੰਡਰਾਂਵਾਲੀ ਟਕਸਾਲ ਦੇ ਮੁਖੀ ਭਾਈ ਧੁੰਮਾ ਅਤੇ ਸ਼੍ਰੋਮਣੀ ਕਮੇਟੀ ਦੇ ਤਦੋਂ ਦੇ ਪ੍ਰਧਾਨ ਸਰਦਾਰ ਮੱਕੜ ਦੀ ਦੋ ਮੈਂਬਰੀ ਕਮੇਟੀ ਰਾਹੀ ਨਾਨਕਸ਼ਾਹੀ ਕੈਲੰਡਰ ਦਾ ਬਦਲਵਾਂ ਰੂਪ ਪੰਥ ਤੇ ਥੋਪਿਆ ਹੋਇਆ ਹੈ। ਆਮ ਸਿੱਖਾਂ ਨੂੰ ਭੁਲੇਖਾ ਪਾਉਣ ਲਈ ਨਾਮ ਨਾਨਕਸ਼ਾਹੀ ਕੈਲੰਡਰ ਹੀ ਰਹਿਣ ਦਿੱਤਾ ਹੈ।ਸੰਨ 2009 ਵਿੱਚ ਸਿੱਖਾਂ ਉੱਤੇ ਥੋਪੇ ਗਏ ਇਸ ਧੁੰਮੱਕੜ ਕੈਲੰਡਰ ਦਾ ਅਧਾਰ ਬਿਕ੍ਰਮੀ ਪੰਚਾਂਗ ਉਹੀ ਹੈ ਜੋ ਪਾਂਡੇ ਦੀ ਦੀਵਾਲੀ ਵਾਲੇ ਕੈਲੰਡਰ ਦਾ ਹੈ। ਪੰਡਤਾਂ ਦੇ ਬਣਾਏ ਕੈਲੰਡਰ ਬਾਰੇ ਕਈ ਹਿੰਦੂ ਧਾਰਮਿਕ ਆਗੂ ਵੀ ਇੱਕ ਮੱਤ ਨਹੀਂ ਹਨ। ਉਨ੍ਹਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਹਿੰਦੂਆਂ ਦੇ ਤਿਉਹਾਰਾਂ ਦਾ ਦੋ-ਦੋ ਦਿਨਾਂ ਤੇ ਆਉਣਾ ਫ਼ਰਜ਼ੀ ਕੈਲੰਡਰ ਕਰਕੇ ਹੈ। ਯਾਦ ਰਹੇ ਕਿ ਦੀਵਾਲੀ ਹਿੰਦੂ ਧਰਮ ਵਿੱਚ ਲਕਸ਼ਮੀ ਪੂਜਾ ਕਰਨ ਲਈ ਮਨਾਈ ਜਾਂਦੀ ਹੈ। ਪੂਜਾ ਕਰਨ ਲਈ ਪੰਡਿਤ ਮਹੂਰਤ ਦਾ ਸਮਾਂ ਤੈਅ ਕਰਦੇ ਹਨ। ਬਿਕਰਮੀ ਪੰਚਾਂਗ ਵਰਤੀ ਜਾਂਦੀ ਹੈ। ਬਿਕ੍ਰਮੀ ਪੰਚਾਂਗ ਇੱਕ ਤਰ੍ਹਾਂ ਨਾਲ ਖੇਤਰੀ ਕੈਲੰਡਰ ਹੈ। ਇਸ ਅਨੁਸਾਰ ਸਥਾਨਕ ਸ਼ਹਿਰਾਂ ਦੇ ਸੂਰਜ ਚੜ੍ਹਨ ਦੇ ਸਮੇਂ ਅਨੁਸਾਰ ਦਿਨ ਦੀ ਤਿੱਥ ਤੈਅ ਹੁੰਦੀ ਹੈ । ਲਕਸ਼ਮੀ ਪੂਜਾ ਦਾ ਸਮਾਂ ਸੂਰਜ ਛਿਪਣ ਤੋਂ ਬਾਅਦ (ਪ੍ਰਦੋਸ਼ ਕਾਲ) ਦਾ ਮੰਨਿਆ ਜਾਂਦਾ ਹੈ। ਇਸ ਸਾਲ ਜੋਤਸ਼ੀਆਂ ਨੇ ਦੀਵਾਲੀ ਦੇ 2-2 ਮਹੂਰਤ ਕੱਢੇ ਹਨ ਜੋ ਕਿ 31 ਅਕਤੂਬਰ ਅਤੇ 1 ਨਵੰਬਰ 2024 ਵਾਲੇ ਦਿਨਾਂ ਦੇ ਨਿਕਲਦੇ ਹਨ। ਜੋਤਸ਼ੀਆਂ ਪੰਡਤਾਂ ਦਾ ਇੱਕ ਤਬਕਾ ਕਹਿ ਰਿਹਾ ਹੈ ਕਿ 31 ਅਕਤੂਬਰ ਦਾ ਮਹੂਰਤ ਠੀਕ ਹੈ ਜਦ ਕਿ ਦੂਜਾ ਕਹਿ ਰਿਹਾ ਹੈ ਕਿ ਸ਼ਾਸਤਰਾਂ ਦੇ ਅਨੁਸਾਰ ਦੀਵਾਲੀ ਦੇ ਜੇਕਰ 2-2 ਮਹੂਰਤ ਹੋਣ ਤਾਂ ਦੂਸਰੇ ਦਿਨ ਵਾਲੇ ਮਹੂਰਤ ਨੂੰ ਮੰਨਿਆ ਜਾਂਦਾ ਹੈ। ਜਿਸ ਕਰਕੇ ਦੀਵਾਲੀ 1 ਨਵੰਬਰ ਵਾਲੇ ਦਿਨ ਨੂੰ ਕਰਨੀ ਚਾਹੀਦੀ ਹੈ। ਜੇਕਰ ਸਾਂਝੇ ਤੌਰ ਤੇ ਹਿੰਦੁਸਤਾਨ ਦੇ ਪੱਧਰ ਤੇ ਦੇਖਣਾ ਹੋਵੇ ਤਾਂ ਦੁਬਿਧਾ ਬਣ ਗਈ ਹੈ ਕਿ ਦੀਵਾਲੀ ਕਿਹੜੇ ਦਿਨ ਦੀ ਹੋਣੀ ਚਾਹੀਦੀ ਹੈ। ਹਿੰਦੁਸਤਾਨ ਦੀ ਸਰਕਾਰ ਨੇ ਦੀਵਾਲੀ ਦੀ ਸਰਕਾਰੀ ਛੁੱਟੀ 31 ਅਕਤੂਬਰ ਦੀ ਕੀਤੀ ਹੋਈ ਹੈ।ਸਾਡਾ ਤਾਂ ਇਹ ਹੀ ਕਹਿਣਾ ਹੈ ਕਿ ਪਾਂਡੇ ਦੇ ਕਾਰ-ਵਿਹਾਰ ਦੁਬਿਧਾ ਜਨਕ ਸਨ, ਹੁਣ ਵੀ ਹਨ ਅਤੇ ਰਹਿਣੇ ਹੀ ਹਨ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਤੋਂ ਆਜ਼ਾਦ ਕਰਵਾ ਕੇ ਇੱਕ ਨਾਮ, ਇੱਕ ਰਹਿਤ ਅਤੇ ਇੱਕ ਮਾਰਗ ਦੇ ਪਾਂਧੀ ਬਣਾਇਆ ਹੈ। ਜ਼ਾਹਰ ਹੈ ਕਿ ਜੋਤਸ਼ੀਆਂ ਅਤੇ ਪਾਡਿਆਂ ਦੀਆਂ ਦੁਬਿਧਾਵਾਂ ਦਾ ਅਸਰ ਕਈ ਸਿੱਖ ਵੀ ਕਬੂਲੀ ਬੈਠੇ ਹਨ। ਸੰਨ 2003 ਵਿੱਚ ਖ਼ਾਲਸਾ ਪੰਥ ਨੇ ਆਪਣਾ ਆਧੁਨਿਕ ਅਤੇ ਦੁਬਿਧਾ ਰਹਿਤ ਨਾਨਕਸ਼ਾਹੀ ਕੈਲੰਡਰ ਵਰਤਣਾ ਸ਼ੁਰੂ ਕਰ ਦਿੱਤਾ ਸੀ। ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਹਰੇਕ ਸਾਲ ਇੱਕ ਦਿਨ ਹੀ ਆਉਂਦੇ ਸਨ ਅਤੇ ਸੰਗਤਾਂ ਨੂੰ ਗੁਰਪੁਰਬ ਦੇ ਦਿਨ ਯਾਦ ਹੋਣੇ ਸ਼ੁਰੂ ਹੋ ਗਏ ਸਨ। ਪਰ ਰਾਜਸੀ ਗ਼ੁਲਾਮ ਲੋਕਾਂ ਤੋਂ ਇਹ ਸਹਾਰਿਆ ਨਾ ਗਿਆ ਅਤੇ ਸਿੱਖਾਂ ਨੂੰ ਵੀ ਜੋਤਸ਼ ਆਧਾਰਿਤ ਕੈਲੰਡਰ ਨਾਲ ਬੰਨ੍ਹ ਕੇ ਰੱਖਣ ਲਈ ਅੱਡੀਆਂ ਭਾਰ ਹੋਏ ਫਿਰਦੇ ਰਹੇ ਹਨ। ਆਰ. ਐਸ. ਐੱਸ ਦੇ ਮੁਖੀ ਨੇ ਸੰਨ 2003 ਵਿੱਚ ਹੀ ਖ਼ਾਲਸੇ ਦੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਪਹਿਲਾ ਹੀ ਇਸ ਵਿਰੁੱਧ ਬਿਆਨ ਦੇ ਦਿੱਤਾ ਸੀ। ਖ਼ਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਂਦਾ ਹੋਇਆ ਅੱਗੇ ਵਧਦਾ ਜਾਵੇਗਾ। ਸਾਡੀ ਤਾਂ ਇਹੀ ਬੇਨਤੀ ਹੈ ਪਾਂਡੇ ਦੀ ਦੀਵਾਲੀ ਵਾਲੀ ਦੁਬਿਧਾ ਤੋਂ ਸਿੱਖਿਆ ਲੈਂਦੇ ਹੋਏ ਜਿਹੜੇ ਵੀਰ ਅਜੇ ਵੀ ਬਿਕਰਮੀ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਤਾਂ ਫਿਰ ਕੀ ਉਹ ਖ਼ਾਲਸਾ ਪੰਥ ਨੂੰ ਵੀ ਦੁਬਿਧਾ ਵਿੱਚ ਪਾਈ ਰੱਖਣਾ ਚਾਹੁੰਦੇ ਹਨ? ਆਸ ਹੈ ਕਿ ਜੇਕਰ ਉਹ ਪੰਥ ਦਾ ਭਲਾ ਮੰਗਦੇ ਹਨ ਤਾਂ ਪਾਂਡੇ ਮੁਕਤ ਹੋਣ ਦਾ ਯਤਨ ਕਰਨਗੇ।ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਲੋਚਦਾ।ਦਾਸਰਾ,ਜਸਜੀਤ ਸਿੰਘ See MoreSee Less
View on Facebook
ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਬਖ਼ਸ਼ਿਆ ਹੋਇਆ ਨਾਮ ਹੀ ਫਲੀਭੂਤ ਹੋਣਾ ਹੈ।(ਲਿਖਤ: ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ)…ਸੱਚ ਮੁੱਚ ਗੁਰੂ ਦਰਸਾਇਆ, ਗੁਰੂ ਦ੍ਰਿੜ੍ਹਾਇਆ, ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਬਖ਼ਸ਼ਿਆ ਹੋਇਆ ਨਾਮ ਹੀ ਫਲੀਭੂਤ ਹੋਣਾ ਹੈ, ਐਵੇਂ ਆਪ-ਹੁਦਰੇ ਹੀ ਬਿਨਾਂ ਗੁਰਦੀਖਿਆ ਮਿਲੀ ਤੇ ਨਾਮ ਕਦੇ ਭੀ ਕਿਸੇ ਨੂੰ ਪ੍ਰਾਪਤ ਨਹੀਂ ਹੋਣਾ। ਮੋਖ-ਮੁਕਤਿ ਮਈ ਕਲਿਆਨ-ਕਾਰਕ ਵਾਹਿਗੁਰੂ ਨਾਮ ਤਿਸੇ ਵਡਭਾਗੇ ਗੁਰਮੁਖ ਜਨ ਦੇ ਹਿਰਦੇ ਵਿਚ ਪ੍ਰਕਾਸ਼ਤ ਹੋਣਾ ਹੈ ਜਿਸ ਨੂੰ ਧੁਰ ਦਰਗਾਹੋਂ ਨਾਮ-ਵਡਿਆਈ ਦੀ ਸੱਚੀ ਮਹਿਮਾ ਗੁਰੂ ਦਵਾਰਿਉਂ ਦੀਖਿਅਤ ਹੋ ਚੁਕੀ ਹੋਵੇ। ਕਿਸੇ ਭੀ ਇੱਕ ਇਕੱਲੇ ਪੁਰਸ਼ ਨੂੰ ਨਾਮ ਦੇਣ ਦਾ ਹੁਕਮ ਨਹੀਂ, ਨਾਮ ਦ੍ਰਿੜ੍ਹ ਹੁੰਦਾ ਹੈ ਤਾਂ ਕੇਵਲ ਗੁਰੂ ਮਈ ਪੰਜਾਂ ਪਿਆਰਿਆਂ ਦੀ ਦੀਖਸ਼ਤ ਮਹਿਮਾ ਦੁਆਰਾ ਹੀ ਹੁੰਦਾ ਹੈ। ਇਸ ਗੱਲ ਦੀ ਪ੍ਰੋੜ੍ਹਤਾ ਇਸ ਦਾਸਰੇ ਨੂੰ ਗਹਿ ਕਰਕੇ ਓਦੋਂ ਪ੍ਰਾਪਤ ਹੋਈ (ਜਿਸ ਨੂੰ ਕਿ ਦਾਸ ਗੁਰੂ ਦੀ ਅਪਾਰ ਕਿਰਪਾ ਕਰਕੇ ਸਮਝਦਾ ਹੈ) ਕਿ ਇਕ ਵਾਰ ਅਸੀਂ ਕਸ਼ਮੀਰ ਤੋਂ ਕਾਰ ਵਿਚ ਆ ਰਹੇ ਸੀ ਅਤੇ ਸੱਚੀ ਕਾਰੇ ਲੱਗਣ ਲਈ ਕਿਤੇ ਵੱਲ ਜਾ ਰਹੇ ਸਾਂ, ਕਿ ਰਾਹ ਵਿਚ ਸਾਡੀ ਕਾਰ ਨੂੰ ਸਰਦਾਰ ਬਹਾਦਰ ਘੇਰ ਕੇ ਖੜ੍ਹ ਗਿਆ ਤੇ ਅੜ ਗਿਆ ਏਸ ਗੱਲ ਤੇ ਕਿ ਮੈਂ ਕਾਰ ਤਦ ਲੰਘਣ ਦੇਣੀ ਹੈ ਕਿ ਜਦ ਮੈਨੂੰ ਆਪਣੀ ਜ਼ਬਾਨੀ ਤੁਸੀਂ ਇਹ ਗੱਲ ਦ੍ਰਿੜ੍ਹਾ ਦੇਵੋਂਗੇ ਕਿ ਉਹ ਕਿਹੜਾ ਨਾਮ ਹੈ ਜਿਸ ਦੇ ਜਪਣ ਦਾ ਹੁਕਮ ਹੈ। ਮੈਂ ਉਸ ਪ੍ਰੇਮੀ ਨੂੰ ਕਿਹਾ ਕਿ-ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥੨॥(੪)ਮ: ੧, ਆਸਾ ਦੀ ਵਾਰ, ਪੰਨਾ ੪੬੫ਨਾਮ ਦੀ ਬੜੀ ਕਰੜੀ ਕਾਰ ਹੈ ਅਤੇ ਸਾਰ ਭਗਤੀ ਇਹੋ ਹੀ ਹੈ। ਇਸ ਨੂੰ ਨਿਰੀ ਗੱਲਾਂ ਵਾਲੀ ਬਜ਼ਾਰੀ ਖੇਡ ਬਣਾਉਣੀ ਠੀਕ ਨਹੀਂ। ਨਾ ਹੀ ਇਕੱਲੇ ਸਿੱਖ ਨੂੰ ਨਾਮ ਦੱਸਣਾ ਯੋਗ ਹੈ। ਇਹ ਤਾਂ ਨਾਮ ਦੀ ਮਹਿਮਾ ਗੁਰੂ ਜਾਂ ਗੁਰੂ ਸਰੂਪ ਪੰਜਾਂ ਪਿਆਰਿਆਂ ਦੀ ਦ੍ਰਿੜ੍ਹਾਈ ਹੋਈ ਹੀ ਫਲੀਭੂਤ ਹੁੰਦੀ ਹੈ, ਐਵੇਂ ਨਹੀਂ ਹੁੰਦੀ। ਤੁਸੀਂ ਜਾਵੋ ਸਾਡਾ ਖਹਿੜਾ ਛਡੋ। ਅਸੀਂ ਨਾਮ ਤੁਹਾਨੂੰ ਨਹੀਂ ਦੱਸਣਾ, ਨਾ ਹੀ ਦੱਸਣ ਦਾ ਹੁਕਮ ਹੈ ਕਿ ਇਕ ਇਕੱਲੇ ਗੁਰਸਿਖ ਨੂੰ। ਉਹ ਸਰਦਾਰ ਬਹਾਦਰ ਅਜੀਬ ਰਟ ਵਿਚ ਇਉਂ ਰਟਣ ਲਗ ਪਿਆ ਕਿ ਤੁਸੀਂ ਤਾਂ ਮੈਨੂੰ ਟਾਲਦੇ ਹੋ। ਚੰਗਾ ਟਾਲ ਛੱਡੋ, ਪਰ ਮੈਂ ਤੁਹਾਨੂੰ ਇਹ ਗੱਲ ਦਸ ਦੇਵਾਂ ਕਿ ਇਕ ਦਿਨ ਪੰਥ ਦੇ ਪ੍ਰਸਿੱਧ ਮੁਖੀਏ ਨਾਲ ਮੈਂ ਸੁਤੇ-ਸੁਭਾਵ ਹੀ ਸੈਰ ਕਰਦਾ ਫਿਰਦਾ ਸੀ ਕਿ ਉਹਨਾਂ ਨੇ ਮੇਰੇ ਪੁੱਛਣ ਤੇ ਫ਼ੋਰਨ ਹੀ ਨਾਮ ਦੱਸ ਦਿਤਾ। ਮੈਂ ਸਰਦਾਰ ਬਹਾਦਰ ਨੂੰ ਤੁਰਤ ਫੁਰਤ ਹੀ ਉਤਰ ਦਿੱਤਾ ਕਿ ਏਸ ਗੱਲ ਦਾ ਪੱਕਾ ਸਬੂਤ ਹੈ ਕਿ ਇਕੱਲੇ ਸਿਖ ਦਾ ਦੱਸਿਆ ਅਤੇ ਦਿਤਾ ਨਾਮ (ਚਾਹੇ ਕਿਤਨਾ ਹੀ ਪ੍ਰਸਿਧ ਹੋਵੇ) ਕਦੇ ਭੀ ਦ੍ਰਿੜ੍ਹ ਨਹੀ ਹੋ ਸਕਦਾ। ਜੇਕਰ ਆਪ ਨੂੰ ਦ੍ਰਿੜ੍ਹ ਹੋ ਗਿਆ ਹੁੰਦਾ ਤਾਂ ਅੱਜ ਮੇਰੇ ਪਾਸੋਂ ਆ ਕੇ ਨਾਮ ਨਾ ਪੁਛਦੇ। ਆਪ ਦੇ ਕਥਨ ਨੇ ਸਾਫ਼ ਸਿਧ ਕਰ ਦਿੱਤਾ ਕਿ ਨਾਮ ਜਦੋਂ ਭੀ ਦ੍ਰਿੜ੍ਹ ਹੁੰਦਾ ਹੈ ਤਾਂ ਗੁਰੂ ਅਥਵਾ ਗੁਰੁ ਰੂਪ ਪੰਜਾਂ ਪਿਆਰਿਆਂ ਦੀ ਦੀਖਿਆ ਦੁਆਰਾ ਹੁੰਦਾ ਹੈ, ਇਕ ਇਕੱਲੇ ਦਾ ਦਸਿਆ ਨਾਮ ਕਦੇ ਦ੍ਰਿੜ੍ਹ ਨਹੀ ਹੁੰਦਾ। ਸਰਦਾਰ ਬਹਾਦਰ ਬੜਾ ਹੀ ਛਿੱਥਾ ਪਿਆ। ਤੇ ਉਸ ਨੂੰ ਇਕੱਲਾ ਦੱਸਣ ਵਾਲਾ ਗੁਰਮੁਖ ਜਨ ਬਹੁਤ ਹੀ ਛਿੱਥਾ ਪਿਆ ਹੋਣਾ ਹੈ। ਤਾਂ ਤੇ ਸਪੱਸ਼ਟ ਸਿਧ ਹੋਇਆ ਕਿ ਉਹੀ ਨਾਮ ਦ੍ਰਿੜ੍ਹ ਤੇ ਫਲੀਭੂਤ ਹੋ ਸਕਦਾ ਹੈ ਜਿਸਨੂੰ ਗੁਰੂ ਦਵਾਰਾ ਜਾਂ ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਦੀਖਸ਼ਾਇਆ ਜਾਵੇ। ਤਾਂ ਤੇ ਨਾਮ ਦੀ ਮਹਿਮਾ ਅਤਿਅੰਤ ਅਕੱਥਨੀਯ ਹੈ।ਗੁਰਮਤਿ ਸਿਧਾਂਤ-ਇਹ ਸਿੱਧ ਹੋਇਆ ਕਿ ਗੁਰਮਤਿ ਨਾਮ ਦੀ ਮਹਿਮਾ ਮਈ ਗੁਰੂ-ਦੀਖਿਆ ਧੁਰੋਂ ਆਏ ਅਤੇ ਧੁਰੋਂ ਪਠਾਏ ਨਾਮ ਦਵਾਰਾ ਜੋਤਿ-ਪ੍ਰਜ੍ਵਲਤ ਅਹਿਸਾਸ ਕੇਵਲ ਗੁਰਦੀਖਿਆ ਦਵਾਰਾ ਦ੍ਰਿੜ੍ਹਾਇਆ, ਨਿਰੰਕਾਰ ਵਾਹਿਗੁਰੂ ਦੀ ਦਰਗਾਹ ਤੋਂ ਆਇਆ ਗੁਰਮੰਤਰ ਰੂਪੀ ਨਾਮ, ਆਪਣੀ ਜੋਤਿ-ਕਲਾ ਪ੍ਰਗਟਾਉਣੋਂ ਕਦੇ ਭੀ ਆਲ੍ਹਾ ਨਹੀ ਜਾ ਸਕਦਾ, ਪਰ ਸ਼ਰਤਾਂ ਇਹ ਹਨ :-(੧) ਗੁਰਮਤਿ ਨਾਮ ਗੁਰੂ ਸਰੂਪ ਪੰਜਾਂ ਪਿਆਰਿਆਂ ਦਵਾਰਾ ਦ੍ਰਿੜ੍ਹਾਇਆ ਗਿਆ ਕਦੇ ਵੀ ਆਪਣੇ ਨਿਸ਼ਾਨੇ ਤੋਂ ਖ਼ਾਲੀ ਨਹੀਂ ਜਾਂਦਾ।(੨) ਗੁਰਮਤਿ ਨਾਮ ਵਾਹਿਗੁਰੂ ਦਾ ਪ੍ਰਗਟ-ਪਹਾਰੇ ਉਚਾਰਨ, ਗੁਰਮਤਿ ਨਾਮ ਦੀ ਮਹਿਮਾ ਨੂੰ ਕਦੇ ਵੀ ਨਹੀਂ ਘਟਾ ਸਕਦਾ। ਜਿਨਾਂ ਨੂੰ ਨਾਮ ਪ੍ਰਾਪਤ ਹੀ ਨਹੀਂ ਹੋਇਆ, ਉਹ ਲੋਕ ਦੇਖਾ-ਦੇਖੀ ਆਪਣੇ ਆਪ ਨੂੰ ਭਗਤ ਜਣਾਉਣ ਲਈ ਉਂਜ ਤਾਂ ਗੁਰਮਤਿ ਨਾਮ ਨੂੰ ਜਿਹਵਾ ਤੋਂ ਉਚਾਰਨ ਕਰਦੇ ਰਹਿੰਦੇ ਹਨ ਪਰ ਅੰਦਰੋਂ ਉਨ੍ਹਾਂ ਦਾ ਨਿਸਚਾ ਗੁਰਮਤਿ ਨਾਮ ਤੇ ਉੱਕਾ ਹੀ ਨਹੀਂ ਹੁੰਦਾ।…ਪੁਸਤਕ ‘ਨਾਮ ਅਤੇ ਨਾਮ ਦਾ ਦਾਤਾ ਸਤਿਗੁਰੂ’ ਵਿਚੋਂ See MoreSee Less
View on Facebook
ਨਾਮ ਗੁਰਮੰਤ੍ਰ ਨੂੰ ਖੁਲ੍ਹੇ ਆਮ ਜਪਾਉਣ ਦਾ ਨੁਕਸਾਨ ਇਸ ਵਿਸ਼ੇ ‘ਤੇ ਇਹ ਬੜਾ ਹੀ ਸੇਧ ਦਾਇਕ ਦ੍ਰਿਸ਼ਾਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅੰਕਿਤ ਕੀਤਾ ਹੈ। ਰੰਗਲੇ ਸੱਜਣ ਪੁਸਤਕ ਵਿੱਚ ਜਿਥੇ ਕਿ ਸਿਰੀ ਮਾਨ ਸੰਤ ਭਾਈ ਹੀਰਾ ਸਿੰਘ ਜੀ ਦਾਊਦਪੁਰੀ ਜੀ ਦੇ ਉੱਚ ਆਤਮਿਕ ਮੰਡਲਾਂ ਜੋਤਿ ਵਿਗਾਸੀ ਜੀਵਨ ਦਾ ਵਿਖਿਆਨ ਕੀਤਾ ਹੋਇਆ ਹੈ ਉਥੇ ਹੀ ਉਹਨਾਂ ਦੀ ਇਸ ਦਸ਼ਾ ਦੇ ਪਲਟਣ ਦਾ ਕਾਰਨ ਅਤੇ ਮੁੜ ਸੁਰਜੀਤ ਹੋਣ ਬਾਰੇ ਇਸਤਰ੍ਹਾਂ ਲਿਖਿਆ:______________________________________________ਦਸ਼ਾ ਦਾ ਪਲਟਾ ਖਾਣਾ-ਫੇਰ ਇਹ ਅਨੂਠਾ, ਪਰੰਤੂ ਉਲਟਾ ਕੌਤਕ ਵਰਤਿਆ ਕਿ ਗੁਰਮੁਖ ਪਿਆਰੇ ਸੰਤ ਸਰੂਪ ਭਾਈ ਹੀਰਾ ਸਿੰਘ ਜੀ ਨਾਮ-ਜੋਤਿ-ਜਗੰਨੀ ਕਲਾ ਵਲੋਂ ਠਰ੍ਹੰਮੇ ਪੈ ਗਏ । ਐਸੇ ਠਰੇ ਕਿ ਜੋਤਿ-ਕ੍ਰਿਸ਼ਮਣੀ ਅੰਦਰਲੇ ਘਟ ਅੰਦਰਲੇ ਚਮਤਕਾਰ ਸਾਰੇ ਹੀ ਮੱਧਮ ਪੈ ਗਏ । ਉਹ ਦੁਹਾਈਆਂ ਦੇਣ ਅਤੇ ਸੰਗਤਾਂ ਦੇ ਜੋੜਿਆਂ ਵਿਚ ਲਿਟਦੇ ਫਿਰਨ । ਇਹੋ ਪੁਕਾਰਨ ਕਿ ਅਗੰਮੀ ਠੰਢ ਅਤੇ ਘਟ ਅੰਤਰ ਜੋਤਿ ਪ੍ਰਚੰਡ ਦੀ ਕਲਾ ਵਲੋਂ ਉਹ ਉੱਕੇ ਹੀ ਸੱਖਣੇ ਹੋ ਗਏ ਹਨ । ਬਥੇਰੇ ਵਾਹ ਤਰਲੇ ਲਏ, ਅਨੇਕਾਂ ਉੱਦਮ ਕੀਤੇ, ਪਰ ਉਸ ਤਾੜੇ ਉਨ੍ਹਾਂ ਦੀ ਆਤਮ-ਬਿਰਤੀ ਨਾ ਹੀ ਆਈ, ਜਿਥੇ ਕਿ ਉਹ ਅਕਸਰ ਹਮੇਸ਼ਾ ਹੀ ਖੇਲਿਆ ਕਰਦੇ ਸਨ । ਸਾਰੀ ਸਾਰੀ ਰਾਤ ਉਦਿਆਨ ਵਿਚ ਜਾਗ ਕੇ ਖੂਹਾਂ ਦੀਆਂ ਮਣਾਂ ਉਤੇ ਇਕ ਟੰਗ ਖੜੇ ਹੋ ਕੇ ਅਭਿਆਸ ਕੀਤੇ, ਬਥੇਰੇ ਅਜਪਾ ਜਾਪ ਸਾਧੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੜੇ ਹੋ ਕੇ ਅਨੇਕਾਂ ਹੀ ਅਠੋਤਰੀਆਂ ਪੱਕੀਆਂ ਮਾਲਾਂ ਫੇਰੀਆਂ, ਪਰ ਕੁਛ ਨਾ ਬਣਿਆ । ਤਰਲੋ-ਮੱਛੀ ਲਗੀ ਹੀ ਰਹੀ, ਵਿਆਕੁਲਤਾ ਨਾ ਹੀ ਦੂਰ ਹੋਈ । ਕੀਰਤਨ-ਮੰਡਲਾਂ ਵਿਚ ਆਉਣ ਪਰ ਪਾਗ਼ਲਾਂ ਵਾਂਗ ਬਾਹਰ ਖੜੇ ਰਹਿਣ । ਆਪ-ਮੁਹਾਰੇ ਸਾਰੀਆਂ ਸੰਗਤਾਂ ਦੇ ਜੋੜੇ ਝਾੜ ਝਾੜ ਕੇ ਸਰੀਰ ਤੇ ਮੁਖ ਤੇ ਮਲਣ । ਪਰੰਤੂ ਜਿਉਂ ਜਿਉਂ ਜਤਨ ਤੇ ਤਰਲੇ ਕਰਨ, ਤਿਉਂ ਤਿਉਂ ਉਨ੍ਹਾਂ ਦੀ ਤੜਫਨੀ ਵਧਦੀ ਹੀ ਜਾਏ ।ਸਿਰੀ ਭਾਈ ਹੀਰਾ ਸਿੰਘ ਜੀ ਦੀ ਇਹ ਦਸ਼ਾ ਦੇਖ ਕੇ ਸਿਫ਼ਾਰਸ਼ੀਆਂ ਨੇ ਕਈ ਵਾਰ ਸਿਫ਼ਾਰਸ਼ਾਂ ਪਾਈਆਂ ਅਤੇ ਕੀਰਤਨ-ਰੰਗਾਂ ਵਿਚ ਬੇ-ਪ੍ਰਵਾਹ ਨਾਮ- ਰਤੜੇ ਸੰਗਤ ਵਿਚ ਜੁੜੇ ਗੁਰਮੁਖ ਜਨਾਂ ਨੇ ਇਨ੍ਹਾਂ ਸਿਫ਼ਾਰਸ਼ਾਂ ਦੀ ਪ੍ਰਵਾਹ ਹੀ ਨ ਕਰਨੀ । ਜਥੇ ਦੇ ਗੂੜ੍ਹ ਰਮਜ਼ ਪਛਾਣੂ ਪਾਰਖੂ ਜਨ ਅੰਤਰ-ਆਤਮੇ ਸਭ ਕੁਛ ਸਮਝਦੇ ਬੁਝਦੇ ਸਨ ਅਤੇ ਇਹ ਵੀ ਜਾਣਦੇ ਸਨ ਕਿ ਅਜੇ ਭਾਈ ਹੀਰਾ ਸਿੰਘ ਜੀ ਦੇ ਬਖ਼ਸ਼ੇ ਜਾਣ ਦਾ ਸਮਾਂ ਨਹੀਂ ਆਇਆ । ਓੜਕ ਭਾਣੇ ਅੰਦਰ ਜਦੋਂ ਸਮਾਂ ਆਇਆ ਤਾਂ ਅੰਮ੍ਰਿਤ-ਸੰਚਾਰ ਮੰਡਲ ਅੰਦਰ ਪੰਜਾਂ ਪਿਆਰਿਆਂ ਨੇ ਆਪ ਹੀ ਭਾਈ ਹੀਰਾ ਸਿੰਘ ਜੀ ਨੂੰ ਸੱਦ ਬੁਲਾਇਆ । ਦਾਸ ਲਿਖਾਰੀ ਓਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਸੀ ਜਦੋਂ ਭਾਈ ਹੀਰਾ ਸਿੰਘ ਜੀ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਏ । ਪੰਜਾਂ ਪਿਆਰਿਆਂ ਦੇ ਹੁਕਮ ਅਨੁਸਾਰ ਭਾਈ ਹੀਰਾ ਸਿੰਘ ਜੀ ਨੂੰ ਅਸਲ ਹਕੀਕਤ ਵਰਨਣ ਕਰਨ ਲਈ ਪੁਛਿਆ ਗਿਆ । ਉਹ ਰੋ ਰੋ ਕੇ ਵਰਨਣ ਕਰਨ ਲਗੇ ਕਿ ਪਤਾ ਨਹੀਂ ਪਹਿਲੀ ਜੋਤਿ ਵਿਗਾਸੀ ਕਲਾ ਕਿਉਂ ਖੜ ਗਈ ਹੈ, ਆਤਮ ਵਿਗਾਸ ਮਈ ਸੁਰਤੀ-ਬਿਰਤੀ ਕਿਉਂ ਸੱਖਣੀ ਹੋ ਗਈ ਹੈ। ਜ਼ਾਹਿਰਾ ਤਾਂ ਮੈਥੋਂ ਕੋਈ ਐਸੀ ਅਵੱਗਿਆ ਹੋ ਗਈ ਨਹੀਂ ਜਾਪਦੀ, ਸੁਪਨ-ਸਾਰਖੀ ਵੀ ਪਤਿਤ-ਕਰਮੀ ਦੁਫੇੜਤਾ ਨਹੀਂ ਵਿਆਪੀ ਅਤੇ ਪਤਾ ਨਹੀਂ ਕੀ ਪੁਠੀ ਭੌਣੀ ਵਗ ਗਈ ਹੈ ਕਿ ਦਸ਼ਾ ਪਹਿਲੇ ਠਿਕਾਣੇ ਆਉਂਦੀ ਹੀ ਨਹੀਂ। ਲੱਖਾਂ ਕਰੋੜਾਂ ਸੰਜਮ ਉਪਾਉ ਕੀਤੇ, ਅਨੇਕਾਂ ਵੇਰਾਂ ਸੰਗਤਾਂ ਦੀਆਂ ਧੂੜੀਆਂ ਵਿਚ ਲਿਟੇ, ਪਰ ਇਹ ਪਤਾ ਨਹੀਂ ਲਗਾ ਕਿ ਕੀ ਐਸੀ ਅਵੱਗਿਆ ਹੋ ਗਈ ਹੈ ਜਿਸ ਕਾਰਨ ਕਰਕੇ ਇਹ ਬੇਮੁਖਤਾ ਵਿਆਪੀ ਹੈ ।ਸੁਤੇ ਸੁਭਾਵ ਹੀ ਪੰਜਾਂ ਪਿਆਰਿਆਂ ਦੇ ਇਸ਼ਾਰੇ ਅਨੁਸਾਰ ਦਾਸ ਵਲੋਂ ਭਾਈ ਹੀਰਾ ਸਿੰਘ ਜੀ ਨੂੰ ਇਹ ਯਾਦ ਦਿਲਵਾਇਆ ਗਿਆ, “ਯਾਦ ਕਰੋ ! ੩੬੧ ਚੱਕ ਦੇ ਆਤਮ ਜੋਤਿ ਵਿਗਾਸੀ ਕ੍ਰਿਸ਼ਮਿਆਂ ਨੂੰ ! ਕੀ ਉਹ ਕ੍ਰਿਸ਼ਮੇ ਸਤਿਗੁਰੂ ਦੀ ਨਿਜ ਨਦਰ ਮੇਹਰ ਦਵਾਰਾ ਹੀ ਕ੍ਰਿਸ਼ਮਤ ਹੋਏ ਸਨ ਜਾਂ ਤੁਸੀਂ ਆਪਣੇ ਆਪ ਨੂੰ ਹੀ ਇਨ੍ਹਾਂ ਕ੍ਰਿਸ਼ਮ-ਕਲਾ ਦਾ ਮੂਲ ਕਾਰਨ ਹੀ ਸਮਝਦੇ ਹੋ ? ਕੀ ਇਹ ਸੂਖਸ਼ਮ ਹੰਕਾਰ ਤਾਂ ਤੁਹਾਨੂੰ ਨਹੀਂ ਹੋ ਗਿਆ ਕਿ ਇਹ ਕ੍ਰਿਸ਼ਮ-ਕਲਾ ਖ਼ੁਦ ਆਪਣੀ ਤਾਕਤ ਨਾਲ ਵਰਤਾਈ ਸੀ ?" ਇਹ ਪ੍ਰਸ਼ਨ ਸੁਣ ਕੇ ਉਹ ਠਠੰਬਰ ਗਏ, ਸਿਰ ਤੋਂ ਲੈ ਕੇ ਪੈਰਾਂ ਤਕ ਉਨ੍ਹਾਂ ਦਾ ਸਰੀਰ ਕੰਬਣ ਲਗ ਪਿਆ। ਪੈਂਦੀ ਸੱਟ ਨਾਲ ਹੀ ਦੂਜਾ ਪ੍ਰਸ਼ਨ ਭਾਈ ਹੀਰਾ ਸਿੰਘ ਤੋਂ ਪੁਛਿਆ ਗਿਆ, "ਕੀ ਤੁਸੀਂ ਖ਼ੁਦ ਹੀ ਇਕੱਲੇ ਨਾਮ ਤਾਂ ਨਹੀਂ ਦੇਣ ਲਗ ਪਏ ?’’ਇਹ ਸੁਣ ਕੇ ਉਨ੍ਹਾਂ ਨੂੰ ਸੁਰਤ ਆਈ ਅਤੇ ਸੁਰਤ ਵਿਚ ਆ ਕੇ ਬਿਲਲਾ ਉਠੇ, ਕਿ ਹਾਂ ਇਹ ਅਵੱਗਿਆ ਮੈਥੋਂ ਜ਼ਰੂਰ ਹੁੰਦੀ ਰਹੀ ਹੈ। ਕੁਝ ਦਿਨ ਤਾਂ ਇਹ ਕਾਰ ਚਲੀ ਤੇ ਖ਼ੂਬ ਚਲੀ, ਪਰ ਫਿਰ ਇਕ-ਦਮ ਖਲੋ ਗਈ ।ਪੰਜਾਂ ਪਿਆਰਿਆਂ ਨੇ ਉਥੇ ਹੀ ਭਾਈ ਹੀਰਾ ਸਿੰਘ ਜੀ ਨੂੰ ਥੰਮ੍ਹ ਲਿਆ ਅਤੇ ਪਕੜ ਕੇ ਖੂਬ ਹਲੂਣਿਆ ਕਿ ਬੜੀ ਭਾਰੀ ਤੁਸੀਂ ਅਵੱਗਿਆ ਕੀਤੀ ਹੈ। ਜੋ ਅਧਿਕਾਰ ਗੁਰੂ ਰੂਪ ਪੰਜਾਂ ਪਿਆਰਿਆਂ ਦਾ ਸੀ, ਤੁਸੀਂ ਖ਼ੁਦ ਇਕੱਲੇ ਹੀ ਉਸ ਅਧਿਕਾਰ ਨੂੰ ਵਰਤਣ ਲਗ ਪਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਤੁਸੀਂ ਥੋਥੇ ਰਹਿ ਗਏ ਅਤੇ ਨਾਮ ਵਲੋਂ ਉੱਕੇ ਥੋਥੇ ਪੈ ਗਏ । ਭਾਈ ਹੀਰਾ ਸਿੰਘ ਜੀ ਇਹ ਸੁਣ ਕੇ ਡਡਿਆ ਉਠੇ ਕਿ ਮੈਨੂੰ ਬਖ਼ਸ਼ ਲਵੋ, ਬਖਸ਼ ਲਵੋ !ਪੰਜਾਂ ਪਿਆਰਿਆਂ ਨੇ ਭਾਈ ਹੀਰਾ ਸਿੰਘ ਨੂੰ ਤਕੜਾ ਡੰਡ ਲਾਇਆ ਅਤੇ ਗੁਰੂ ਪਾਸੋਂ ਬੇਨਤੀਆਂ ਦਵਾਰਾ ਬਖ਼ਸ਼ਵਾਇਆ। ਸਤਿਗੁਰੂ ਦੀਆਂ ਫਿਰ ਮੇਹਰਾਂ ਹੋਈਆਂ, ਉਹ ਤੋਰੇ ਤੁਰ ਪਏ, ਉਹ ਆਤਮ-ਹੁਲਾਰੇ ਮੁੜ ਆਉਣ ਲਗ ਪਏ। ਓਸੇ ਰੰਗ-ਚਲੂਲੀ-ਸੁਰਤੀ ਵਿਚ ਸਰਸ਼ਾਰ ਹੋ ਕੇ ਸਿਰੀ ਭਾਈ ਸੰਤ ਹੀਰਾ ਸਿੰਘ ਜੀ ਉਜਲ ਮੁਖ ਲੈ ਕੇ ਫਿਰ ਵਿਚਰਨ ਲਗੇ । ਕੁਝ ਕੁ ਨਿਮਰੀ-ਭੂਤ ਚੜ੍ਹਦੀ ਕਲਾ ਮੁੜ ਕੇ ਫਿਰ ਵਰਤ ਗਈ ਅਤੇ ਗੁਰੂ ਕੇ ਲਾਲ, ਹੀਰੇ, ਸਿਰੀ ਭਾਈ ਹੀਰਾ ਸਿੰਘ ਜੀ ਫਿਰ ਨਿਹਾਲੋ ਨਿਹਾਲ ਹੋ ਗਏ ।(ਪੁਸਤਕ 'ਰੰਗਲੇ ਸੱਜਣ', ਅਧਿਆਏ ੧੨ ਸਿਰੀ ਮਾਨ ਸੰਤ ਭਾਈ ਹੀਰਾ ਸਿੰਘ ਜੀ ਦਾਊਦਪੁਰੀਏ) ___________________________________ਸਾਡੀ ਗੁਰੂ ਸਾਹਿਬ ਅੱਗੇ ਇਹੋ ਅਰਦਾਸ ਹੈ ਕਿ ਗੁਰੂ ਸਾਹਿਬ ਆਪਣਾ ਨਾਮ ਭੈ-ਭਾਵਨੀ ਅੰਦਰ ਜਪਾਉਣ। ਨਾਮ ਦੀ ਪਰਦਸ਼ਨੀ ਕਰਨ ਤੋਂ ਬਚਾਈ ਰੱਖਣ। See MoreSee Less
View on Facebook
August 15, 1947BLACK DAY for SIKHSWE SUPPORT JATHEDAAR HAWARA'S CALL See MoreSee Less
View on Facebook
ਗੁਰਬਾਣੀ ਕੀਰਤਨ ਅਤੇ ਫਿਲਮੀ ਤਰਜ਼ਾਂਅੱਜ ਕੱਲ ਇਹ ਵਿਸ਼ਾ ਵੀ ਪੰਥ ਵਿੱਚ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਇਸ ਬਾਰੇ ਪੰਥ ਦੇ ਪ੍ਰਸਿੱਧ ਗੁਰਮਤੀ ਕੀਰਤਨੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਤਕਰੀਬਨ ੭੫ ਸਾਲ ਪਹਿਲਾ ਹੀ ਪੰਥ ਨੂੰ ਜਾਣੂ ਕਰਵਾਇਆ ਸੀ। ਨਵੀਨ ਕੀਰਤਨੀਆਂ ਨੂੰ ਵੀ ਇਹ ਲੇਖ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਕਿ ਗੁਰਮਤੀ ਕੀਰਤਨ ਗਾਇਆ ਜਾ ਸਕੇ ਅਤੇ ਸਾਨੂੰ ਵੀ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਵਣ।***********************************************ਇਕ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ਲਿਖਤ: ਭਾਈ ਸਾਹਿਬ ਰਣਧੀਰ ਸਿੰਘ ਜੀਸਚਾ ਅਲਖ ਅਭੇਉ ਹਠਿ ਨ ਪਤੀਜਈ ॥ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥… (ਪੰਨਾ ੧੨੮੫)ਅਲੱਖ ਅਭੇਉ ਸੱਚਾ ਸਾਹਿਬ ਵਾਹਿਗੁਰੂ ਨਿਰੰਕਾਰ ਭਲਾ ਨਿਰੇ ਹਠ-ਕਰਮਾਂ ਨਾਲ ਕਿਵੇਂ ਪਤੀਜਦਾ, ਕਿਵੇ ਰਾਜ਼ੀ ਹੋ ਸਕਦਾ ਅਹੈ। ਪਤੀਜਦਾ ਹੈ ਤਾਂ ਪ੍ਰੇਮ ਨਾਲ ਕੀਤੇ ਸਿਫਤ ਸਾਲਾਹੀ ਸਚੇ ਕਰਮ ਨਾਮ ਅਭਿਆਸ ਕਮਾਈ ਦੁਆਰਾ ਹੀ ਪਤੀਜਦਾ ਹੈ। ਪ੍ਰੇਮ ਨਾਲ ਗਾਈ ਕੀਰਤਨਾਈ ਬਾਣੀ ਦੁਆਰਾ, ਜੋ ਗੁਰਮੁਖ ਗਾਂਵਦੇ ਹਨ, ਉਹ ਸੱਚਾ, ਸਭ ਤੋਂ ਵੱਧ ਅਤੇ ਛੇਤੀ ਤੋਂ ਛੇਤੀ ਪਤੀਜਦਾ ਰੀਝਦਾ ਹੈ। ਹੋਰ ਕੱਚੀ ਬਾਣੀ ਦੀਆਂ ਰਾਗਣੀਆਂ ਭਾਵੇਂ ਅਨਿਕ ਤਰੰਗੀ ਰਾਗਾਂ ਨਾਲ ਇੰਦਰ-ਅਖਾੜੇ ਦੀਆਂ ਪਰੀਆਂ ਭੀ ਜ਼ੋਰ ਲਾ ਲਾ ਕੇ ਗਾਵਣ, ਇਹਨਾਂ ਰਾਗਾਂ ਨਾਲ ਵਾਹਿਗੁਰੂ ਕਦੇ ਨਹੀਂ ਪਤੀਜਦਾ, ਕਿਉਂਕਿ ਇਹ ਰਾਗ ਮਨ-ਉਕਤ ਕਚ-ਮਿਲੇ ਗੀਤਾਂ ਵਾਲੇ ਹੁੰਦੇ ਹਨ। ਇਹਨਾਂ ਵਿਚ ਪ੍ਰੇਮ ਦੀ ਅੰਸ ਨਹੀਂ ਹੁੰਦੀ, ਨਾ ਹੀ ਰੱਬ ਨਾਲ ਜੋੜਨ ਵਾਲੀ ਰੱਬੀ ਖਿਚ ਮਨ-ਹਠੀ ਰਾਗਾਂ ਵਿਚ ਹੁੰਦੀ ਹੈ। ਇਹ ਰਾਗ ਤਾਂ ਮਨ ਦੀ ਚੰਚਲਤਾ ਨੂੰ ਹੀ ਵਧਾਉਂਦੇ ਹਨ। ਚੰਚਲਤਾ ਕਰਿ ਉਚਾਰੇ ਹੋਏ ਹੱਠ-ਗੀਤਾਰੇ ਰਾਗ ਹੀ ਹੁੰਦੇ ਹਨ। ਇਹਨਾਂ ਰਾਗਾਂ ਦੇ ਗਾਉਣ ਸੁਨਣ ਕਰਿ ਸਗੋਂ ਬਿਰਤੀਆਂ ਗਾਉਣ ਸੁਨਣ-ਹਾਰਿਆਂ ਦੀਆਂ ਹੋਰ ਉਚਾਟ ਅਤੇ ਚੰਚਲ ਹੁੰਦੀਆਂ ਹਨ। ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਤੋਂ ਬੇਮੁਖ ਕਰਾਉਂਦੀਆਂ ਹਨ।ਅੱਜ ਕਲ੍ਹ ਦੇ ਰਾਗ-ਰੀਤੀ ਅਖਾੜਿਆਂ ਵਿਚ ਇਹੀ ਕਚ-ਰਾਗ ਦਾ ਧੰਦਾ ਪਿਟਿਆ ਜਾਂਦਾ ਹੈ। ਸਾਰੀ ਦੁਨੀਆ ਏਹਨਾਂ ਰਾਗਾਂ ਨੇ ਪਟ ਕੇ ਵਗਾਹ ਦਿਤੀ ਹੈ, ਕੁਸੰਗ ਦੇ ਨਰਕ ਘੋਰ ਵਿਚ ਪਾ ਛੱਡੀ ਹੈ। ਪਰਵਾਰਾਂ ਦੇ ਪਰਵਾਰ ਇਸ ਰਾਗ ਦੇ ਚਸਕੇ ਵਿਚ ਰੁੜ੍ਹੇ ਹੋਏ ਰਸਾਤਲ ਨੂੰ ਚਲੇ ਜਾ ਰਹੇ ਹਨ। ਪਰ ਨਹੀਂ ਬਾਜ਼ ਆਉਂਦੇ। ਏਨ੍ਹਾਂ ਨੂੰ ਦੇਖਿ ਦੇਖਿ ਬੀਮਾਰੀ ਹੋਰ ਭੀ ਦਿਨੋ ਦਿਨ ਵਧਦੀ ਤੁਰੀ ਜਾ ਰਹੀ ਹੈ। ਕੋਈ ਠੱਲ੍ਹ ਨਹੀਂ, ਕੋਈ ਬਚਾਉ ਨਹੀਂ। ਰੁੜ੍ਹਾਉ ਹੀ ਰੁੜ੍ਹਾਉ ਹੈ। ਚਟਪਟੇ ਰਾਗਾਂ ਦੇ ਕੁਚਸਕੇ ਨੇ, ਜੋ ਅੱਜ ਕਲ੍ਹ ਦੇ ਸਿਨਮਿਆਂ ਅਤੇ ਥੀਏਟਰਾਂ ਵਿਚ ਗਾਏ ਸੁਣੇ ਜਾਂਦੇ ਹਨ, ਦੁਨੀਆ ਦੀ ਹਰ ਇਕ ਕੌਮ ਦੀ ਯੁਵਕ ਪਨੀਰੀ ਨੂੰ ਖੁਆਰ ਅਤੇ ਪਾਗਲ ਕਰ ਛਡਿਆ ਹੈ। ਨੌਜਵਾਨਾਂ ਦੇ ਆਚਾਰ ਗੰਦੇ ਕੀਤੇ ਹਨ। ਇਹਨਾਂ ਸਿਨਮਿਆਂ ਥੀਏਟਰੀਕਲ ਰਾਗਾਂ ਨੇ ਗਰੀਬ ਤੋਂ ਗਰੀਬ, ਮਾਇਆ ਕਰਕੇ ਕੰਗਾਲ ਤਬਕੇ ਦੇ ਬੁੱਢੇ ਬਾਲ ਅਤੇ ਜਵਾਨ ਇਸਤ੍ਰੀ ਮਰਦ ਪਰਵਾਰ ਉਜਾੜ ਕੇ ਫ਼ਨਾਹ ਕਰ ਦਿੱਤੇ ਹਨ।ਫ਼ੀ-ਜ਼ਮਾਨੇ ਵਿਚ ਜੋ ਆਚਾਰ-ਹੀਨਤਾ ਤੇ ਨਿਰਧਨਤਾ ਅਤੇ ਹੋਰ ਪ੍ਰਕਾਰ ਦੀ ਕੁਚਿਲ ਕੁਚੀਲਤਾ ਸਾਰੀ ਦੁਨੀਆ ਵਿਚ ਵਰਤ ਰਹੀ ਹੈ, ਸੋ ਇਸ ਨਵ-ਫ਼ੈਸ਼ਨੀ ਰਾਗ ਦੀ ਪਟਮੇਲੀ ਕਰਕੇ ਹੀ ਵਰਤ ਰਹੀ ਹੈ, ਜਿਥੋਂ ਉਭਰਨਾ ਰੁੜ੍ਹੀ ਜਾਂਦੀ ਜਨਤਾ ਲਈ ਅਤੀਅੰਤ ਕਠਨ ਹੋ ਗਿਆ ਹੈ। ਇਸ ਰਾਗ ਦੀ ਪਟਮੇਲੀ ਨੇ ਇਨਸਾਨ ਮਾਤਰ ਨੂੰ ਹੈਵਾਨ ਬਣਾ ਛਡਿਆ ਹੈ ਅਤੇ ਸਦ-ਸਦੀਵੀ ਪਸ਼ੇਮਾਨਤਾ ਦੀ ਗਹਿਰ ਵਿਚ ਪਾ ਛਡਿਆ ਹੈ। ਸਭਸ ਦਾ, ਬੰਦੇ ਬਸ਼ਰ ਮਾਤਰ ਦਾ ਸੁਆਰਥ-ਪ੍ਰਮਾਰਥ ਖਾਨ-ਪਾਨ ਧਨ-ਧਾਮ ਸਭ ਕੁਛ ਵਿਗਾੜ ਛਡਿਆ ਹੈ। ਗੰਦੇ ਮੰਦੇ ਇਸ਼ਕੀਆ ਰਾਗਾਂ ਦੀਆਂ ਟੇਡੀਆਂ ਰੀਤਾਂ ਨੇ ਇਨਸਾਨੀ ਦਿਲੋ-ਦਿਮਾਗ ਨੂੰ ਗੰਦਾ ਪਰਾਗੰਦਾ ਕਰ ਦਿੱਤਾ ਹੋਇਆ ਹੈ। ਇਹਨਾਂ ਰਾਗਾਂ ਨਾਲ ਛਿਨ-ਭੰਗਰੀ ਕੁਚਸਕਤਾ ਭਰੀ ਖੀਨ-ਖਰਾਬੜੀ ਖੁਮਾਰੀ ਕੁਪੁਠੜੇ ਦਿਮਾਗਾਂ ਤੇ ਦਿਲਾਂ ਨੂੰ ਚੜ੍ਹ ਜਾਂਦੀ ਹੈ, ਪਰ ਛਿਨ ਮਾਤਰ ਵਿਚ ਉਤਰ ਜਾਂਦੀ ਹੈ। ਅਸਲ ਅਹਿਲਾਦ, ਸਦੀਵੀ ਖ਼ੁਸ਼ੀ ਵਾਲਾ ਅਹਿਲਾਦ ਇਹਨਾਂ ਕਚ-ਪਿਚੇ ਰਾਗਾਂ ਦੁਆਰਾ ਕਦਾਚਿਤ ਹਾਸਿਲ ਨਹੀਂ ਹੋ ਸਕਦਾ। ਪ੍ਰਮਾਰਥ ਵਲ ਰੁਚੀ ਹੀ ਨਹੀਂ ਦਉੜ ਸਕਦੀ। ਇਹ ਰਾਗ ਪਰਮਾਤਮ-ਪ੍ਰਾਪਤੀ ਦੇ ਪ੍ਰਮਾਰਥੀ ਪਾਸੇ ਵਲੋਂ ਸਗੋਂ ਬੇਮੁਖਤਾਈ ਕਰਾਉਣ ਦਾ ਕਾਰਨ ਬਣਦੇ ਹਨ। ਪਰਮਾਤਮਾ ਕਦੇ ਭਿਜਦਾ-ਪਸੀਜਦਾ ਹੈ ਇਹਨਾਂ ਰਾਗਾਂ ਰਾਗਣੀਆਂ ਦੁਆਰਾ? ਕਦੇ ਨਹੀਂ ਪਤੀਜਦਾ।ਗੁਰਬਾਣੀ ਗਾਉਣ ਦੇ ਪ੍ਰਮਾਰਥੀ ਵੇਗ ਵਿਚ ਹੀ ਅਸਾਡੇ ਚੁਟਕੀਲੇ ਫੁਟਕੀਲੇ ਰਾਗੀਆਂ ਨੇ ਸਿਨਮਿਆਂ ਥੀਏਟਰਾਂ ਦੀਆਂ ਤਰਜ਼ਾਂ ਲਿਆਇ ਘਸੋੜੀਆਂ ਹਨ, ਜੋ ਗਾਵਨ ਸੁਨਣਹਾਰਿਆਂ ਦੀਆਂ ਮਾਨਸਕ ਤ੍ਰਿਸ਼ਨਾਵਾਂ ਹੀ ਵਧਾਉਂਦੀਆਂ ਹਨ। ਸਾਰੇ ਚਟਪਟੀਲੇ ਰਾਗੀ, ਚਟਪਟੀਲੇ ਰਾਗਾਂ ਦੀਆਂ ਤਰਜ਼ਾਂ ਦੇ ਕੁੱਠੇ ਹੋਏ ਤੇ ਉਨ੍ਹਾਂ ਦੇ ਸਰੋਤੇ ਨਿਰੀਆਂ ਰਾਗਾਂ ਦੀਆਂ ਚਟਪਟੀਲੀਆਂ ਦੇ ਹੀ ਮੁੱਠੇ ਹੋਏ ਹਨ। ਗੁਰਸ਼ਬਦ ਦੇ ਭਾਵ ਵਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ; ਕਿਸੇ ਦੀ ਸੁਰਤੀ ਹੀ ਨਹੀਂ ਜੁੜਦੀ। ਪਰਮਾਤਮਾ ਨਾਲ ਲਿਵ ਜੁੜਨ ਜੋੜਨ ਦਾ ਸਭ ਤੋਂ ਵਧੀਕ ਵਸੀਲਾ ਗੁਰਮਤਿ ਅਨੁਸਾਰ ਗੁਰੂ ਘਰ ਅੰਦਰ ਕੀਰਤਨ-ਰਸ-ਤਰੰਗ ਹੀ ਸੀ, ਸੋ ਉਸ ਦਾ ਅਭਾਵ ਹੋ ਰਿਹਾ ਹੈ। ਸੋ ਇਹਨਾਂ ਕੁਰਾਗਾਂ ਕੁਰੰਗਾਂ ਦੇ ਕੁਚਸਕੇ ਦੂਆਰਾ ਹੋ ਰਿਹਾ ਹੈ।ਨਾਨਾ ਪ੍ਰਕਾਰ ਦੇ ਸੁਆਂਗ ਬਣਾ ਕੇ ਜੋ ਅਜ ਕਲ੍ਹ ਦੇ ਸਿਨਮਿਆਂ ਥੀਏਟਰਾਂ ਵਿਚ ਨਾਚ ਰੰਗ ਹੁੰਦੇ ਹਨ ਅਤੇ ਤਾਲ ਪੂਰੇ ਜਾਂਦੇ ਹਨ, ਇਹ ਸਭ ਨੌਜਵਾਨਾਂ ਨੂੰ ਕੀ, ਹਰ ਪ੍ਰਾਣੀ ਮਾਤਰ ਨੂੰ ਰਸਾਤਲ ਵਿਚ ਡੁਬੋਣ ਦਾ ਸਉਦਾ ਹੈ। ਪ੍ਰਮਾਰਥ ਵਲ ਤਾਂ ਕਿਸੇ ਨੇ ਕੀ ਮੁੜਨਾ ਸੀ, ਬਸ ਰੁੜ੍ਹਨ ਹੀ ਰੁੜ੍ਹਨ ਹੈ।ਗੁਰਮਤਿ ਇਸ਼ਕ ਹਕੀਕੜੇ ਉਚ ਪ੍ਰਮਾਰਥੀ ਗੁਰਬਾਣੀ-ਕੀਰਤਨ ਦੇ ਰਸੀਅੜੇ ਗੁਰਮੁਖ ਜਨਾਂ ਨੂੰ ਇਹ ਕਚ-ਪਿਚੇ ਰਾਗ ਹਰਗਿਜ਼ ਨਹੀਂ ਭਾਉਦੇਂ। ਤਾਂ ਗੁਰੂ ਕਰਤਾਰ ਨੂੰ ਕਦੋਂ ਭਾ ਸਕਦੇ ਹਨ। ਉਹ ਪੁਰਖ ਅਗੰਮੜਾ ਕਦੋਂ ਪਤੀਜ ਸਕਦਾ ਹੈ ਇਹਨਾਂ ਰਾਗ ਰੰਗ ਅਖਾੜੇ ਵਾਲੀਆਂ ਰੀਝਾਂ ਤੇ।ਬੜੇ ਹਨੇਰ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਚ-ਪਿਚੇ ਰਾਗਾਂ ਦੇ ਕਚ ਦੇ ਢੇਰ ਵਿਚ ਕੰਚਨ ਨੂੰ ਰੁਲਾਇਆ ਜਾ ਰਿਹਾ ਹੈ। ਕੱਚੋਂ ਕੰਚਨ ਕਰਨਹਾਰੀ ਪਾਰਸ ਰੂਪੀ ਗੁਰਬਾਣੀ ਦੇ ਕੀਰਤਨ ਨੂੰ ਆਨਮਤੀਆਂ ਦੀ ਰੀਸੇ ਕੁਰੀਸੇ ਗੰਦੇ ਰਾਗਾਂ ਦੇ ਨਾਲ ਹੀ ਰੇਡਿਉ ਉਤੇ ਬ੍ਰਾਡਕਾਸਟ ਕਰ ਕੇ ਗਾਇਆ ਜਾ ਰਿਹਾ ਹੈ। ਜਿਸ ਰੇਡਿਉ ਉਤੇ ਗੰਦੇ ਰਾਗ ਬ੍ਰਾਡਕਾਸਟ ਕੀਤੇ ਜਾਂਦੇ ਹਨ ਉਸੇ ਰੇਡਿਉ-ਸੈਟ ਉਤੇ ਲੋਭ-ਲਾਲਚੀ ਸਿਖ ਰਾਗੀ ਗੁਰ-ਸ਼ਬਦ ਦੇ ਕੀਰਤਨ ਨੂੰ ਬ੍ਰਾਡਕਾਸਟ ਕਰ ਕੇ ਵੇਚ ਰਹੇ ਹਨ। ਬੜੀ ਹੀ ਸ਼ਰਮ ਵਾਲੀ ਗੱਲ ਹੈ। ਕੀ ਇਹ ਗੁਰਬਾਣੀ ਦਾ ਪਰਚਾਰ ਹੈ ਕਿ ਪਰਹਾਰ? ਏਸ ਨੂੰ ਇਕ-ਦਮ ਰੋਕਿਆ ਜਾਣਾ ਚਾਹੀਦਾ ਹੈ।ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਅਵਤਾਰਾਂ ਸਮੇਂ ਕੇਵਲ ਆਨਮਤੀਆਂ ਅੰਦਰ ਹੀ ਇਹ ਕੁਚਸਕੇ ਭਰੀ ਰੀਤੀ ਸੀ। ਗੁਰਸਿਖਾਂ ਨੂੰ ਏਸ ਕੁਚਸਕੇ ਤੋਂ ਬਿਵਰਜਤ ਕਰਨ ਲਈ ਹੀ ਸੱਚੇ ਪਾਤਸ਼ਾਹ ਨੇ ਪਾਖੰਡ ਰਾਗ ਦੇ ਗਾਵਣ ਦੀ ਨਿਖੇਧੀ ਕੀਤੀ ਹੈ ਅਤੇ ਦੱਸਿਆ ਹੈ, “ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ॥” ਇਸ ਗੁਰ-ਵਾਕ ਦੁਪੰਗਤੀ ਦੁਆਰਾ ਨਾ ਸਿਰਫ਼ ਕਚ-ਪਿਚੇ ਰਾਗਾਂ ਦੀ ਹੀ ਨਿਖੇਧੀ ਕੀਤੀ ਗਈ ਹੈ, ਬਲਕਿ ਤਾਲ-ਪੂਰਨੇ ਨਾਦਾਂ ਨੂੰ ਭੀ ਨਿਖੇਧਿਆ ਗਿਆ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਇਸ ਤਰ੍ਹਾਂ ਨਚਣ ਟਪਣ ਨਾਲ ਭਗਤੀ ਨਹੀਂ ਹੁੰਦੀ, ਜੈਸਾ ਕਿ ਭਗਤੀਏ ਫ਼ਿਰਕੇ ਭਗਤੀਆਂ ਨੂੰ ਭਗਤਿ ਪਾਉਣ (ਰਾਸ ਪਾਉਣ) ਦਾ ਮਾਣ ਸੀ।(ਪੁਸਤਕ “ਗੁਰਮਤਿ ਅਧਿਆਤਮ ਕਰਮ ਫ਼ਿਲਾਸਫ਼ੀ” ‘ਚੋਂ)ਆਪ ਪੜ੍ਹੋ ਤੇ ਹੋਰਨਾਂ ਨੂੰ ਪੜਾਓ। See MoreSee Less
View on Facebook
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ਮਿਣ ਮਿਥ ਕੇ ਗੁਰੂ ਦੱਸੀ ਰਹਿਤ ਬਹਿਤ ਦਾ ਤਿਆਗ ਕਰਨ ਵਾਲੇ ਅਹੰਮਤੀਏ ਨੂੰ ਨਾਮ ਅਭਿਆਸ ਦਾ ਭੀ ਉਹ ਹੁਲਾਸ ਹੁਲਾਰਾ ਨਹੀਂ ਰਹਿੰਦਾ ਜੋ ਰਹਿਤ-ਰਹਿਣੀ ਰਖਣ ਵੇਲੇ ਤੇ ਗੁਰਮਤਿ ਕਰਮ ਕਮਾਇਆਂ ਹੁੰਦਾ ਸੀ। ਤੱਤ ਨਿਹਕਰਮੀ ਕਰਮ ਕਮਾਵਣਹਾਰਾ, ਨਿਰਬਾਣੀ ਨਿਹਕੇਵਲ ਪਦ ਦੀ ਪ੍ਰਾਪਤੀ ਵਾਲਾ ਉਹੀ ਸਾਰ ਸੁਕਰਮਣੀ ਗੁਰਮੁਖਿ ਹੀ ਹੈ। ਜੈਸੇ ਸਿਆਣੀ ਤ੍ਰੀਮਤ ਦੁੱਧੋਂ ਬਣੇ ਦਹੀਂ ਨੂੰ ਸੰਵਾਰਿ ਸੰਵਾਰਿ ਰਿੜਕਦੀ ਹੈ ਅਤੇ ਰਿੜਕ ਰਿੜਕ ਕੇ ਘਿਉ ਮੱਖਣ ਕਢਦੀ ਹੈ, ਏਸੇ ਪ੍ਰਕਾਰ ਜੀਵਨ-ਮੁਕਤ ਗੁਰਮੁਖਿ ਜਨ ਸਦਾ ਨਾਮ ਦਾ ਬਿਲੋਵਨਾ ਬਿਲੋਂਵਦੇ ਹਨ ਅਤੇ ਸਹਜ ਸੁਭਾਇ ਬਿਲੋਂਵਦੇ ਹਨ। ਇਉਂ ਬਿਲੋਵਨਾ ਬਿਲੋਂਵਦੇ ਬਿਲੋਂਵਦੇ ਪ੍ਰਕਾਸ਼ ਸਰੂਪ ਜੋਤਿ-ਜਗੰਨੇ ਨਾਮ ਦਾ ਤੱਤ ਨਿਕਸ ਆਉਂਦਾ ਹੈ। “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥” ਸਹਜਿ ਬਿਲੋਵਹੁ ਤੋਂ ਭਾਵ ਸੁਰਤੀ ਬਿਰਤੀ ਲੱਗਾ ਕੇ ਨਾਮ ਅਭਿਆਸ ਦਾ ਸੁਆਸ ਸੁਆਸ ਖੰਡਾ ਖੜਕਾਉਣ ਤੋਂ ਹੈ। ਤੱਤ ਜੋਤਿ ਦਾ ਪ੍ਰਕਾਸ਼ ਹੋਏ ਪਿਛੋਂ ਭੀ ਉਤਮ ਜੀਵਨ-ਮੁਕਤ ਭਗਤ ਜਨ ਨਾਮ ਬਿਲੋਵੰਦੇ ਹੀ ਰਹਿੰਦੇ ਹਨ, ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹੀ ਰਹਿੰਦੇ ਹਨ। ਜਿਉਂ ਜਿਉਂ ਨਾਮ ਅਭਿਆਸੀ ਖੰਡਾ ਖੜਕਾਉਂਦੇ ਹਨ (ਬਿਲੋਵਨਾ ਬਿਲੋਵੰਦੇ ਹਨ) ਤਿਉਂ ਤਿਉਂ ਜੋਤਿ ਪ੍ਰਕਾਸ਼ੀ ਤੱਤ ਹੋਰ ਵਧੇਰਾ ਪ੍ਰਕਾਸ਼ਤ ਹੋ ਹੋ ਨਿਕਸਦਾ ਹੈ, ਟੁਲਿ ਟੁਲਿ ਡੁਲ੍ਹਿ ਡੁਲ੍ਹਿ ਪੈਂਦਾ ਹੈ। ਇਸ ਪ੍ਰਕਾਸ਼ ਪ੍ਰਕਾਸ਼ੇ ਦੇ ਟੁਲਾਉ ਦੀ ਥਾਹ ਕੋਈ ਨਹੀਂ। ਨਾ ਹੀ ਅਭਿਆਸ ਕਰਮ ਕਮਾਈ ਦੀ ਕੋਈ ਥਾਹ ਹੈ। ਅਭਿਆਸ ਲਗਾਤਾਰ ਜਾਰੀ ਹੀ ਰਹਿੰਦਾ ਹੈ। ਵਧੇਰੇ ਤੋਂ ਵਧੇਰੇ ਉੱਚ ਉਚੇਰੇ ਆਤਮ-ਰੰਗਾਂ ਵਿਚ ਜਾਰੀ ਰਹਿੰਦਾ ਹੈ। ਜੋ ਕੁਛ ਹੈ ਸੋ ਇਹ ਨਾਮ ਅਭਿਆਸ ਹੀ ਹੈ। ਇਹ ਅਭਿਆਸ ਆਪੇ ਹੀ ਗਿਆਨ ਹੈ, ਆਪੇ ਗਿਆਨ ਪ੍ਰਚੰਡ ਹੈ; ਆਪ ਹੀ ਧਿਆਨ ਹੈ, ਆਪੇ ਧਿਆਨ ਜੋਤੰਡ ਹੈ; ਆਪੇ ਕਲਿਆਣ ਹੈ, ਆਪੇ ਕਲਿਆਣ ਮੁਕੰਦ ਹੈ; ਆਪੇ ਹੀ ਨਿਰਬਾਣ ਹੈ, ਆਪੇ ਹੀ ਨਿਰਬਾਣ ਪਦ ਉਦੰਡ ਹੈ।(ਲਿਖਤ: ਭਾਈ ਸਾਹਿਬ ਰਣਧੀਰ ਸਿੰਘ ਜੀ, ਪੰ ੪੫੬ ਗੁਰਮਤਿ ਅਧਿਆਤਮ ਕਰਮ ਫ਼ਿਲਾਸਫੀ) See MoreSee Less
View on Facebook
ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਕੀਰਤਨ ਸ਼ੈਲੀ ਪ੍ਰਿੰ. ਗੁਰਮੁਖ ਸਿੰਘ, ਪਟਿਆਲਾ(ੳ) ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬਾਰੇ ਅਨੁਮਾਨ ਹੈ, ਵੀਹਵੀਂ ਸ਼ਤਾਬਦੀ ਦੇ ਆਰੰਭ ਹੁੰਦਿਆਂ ਕੀਰਤਨ ਕਰਨਾ ਆਰੰਭਿਆ। ਉਹਨਾਂ ਦਾ ਕਲਾਸੀਕਲ ਰਾਗਾਂ ਦੇ ਕਿਸੇ ਭੀ ਘਰਾਣੇ ਨਾਲ ਦੂਰ ਦਾ ਸੰਬੰਧ ਭੀ ਨਹੀਂ ਸੀ। ਉਸ ਸਮੇਂ ਦੇ ਪੰਜਾਬ ਵਿੱਚ ਜਾਂ ਤਾਂ ਕਿਤੇ ਕਿਤੇ ਪੱਕੇ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀ ਹੁੰਦੇ ਸਨ ਜਾਂ ਸੰਤ ਮਹਾਂਪੁਰਖ ਜੋ ਚਿਮਟੇ ਢੋਲਕੀਆਂ ਨਾਲ ਜੋਟੀਆਂ ਵਿੱਚ ਕੀਰਤਨ ਕਰਦੇ ਹੁੰਦੇ ਸਨ।(ਅ) ਆਪ ਇੱਕੋ ਚੌਂਕੜੇ ਪੰਜ-ਪੰਜ, ਛੇ-ਛੇ ਘੰਟੇ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ, ਆਪ ਤਾਂ ਕੀਰਤਨ ਵਿੱਚ ਕੀਰਤਨ ਦਾ ਰੂਪ ਹੀ ਹੋ ਜਾਂਦੇ ਸਨ ਪਰ ਨਾਲ ਹੀ ਸੰਗਤ ਵਿੱਚ ਬੈਠੀਆਂ ਅਨੇਕਾਂ ਪ੍ਰੇਮੀ ਰੂਹਾਂ ਦੀ ਸੁਰਤ ਨੂੰ ਭੀ ਕੀਲ ਕੇ ਰੱਖ ਦਿੰਦੇ। ਘੰਟਿਆਂ ਬੱਧੀ ਕੀਰਤਨ ਉਹੀ ਸੁਣ ਸਕਦਾ ਹੈ ਜਿਸ ਅੰਦਰ ਕੀਰਤਨ ਨਾਲ ਲਿਵ ਜੁੜਦੀ ਹੋਵੇ।(ੲ) ਅੱਜ ਦੇ ਪ੍ਰੋਫੈਸ਼ਨਲ ਕੀਰਤਨੀਏ ਰੋਟੀਆਂ ਕਾਰਨ ਹੀ ਤਾਲ ਪੂਰਦੇ ਹਨ। ਉਸ ਕੀਰਤਨ ਨਾਲ ਨਾ ਤਾਂ ਉਹਨਾਂ ਦਾ ਆਪਣਾ ਅੰਦਰਲਾ ਕੀਲਿਆ ਜਾਂਦਾ ਹੈ ਤੇ ਨਾ ਹੀ ਸੰਗਤ ਤੇ ਬਹੁਤਾ ਪ੍ਰਭਾਵ ਪੈਂਦਾ ਹੈ। ਕੀਰਤਨ ਦਰਬਾਰਾਂ ਦਾ ਰਿਵਾਜ਼ ਚੱਲਿਆ ਹੋਇਆ ਹੈ, ਉਥੇ ਭੀ ਇਹੋ ਪ੍ਰੋਫੈਸ਼ਨਲ ਰਾਗੀ ਜੱਥੇ ਪਰਧਾਨ ਹੁੰਦੇ ਹਨ ਪਰ ਆਤਮਕ ਹੁਲਾਰਾ ਇਨ੍ਹਾਂ ਕੀਰਤਨ ਦਰਬਾਰਾਂ ਵਿੱਚ ਕਿਥੇ?(ਸ) ਆਮ ਰਾਗੀ ਕੀਰਤਨ ਕਰਨ ਸਮੇਂ ਵਾਜਾ ਜ਼ਿਆਦਾ ਟਾਈਮ ਵਜਾਉਂਦੇ ਹਨ ਤੇ ਕੀਰਤਨ ਬੋਲਦੇ ਥੋੜ੍ਹੇ ਸਮੇਂ ਲਈ। ਪਰ ਭਾਈ ਸਾਹਿਬ ਨੂੰ ਜਿਨ੍ਹਾਂ ਨੇ ਕੀਰਤਨ ਕਰਦਿਆਂ ਸੁਣਿਆ ਵੇਖਿਆ ਹੈ ਉਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਉਹਨਾਂ ਆਪਣੇ ਗਲੇ ਨੂੰ ਬਚਾਅ ਕੇ ਰੱਖਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਅੰਦਰੋਂ ਮਾਨੋਂ ਕੀਰਤਨ ਦੀਆਂ ਤਰੰਗਾਂ ਉਠਦੀਆਂ ਸਨ ਤੇ ਆਪ ਪੰਚਮ ਸੁਰਾਂ ਤੋਂ ਭੀ ਉਪਰ ਉੱਚੀ-ਉੱਚੀ ਘੰਟਿਆਂ ਬੱਧੀ ਕੀਰਤਨ ਕਰਦੇ ਰਹਿੰਦੇ। ਫਿਰ ਇੱਕ ਇੱਕ ਤੁਕ ਨੂੰ ਇਤਨੇ ਮਿਠਾਸ ਅਤੇ ਹੁਲਾਸ ਨਾਲ ਕਈ-ਕਈ ਵਾਰੀ ਪੜ੍ਹਨਾ ਕਿ ਅਨੇਕਾਂ ਰੂਹਾਂ ਉਤੇ “ਰੰਗਿ ਹਸਹਿ ਰੰਗਿ ਰੋਵਹਿ ਚੁਪੁ ਭੀ ਕਰਿ ਜਾਹਿ" ਵਾਲੀ ਦਸ਼ਾ ਵਾਪਰ ਜਾਂਦੀ। ਅਨੇਕਾਂ ਪ੍ਰੇਮੀਆਂ ਨੂੰ ਸੱਜਲ ਨੇਤ੍ਰੀ ਹੁੰਦਿਆਂ ਤਾਂ ਦਾਸ ਨੇ ਅੱਖੀਂ ਵੇਖਿਆ ਹੈ। ਐਸੇ ਕੀਰਤਨ ਅਖਾੜਿਆਂ ਵਿੱਚ ਪ੍ਰਬੰਧਕਾਂ ਨੂੰ ਘੜੀ ਵਿਖਾ ਕੇ ਭੋਗ ਪਾਉਣ ਲਈ ਮੁਸ਼ਕਲ ਹੋ ਜਾਂਦੀ। ਉਥੇ ਤਾਂ “ਥਾਨਿ ਕਾਢੇ ਬਿਲਲ ਬਿਲੀਧੇ” ਵਾਲੀ ਦਸ਼ਾ ਹੋਈ ਹੁੰਦੀ ਸੀ। ਕੀਰਤਨ ਦਾ ਉਹ ਰਸ ਬੱਝਾ ਹੁੰਦਾ ਸੀ ਕਿ ਸਮਾਂ ਮਾਨੋਂ ਹੈ ਹੀ ਨਹੀਂ। ਕੀਰਤਨ ‘ਚਲ ਸੋ ਚਲ’ ਹੁੰਦਾ ਰਹਿੰਦਾ। ਜਦੋਂ ਮੈਂ 1953 ਦੇ ਦਿੱਲੀ ਸਮਾਗਮ ਤੇ ਪਹਿਲੀ ਵੇਰ ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੀਰਤਨ ਵਿੱਚ ਵਿਸਮਾਦੀ ਰੰਗਾਂ ਵਿੱਚ ਵੇਖਿਆ ਤਾਂ ਮੇਰੇ ਲਈ ਇਹ ਸਾਰਾ ਦ੍ਰਿਸ਼ ਹੀ ਵਿਸਮਾਦ ਸੀ। ਸਵੇਰੇ 4 ਵਜੇ ਕੀਰਤਨ ਆਰੰਭ ਹੋਇਆ ਤਿਲਕ ਨਗਰ, ਤੇ ਸ਼ਾਮ ਦੇ ਪੰਜ ਵਜੇ ਸ੍ਰੀ ਆਸਾ ਕੀ ਵਾਰ ਦੀ ਸਮਾਪਤੀ ਹੋਈ। ਖਬਰੇ ਘੰਟਿਆਂ ਬੱਧੀ ਕੀਰਤਨ ਕਰਨ ਕਰਕੇ ਸੰਗਤਾਂ ਨੇ ਭਾਈ ਸਾਹਿਬ ਦੀ ਕੀਰਤਨ-ਸ਼ੈਲੀ ਦਾ ਨਾਮ ਹੀ ਅਖੰਡ ਕੀਰਤਨ ਰੱਖ ਦਿੱਤਾ ਜੋ ਗੁਰਬਾਣੀ ਵਿੱਚੋਂ ਅਖੰਡ ਕੀਰਤਨ ਦੀ ਸ਼ਬਦਾਵਲੀ ਤੋਂ ਲੈ ਕੇ ਨਾਮ ਕਰਨ ਕੀਤਾ ਗਿਆ ਹੁੰਦਾ ਹੈ ਅਖੰਡ ਕੀਰਤਨੁ ਤਿਨਿ ਭੋਜਨ ਚੂਰਾ।। ਕਹੁ ਨਾਨਕ ਜਿਸੁ ਸਤਿਗੁਰੂ ਪੂਰਾ।। (ਪੰਨਾ ੨੩੬)(ਹ) ਭਾਈ ਸਾਹਿਬ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ 16 ਸਾਲ ਜੇਲ੍ਹ ਭੋਗੀ। ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਭੀ ਆਪਣੇ ਸਰਬ ਲੋਹ ਦੇ ਕੜਿਆਂ ਨੂੰ ਕੀਰਤਨ ਕਰਨ ਲਈ ਸਾਜ਼ ਬਣਾਇਆ। ਨਾਮ ਬਾਣੀ ਅਤੇ ਕੀਰਤਨ ਦੇ ਆਧਾਰ ਤੇ ਉਮਰ ਕੈਦ ਦਾ ਸਮਾਂ ਸਫ਼ਲ ਕੀਤਾ, ਸਤਿਗੁਰੂ ਦੇ ਭਾਣੇ ਵਿੱਚ ਅਡੋਲ ਰਹੇ। ਕੀਰਤਨ ਕਰਨਾ ਆਪ ਦਾ ਕਿੱਤਾ ਨਹੀਂ ਸੀ। ਇਹ ਤਾਂ ਆਪ ਦੇ ਰੂਹ ਦੀ ਖ਼ੁਰਾਕ ਸੀ। ਅੰਤਲੇ 2 ਕੁ ਸਾਲਾਂ ਵਿੱਚ ਡਾਕਟਰਾਂ ਨੇ ਜਦੋਂ ਕੀਰਤਨ ਕਰਨ ਤੋਂ ਵਰਜ ਦਿੱਤਾ ਤਾਂ ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਆਪ ਨੇ ਬੜੇ ਵੈਰਾਗ ਵਿੱਚ ਕਿਹਾ ‘ਡਾਕਟਰਾਂ ਨੂੰ ਕੀ ਹੋਇਆ? ਮੇਰਾ ਕੀਰਤਨ ਹੀ ਕੈਦ ਕਰ ਦਿੱਤੈ’। ਭਾਈ ਸਾਹਿਬ ਦੇ ਸਮੇਂ ਤੱਕ ਖਾਲਸਾ ਪੰਥ ਵਿੱਚ ਬੀਬੀਆਂ ਦਾ ਵੱਡੇ ਦੀਵਾਨਾਂ ਦੀ ਸਟੇਜ ਤੇ ਕੀਰਤਨ ਕਰਨ ਦਾ ਰਿਵਾਜ਼ ਨਹੀਂ ਸੀ। ਬੀਬੀਆਂ ਰਲ ਕੇ ਆਮ ਤੌਰ ਤੇ ਘਰੋਂ ਘਰੀਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੇ ਢੋਲਕੀ ਛੈਣਿਆਂ ਨਾਲ ਘਰ ਵਿੱਚ ਹੀ ਕੱਲੀ-ਦੁ-ਕੱਲੀ ਬੀਬੀ ਸ਼ਬਦ ਪੜ੍ਹ ਲੈਂਦੀ।(ਕ) ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅਨੇਕਾਂ ਬੀਬੀਆਂ ਨੂੰ ਸਿੰਘਾਂ ਦੇ ਬਰਾਬਰ ਵੱਡੇ-ਵੱਡੇ ਦੀਵਾਨਾਂ ਵਿੱਚ ਇੱਕੋ ਸਟੇਜ ਤੋਂ ਕੀਰਤਨ ਕਰਨ ਲਈ ਉਤਸ਼ਾਹਤ ਕੀਤਾ। ਇਸ ਦੇ ਫਲਸਰੂਪ ਅਖੰਡ ਕੀਰਤਨੀ ਜੱਥੇ ਦੇ ਕੀਰਤਨ ਅਖਾੜਿਆਂ ਵਿੱਚ ਜਿੱਥੇ ਸਿੰਘ ਕੀਰਤਨ ਕਰਦੇ ਹਨ, ਉਥੇ ਬੀਬੀਆਂ ਲਈ ਭੀ ਕੀਰਤਨ ਕਰਨ ਲਈ ਸਮਾਂ ਰੱਖਿਆ ਜਾਂਦਾ ਹੈ। ਇਸਲਾਮ, ਬੀਬੀਆਂ ਨੂੰ ਮਸਜਿਦ ਵਿੱਚ ਜਾਣ ਦੀ ਖੁੱਲ੍ਹ ਨਹੀਂ ਦਿੰਦਾ। ਹਿੰਦੂ ਧਰਮ ਬੀਬੀਆਂ ਨੂੰ ਨ੍ਹਾਉਣੀ ਦੀ ਸੂਤਕ ਮੰਨ ਕੇ ਪੂਜਾ ਲਈ ਯੋਗ ਨਹੀਂ ਸਮਝਦਾ ਅਤੇ ਕਿਧਰੇ ਦੇਵਤੇ ਅਪ੍ਰਸੰਨ ਨਾ ਹੋ ਜਾਣ। ਇਸੇ ਬ੍ਰਾਹਮਣੀ ਪ੍ਰਭਾਵ ਹੇਠ 18ਵੀਂ ਅਤੇ 19ਵੀਂ ਸਦੀ ਵਿੱਚ ਸਿੱਖ ਬੀਬੀਆਂ ਭੀ ਪਿੱਛੇ ਰਹਿੰਦੀਆਂ ਰਹੀਆਂ। 20ਵੀਂ ਹੋ ਸਦੀ ਵਿੱਚ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਬੀਬੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ। ਸ੍ਰੀ ਦਰਬਾਰ ਸਾਹਿਬ ਅੰਦਰ ਅਜੇ ਤੱਕ ਬੀਬੀਆਂ ਨੂੰ ਬ੍ਰਾਹਮਣੀ ਪ੍ਰਭਾਵ ਕਾਰਨ ਕੀਰਤਨ ਕਰਨ ਦੀ ਆਗਿਆ ਨਹੀਂ ਹੈ। ਗੁਰੂ ਕੇ ਦਰਬਾਰ ਵਿੱਚ ਸਿੰਘਾਂ ਅਤੇ ਸਿੰਘਣੀਆਂ ਵਿੱਚ ਇਹ ਵਿਤਕਰਾ ਕਿਉਂ? ਇਹ ਕਦੋਂ ਤੱਕ ਚਲਦਾ ਰਹੇਗਾ? (ਖ) ਭਾਈ ਸਾਹਿਬ ਨੇ ਇੱਕ ਹੋਰ ਪਿਰਤ ਪਾਈ ਕਿ ਕੀਰਤਨ ਦੀ ਮਾਇਆ ਭੇਟ ਨਹੀਂ ਲੈਣੀ। ਅਖੰਡ ਕੀਰਤਨ ਜੱਥੇ ਜਿੱਥੇ ਕਿਤੇ ਵੀ ਹਨ ਕੀਰਤਨ ਨੂੰ ਵੇਚਦੇ ਨਹੀਂ, ਰੂਹ ਦੀ ਖ਼ਰਾਕ ਵਜੋਂ ਆਪ ਭੀ ਭੁੰਚਦੇ ਹਨ ਅਤੇ ਸੰਗਤਾਂ ਨੂੰ ਭੀ ਭੁੰਚਾਉਂਦੇ ਹਨ।(ਗ) ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਭਾਈ ਸਾਹਿਬ ਅਤੇ ਉਨ੍ਹਾਂ ਨਾਲ ਕੀਰਤਨ ਕਰਨ ਵਾਲਿਆਂ ਦੀਆਂ ਪੁਰਾਤਨ ਕੀਰਤਨ-ਰੀਤਾਂ ਵਿੱਚ ਇਹ ਗੱਲ ਵੇਖਣ ਵਾਲੀ ਹੁੰਦੀ ਸੀ ਕਿ ਜੋ ਸ਼ਬਦ ਵੈਰਾਗ ਦਾ ਹੈ ਤਾਂ ਰੀਤਾਂ ਵਿੱਚੋਂ ਵੈਰਾਗ ਦੇ ਭਾਵ ਉਭਰਦੇ ਸਨ। ਜੇ ਸ਼ਬਦ ਮਿਲਾਪ ਅਤੇ ਖੁਸ਼ੀਆਂ ਦੇ ਭਾਵ ਦਾ ਹੁੰਦਾ ਤਾਂ ਕੀਰਤਨੀਆਂ ਨੇ ਉਸੇ ਭਾਵ ਦੀਆਂ ਰੀਤਾਂ ਦੀ ਰਚਨਾ ਕਰਨੀ। ਮੈਨੂੰ ਗੁਰਪੁਰਵਾਸੀ ਕਰਨਲ ਪਿਆਰਾ ਸਿੰਘ ਜੀ ਕਹਿੰਦੇ ਸਨ ਕਿ ਭਾਈ ਸਾਹਿਬ ਨੂੰ ਅਗੰਮੀ ਕੀਰਤਨ ਅੰਦਰੋਂ ਸੁਣੀਂਦਾ ਸੀ। ਉਹ ਅੰਦਰਲੇ ਸੁਣੀਂਦੇ ਕੀਰਤਨ ਦੀਆਂ ਰੀਤਾਂ ਨੂੰ ਬਾਹਰ ਰੂਪਮਾਨ ਕਰਦੇ ਹੁੰਦੇ ਸਨ। ਜਿਨ੍ਹਾਂ ਗੁਰੂ ਪਿਆਰਿਆਂ ਉਪਰ ਗੁਰਪ੍ਰਸਾਦਿ ਅਤੇ ਅਤੁੱਟ ਕਮਾਈ ਸਦਕਾ ਦਸਮ ਦੁਆਰ ਦੀ ਖੇਡ ਵਰਤ ਜਾਂਦੀ ਸੀ, ਭਾਈ ਸਾਹਿਬ ਉਨ੍ਹਾਂ ਪਾਸੋਂ ਕੀਰਤਨ ਸਰਵਣ ਕਰਕੇ ਬੜੇ ਪ੍ਰਸੰਨ ਹੁੰਦੇ ਸਨ।(ਘ) ਆਪ ਦੇ ਕੀਰਤਨ ਦੀ ਵੱਡੀ ਵਿਸ਼ੇਸ਼ਤਾ ਹੀ ਇਹ ਸੀ ਕਿ ਗੁਰਬਾਣੀ ਨੂੰ ਰਸਕ ਰਸਕ, ਰਸਾਅ ਰਸਾਅ ਕੇ, ਪ੍ਰੇਮ ਨਾਲ ਗਾਇਨ ਕਰੀ ਜਾਣਾ। ਅੱਜ ਕੱਲ੍ਹ ਦੇ ਨਵੇਂ ਨਵੇਂ ਕੀਰਤਨੀਆਂ ਨੇ ਭਾਈ ਸਾਹਿਬ ਨੂੰ ਨਾ ਤਾਂ ਕੀਰਤਨ ਕਰਦਿਆਂ ਵੇਖਿਆ ਅਤੇ ਨਾ ਹੀ ਉਹਨਾਂ ਦੀਆਂ ਕੀਰਤਨ ਟੇਪਾਂ ਹਨ ਜਿਸ ਕਰਕੇ ਉਪਰੋਕਤ ਵਿਸਮਾਦੀ ਕੀਰਤਨ ਤੋਂ ਉਹ ਵਿਰਵੇ ਰਹਿ ਗਏ ਹਨ। ਵੈਰਾਗਮਈ ਸ਼ਬਦ ਜਾਂ ਖੁਸ਼ੀ ਦੇ ਸ਼ਬਦਾਂ ਨੂੰ ਬਹੁਤੇ ਕੀਰਤਨੀਏ ਫਿਲਮੀ ਟਿਊਨਾਂ ਤੇ ਚਲਾ ਲੈਂਦੇ ਹਨ। ਕੀਰਤਨ ਕਰਨਾ ਭੀ ਇੱਕ ਅਗੰਮੀ ਬਖਸ਼ਿਸ਼ ਹੈ ਆਰਟ ਨਹੀਂ ਨਾ ਹੀ ਸੁਰਾਂ ਦੀ ਮਹਾਰਤ।(ਙ) ਭਾਈ ਸਾਹਿਬ ਆਪ ਖੁਦ ਜਾਂ ਉਹਨਾਂ ਦੇ ਸੰਗੀ ਸਾਥੀ ਕੀਰਤਨ ਵਿੱਚ ਗੁਰਮੰਤਰ ਦੀ ਧੁਨੀ ਨਹੀਂ ਸੀ ਲਾਉਂਦੇ ਹੁੰਦੇ। ਕਿਤੇ ਕਿਤੇ ਉਹਨਾਂ ਦੇ ਮੁਖਾਰਬਿੰਦ ਤੋਂ ‘ਗੁਰੂ ਗੁਰੂ’ ਦਾ ਆਵਾਜ਼ਾ ਆਉਂਦਾ ਹੁੰਦਾ ਪਰ ਉਹ ਕੀਰਤਨ ਨੂੰ ਅਖੰਡ ਰੱਖਦੇ ਸਨ। ਅਜੇ 51 ਸਾਲ ਉਹਨਾਂ ਨੂੰ ਸਮਾਏ ਹੋਏ ਹੀ ਹੋਏ ਹਨ ਕਿ ਉਹਨਾਂ ਦੀ ਦਰਸਾਈ ਕੀਰਤਨ ਸ਼ੈਲੀ ਦਾ ਰੂਪ ਹੀ ਬਦਲ ਗਿਆ ਹੈ। ਨਵੇਂ ਨਵੇਂ ਲੱਗੇ ਕੀਰਤਨੀਏ ਇਹ ਸਮਝੀ ਬੈਠੇ ਹਨ ਕਿ ਕੀਰਤਨ ਭਾਵੇਂ ਅਖੰਡ ਹੋਵੇ ਜਾਂ ਨਾ, ਪਰ ਗੁਰਮੰਤਰ ਦਾ ਸੰਗਤੀ ਅਭਿਆਸ ਅਖੰਡ ਰੱਖਿਆ ਜਾਏ। ਜੇ ਉਹਨਾਂ 30 ਮਿੰਟ ਕੀਰਤਨ ਕਰਨਾ ਹੈ ਤਾਂ ਉਹ ਘੱਟੋ ਘੱਟ ਅੱਧਾ ਸਮਾਂ ‘ਵਾਹਿਗੁਰੂ ਵਾਹਿਗੁਰੂ’ ਤੇ ਹੀ ਲਗਾ ਦਿੰਦੇ ਹਨ। ਇਉਂ ਨਾ ਤਾਂ ਇਹ ਅਖੰਡ ਕੀਰਤਨ ਹੀ ਰਹਿੰਦਾ ਹੈ ਅਤੇ ਨਾ ਹੀ ਅਖੰਡ ਅਭਿਆਸ। ਖਿਆਲ ਰਹੇ ਭਾਈ ਸਾਹਿਬ ਨਿਰੋਲ ਗੁਰਬਾਣੀ ਦਾ ਕੀਰਤਨ ਹੀ ਕਰਦੇ ਹੁੰਦੇ ਸਨ। ਸੰਗਤੀ ਅਭਿਆਸ ਦਾ ਰਿਵਾਜ ਤਾਂ 1960 ਤੋਂ ਬਾਅਦ ਹੀ ਆਰੰਭ ਹੋਇਆ।(ਚ) ਅੰਤ ਵਿੱਚ ਭਾਈ ਸਾਹਿਬ ਦੀ ਸ਼ੈਲੀ ਨੂੰ ਜੇਕਰ ਸਹੀ ਰੂਪ ਵਿੱਚ ਪਕੜਨਾ ਹੈ ਤਾਂ ਗੁਰਬਾਣੀ ਨੂੰ ਬੜੇ ਪ੍ਰੇਮ ਨਾਲ ਰਸਾਅ ਰਸਾਅ ਕੇ ਪੜ੍ਹਨਾ ਚਾਹੀਦਾ ਹੈ। ਪਹਿਲਾਂ ਆਪ ਗੁਰਚਰਨਾਂ ਨਾਲ ਜੁੜਨਾ ਚਾਹੀਦਾ ਹੈ। ਸੰਗਤ ਵਿੱਚ ਅਨੇਕਾਂ ਪ੍ਰਾਣੀ ਐਸੇ ਹੁੰਦੇ ਹਨ ਜੋ ਕੀਰਤਨ-ਰਸ ਦੇ ਭੌਰੇ ਹੁੰਦੇ ਹਨ। ਅਕਲਾਂ ਅਤੇ ਸਿਆਣਪਾਂ ਵਾਲੇ ਕੀਰਤਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਸ ਕੀਰਤਨ ਅਖਾੜੇ ਦਾ ਧੁਰਾ ਹੈ ਪ੍ਰੇਮਾ ਭਗਤੀ ਜੋ ਆਪਣੀ ਵਿਦਵਤਾ ਛਾਂਟਣ ਲਈ ਇਸ ਪ੍ਰੇਮ ਅਖਾੜੇ ਵਿੱਚ ਆਏ, ਉਹ ਇਥੋਂ ਖਾਲੀ ਹੱਥ ਚਲੇ ਗਏ। ਰਸਕ ਰਸਕ ਗੁਣ ਗਾਉਣਾ ਹੀ ਥਾਏਂ ਪੈਂਦਾ ਹੈ। See MoreSee Less
View on Facebook